Punjabi Khabarsaar
ਸਾਹਿਤ ਤੇ ਸੱਭਿਆਚਾਰ

ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੋਸਾਇਟੀ ਵੱਲੋਂ ਲਗਾਏ ਗਏ ਆਰਟ ਕੈਂਪ ਦਾ ਦੂਸਰਾ ਦਿਨ ਵੀ ਰਿਹਾ ਸ਼ਾਨਦਾਰ

ਬਠਿੰਡਾ,4 ਜੂਨ: ਸ. ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੋਸਾਇਟੀ (ਰਜਿ.) ਬਠਿੰਡਾ ਵੱਲੋਂ ਵਿਦਿਆਰਥੀਆਂ ਲਈ ਸੱਤ ਰੋਜਾ ਆਰਟ ਕੈਂਪ ਦਾ ਦੂਸਰਾ ਦਿਨ ਵੀ ਰਿਹਾ ਸ਼ਾਨਦਾਰ। ਬਠਿੰਡਾ ਦੇ ਫੌਜੀ ਚੌਕ ਵਿਖੇ ਸਥਿਤ ਟੀਚਰਜ਼ ਹੋਮ ਸੰਸਥਾ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ ਇਹ ਸੱਤ ਰੋਜਾ ਆਰਟ ਕੈੰਪ ਸਾਹਿਤ ਜਗਤ ਦੇ ਮਸ਼ਹੂਰ ਕਵੀ ਅਤੇ ਸ਼ਾਇਰ ਪਦਮ ਸ਼੍ਰੀ ਸਵ. ਡਾ. ਸੁਰਜੀਤ ਪਾਤਰ ਹੋਰਾਂ ਦੀ ਯਾਦ ਨੂੰ ਸਮਰਪਿਤ ਹੈ । ਅੱਜ ਇਸ ਆਰਟ ਕੈਂਪ ਦੇ ਦੂਜੇ ਦਿਨ ਵੀ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਪ੍ਰਬੰਧਕਾਂ ਅਤੇ ਮਹਿਮਾਨਾਂ ਵਿਚ ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੋਸਾਇਟੀ ਵੱਲੋਂ ਡਾ. ਅਮਰੀਕ ਸਿੰਘ ਪ੍ਰਧਾਨ, ਆਰਟਿਸਟ ਗੁਰਪ੍ਰੀਤ ਸਿੰਘ ਜਨਰਲ ਸਕੱਤਰ, ਅਮਰਜੀਤ ਸਿੰਘ ਪੇਂਟਰ ਸਰਪਰਸਤ, ਹਰਦਰਸ਼ਨ ਸਿੰਘ ਸੋਹਲ, ਸੁਰੇਸ਼ ਮੰਗਲਾ, ਪ੍ਰੇਮ ਚੰਦ, ਯਸ਼ਪਾਲ ਜੈਤੋ ਅਤੇ ਟੀਚਰਜ਼ ਹੋਮ ਟਰਸਟ ਬਠਿੰਡਾ ਵੱਲੋਂ ਬੀਰਬਲ ਦਾਸ ਚੇਅਰਮੈਨ, ਲਛਮਣ ਸਿੰਘ ਮਲੂਕਾ, ਰਘਬੀਰ ਚੰਦ ਸ਼ਰਮਾ, ਪਰਮਜੀਤ ਸਿੰਘ ਰਾਮਾ ਆਦਿ ਹਾਜ਼ਿਰ ਸਨ।

 

 

ਪੰਜਾਬੀਆਂ ਨੇ ਦਲ-ਬਦਲੂਆਂ ਨੂੰ ਨਹੀਂ ਲਗਾਇਆ ਮੂੰਹ,ਰਾਜ ਕੁਮਾਰ ਚੱਬੇਵਾਲ ਨੂੰ ਛੱਡ ਸਾਰੇ ਹਾਰੇ

ਪਹਿਲੀ ਤੋਂ ਪੰਜਵੀਂ, ਛੇਵੀਂ ਤੋਂ ਦਸਵੀਂ ਅਤੇ ਗਿਆਰਵੀਂ ਤੋਂ ਉੱਪਰਲੀਆਂ ਜਮਾਤਾਂ ਦੇ ਵਿਦਿਆਰਥੀ ਕੁੱਲ ਤਿੰਨ ਭਾਗਾਂ/ਗਰੁੱਪਾਂ ਵਿੱਚ ਵੰਡੇ ਗਏ, ਜਿਨਾਂ ਨੂੰ ਕਲਾ ਅਤੇ ਡਰਾਇੰਗ ਬਾਰੇ ਜਾਣਕਾਰੀ ਹਰਦਰਸ਼ਨ ਸੋਹਲ, ਯਸ਼ਪਾਲ ਜੈਤੋ, ਵਿਜੈ ਭੂਦੇਵ, ਅਸ਼ੋਕ ਮਾਲੇਰਕੋਟਲਾ ਅਤੇ ਹੋਰ ਕਲਾਕਾਰਾਂ ਵੱਲੋਂ ਸਾਂਝੀ ਕੀਤੀ ਗਈ। ਇਹਨਾਂ ਸੱਤ ਦਿਨਾਂ ਲਈ ਬਠਿੰਡਾ ਅਤੇ ਇਸ ਤੋਂ ਬਾਹਰ ਦੇ ਇਲਾਕਿਆਂ ਤੋਂ ਪਹੁੰਚਣ ਵਾਲੇ ਚਿੱਤਰਕਾਰ ਇੱਥੇ ਵਿਦਿਆਰਥੀਆਂ ਨੂੰ ਮੁਫਤ ਵਿੱਚ ਕਲਾ ਸਬੰਧੀ ਜਾਣਕਾਰੀ ਪ੍ਰਦਾਨ ਕਰਨਗੇ। ਇਸ ਮੌਕੇ ਵਿਦਿਆਰਥੀਆਂ ਨੂੰ ਕਲਾ ਦੇ ਹਰੇਕ ਪੱਖ ਬਾਰੇ, ਵੱਖ ਵੱਖ ਤਰ੍ਹਾਂ ਦੇ ਆਕਾਰਾਂ ਅਤੇ ਕਲਾਕ੍ਰਿਤੀਆਂ ਬਣਾਉਣਾ, ਉਹਨਾਂ ਨੂੰ ਪੈਨਸਲ ਸ਼ੇਡਿੰਗ ਅਤੇ ਰੰਗਾਂ ਦੀ ਮਦਦ ਨਾਲ ਹੋਰ ਸੁੰਦਰ ਬਣਾਉਣਾ, ਮਾਡਰਨ ਆਰਟ ਸਬੰਧੀ ਜਾਣਕਾਰੀ, ਵਾਟਰ ਕਲਰ ਦੇ ਪ੍ਰਯੋਗ ਸਬੰਧੀ ਜਾਣਕਾਰੀ, ਮਨੁੱਖੀ ਸਰੀਰਕ ਬਣਤਰ, ਆਕਾਰ ਅਤੇ ਮਨੁੱਖੀ ਚਿਹਰੇ ਦੀ ਡਰਾਇੰਗ ਸਬੰਧੀ ਜਾਣਕਾਰੀ, ਪੋਰਟਰੇਟ ਡਰਾਇੰਗ ਅਤੇ ਲੈਂਡਸਕੇਪ ਪੇਂਟਿੰਗ, ਚਿੱਤਰਕਲਾ ਵਿੱਚ ਲਾਈਟ ਐਂਡ ਸ਼ੇਡ ਦੀ ਮਹੱਤਤਾ ਬਾਰੇ ਭਰਪੂਰ ਜਾਣਕਾਰੀ ਦਿੱਤੀ ਜਾਵੇਗੀ।

ਬਠਿੰਡਾ ਸ਼ਹਿਰੀ ਹਲਕੇ ’ਚ ਭਾਜਪਾ ਦੀ ਝੰਡੀ,ਆਪ ਦੂਜੇ ਤੇ ਅਕਾਲੀ ਦਲ ਤੀਜ਼ੇ ਅਤੇ ਕਾਂਗਰਸ ਚੌਥੇ ਸਥਾਨ ‘ਤੇ

ਇੱਥੇ ਹੀ ਇੱਕ ਵਿਦਿਆਰਥੀ ਨੰਨ੍ਹੇ ਕਲਾਕਾਰ ਵਿਰਾਟ ਦਾ ਸਾਰਿਆਂ ਨੇ ਮਿਲਕੇ ਕੇਕ ਕੱਟ ਕੇ ਜਨਮਦਿਨ ਮਨਾਇਆ। ਵਿਰਾਟ ਦੇ ਮਾਪਿਆਂ ਵੱਲੋਂ ਇਹਨਾਂ ਵਿਦਿਆਰਥੀਆਂ ਲਈ ਰਿਫਰੈਸ਼ਮੈਂਟ ਦਾ ਖਾਸ ਪ੍ਰਬੰਧ ਕੀਤਾ ਗਿਆ। ਇਸ ਮੌਕੇ ਸੋਸਾਇਟੀ ਦੇ ਪ੍ਰਧਾਨ ਡਾ. ਅਮਰੀਕ ਸਿੰਘ , ਜਨਰਲ ਸਕੱਤਰ ਗੁਰਪ੍ਰੀਤ ਆਰਟਿਸਟ , ਸਰਪ੍ਰਸਤ ਅਮਰਜੀਤ ਸਿੰਘ ਪੇਂਟਰ, ਵਿੱਤ ਸਕੱਤਰ ਸੁਰੇਸ਼ ਕੁਮਾਰ ਮੰਗਲਾ, ਯਸ਼ਪਾਲ ਜੈਤੋ, ਪ੍ਰੇਮ ਚੰਦ, ਬਲਰਾਜ ਬਰਾੜ, ਗੁਰਜੀਤ ਸਿੰਘ ਪਲਾਹਾ, ਕੇਵਲ ਕ੍ਰਿਸ਼ਨ, ਬਸੰਤ ਸਿੰਘ, ਭਾਵਨਾ ਗਰਗ, ਮਿਥੁਨ ਮੰਡਲ, ਰਮਨਦੀਪ ਕੌਰ, ਵਿਜੇ ਭੂਦੇਵ, ਸੰਦੀਪ ਸ਼ੇਰਗਿਲ, ਸੁਰਿੰਦਰ ਸਿੰਘ, ਟੇਕ ਚੰਦ, ਭਜਨ ਲਾਲ, ਪਰਮਿੰਦਰ ਪੈਰੀ, ਰਿਤੇਸ਼ ਕੁਮਾਰ, ਚਿੰਤਨ ਸ਼ਰਮਾ, ਬਨਮੀਤ ਸਿੰਘ, ਅਮਿਤ, ਸੁਖਰਾਜ ਕੌਰ, ਮਨਪ੍ਰੀਤ ਕੌਰ ਪਟਿਆਲਾ, ਰਾਜਵਿੰਦਰ ਰੰਗੀਲਾ ਆਦਿ ਮੌਜੂਦ ਰਹੇ।

 

Related posts

ਸਾਂਸ ਪ੍ਰੋਗਰਾਮ ਅਧੀਨ ਸਿਹਤ ਸਟਾਫ਼ ਨੂੰ ਦਿੱਤੀ ਟਰੇਨਿੰਗ

punjabusernewssite

ਪੰਜਾਬੀ ਸਾਹਿਤ ਸਭਾ ਵੱਲੋਂ ਬਲਵਿੰਦਰ ਭੁੱਲਰ ਦਾ ਰੂਬਰੂ ਹੋਇਆ, ਆਗਾਜਵੀਰ ਦੀ ਕਹਾਣੀ ’ਤੇ ਚਰਚਾ ਹੋਈ

punjabusernewssite

ਨੌਜਵਾਨ ਆਪਣੇ ਮਾਪਿਆਂ ਨਾਲ ਕੁੱਝ ਸਮਾਂ ਜਰੂਤ ਬਿਤਾਉਣ: ਡਿਪਟੀ ਕਮਿਸ਼ਨਰ

punjabusernewssite