Second one day Cricket match; India ਨੇ England ਨੂੰ 4 ਵਿਕਟਾਂ ਨਾਲ ਹਰਾਇਆ

0
143
+1

👉Rohit Sharma ਨੇ 30 ਗੇਦਾਂ ’ਚ ਜੜਿਆਂ ਅਰਧ ਸੈਂਕੜਾ
Cricket match News: ਐਤਵਾਰ ਨੂੰ ਕਟਕ ਦੇ ਬਾਰਾਬਤੀ ਸਟੇਡੀਅਮ ’ਚ ਹੋਏ ਦੂਜੇ ਇੱਕ ਰੋਜ਼ਾ ਕ੍ਰਿਕਟ ਮੈਚ ਦੌਰਾਨ ਭਾਰਤ ਨੇ ਇੰਗਲੈਂਡ ਨੂੰ 4 ਵਿਕਟਾਂ ਦੇ ਨਾਲ ਹਰਾ ਕੇ ਮੈਚ ਜਿੱਤ ਲਿਆ। ਹਾਲਾਂਕਿ ਇੰਗਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਪ੍ਰੰਤੂ ਉਸਦੀ ਸਾਰੀ ਟੀਮ 49.5 ਓਵਰਾਂ ਵਿੱਚ 304 ਦੌੜਾਂ ਬਣਾ ਕੇ ਆਊਟ ਹੋ ਗਈ। ਇਸ ਦੌਰਾਨ ਜਵਾਬੀ ਪਿੱਛਾ ਕਰਦਿਆਂ ਭਾਰਤੀ ਟੀਮ ਨੇ ਸਿਰਫ਼ 44.3 ਓਵਰਾਂ ਵਿੱਚ 6 ਵਿਕਟਾਂ ਗੁਆ ਕੇ ਆਪਣਾ ਟੀਚਾ ਹਾਸਲ ਕਰਦਿਆ ਇੰਗਲੈਂਡ ਨੂੰ 4 ਵਿਕਟਾਂ ਦੇ ਨਾਲ ਮਾਤ ਦੇ ਦਿਤੀ।

ਇਹ ਵੀ ਪੜ੍ਹੋ NRIs ਦੀਆਂ ਸ਼ਿਕਾਇਤਾਂ ਦੀ ਰਿਪੋਰਟ ਕਰਨ ਲਈ ਪੰਜਾਬ ਸਰਕਾਰ ਵੱਲੋਂ ਵਟਸਐਪ ਨੰਬਰ 9056009884 ਲਾਂਚ

ਇਸ ਮੈਚ ਦੌਰਾਨ ਵੱਡੀ ਗੱਲ ਇਹ ਵੀ ਰਹੀ ਕਿ ਜਿੱਥੇ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਤੇਜ਼ੀ ਨਾਲ ਬੱਲੇਬਾਜ਼ੀ ਕਰਦਿਆਂ ਆਪਣਾ 32ਵਾਂ ਵਨਡੇ ਸੈਂਕੜਾ ਲਗਾਇਆ, ਉਥੇ ਉਸਨੇ ਸਿਰਫ਼ 30 ਗੈਂਦਾਂ ਵਿਚ ਅਰਧ ਸੈਂਕੜਾ ਵੀ ਮਾਰਿਆ। ਉਸ ਨੇ 12 ਚੌਕਿਆਂ ਅਤੇ 7 ਛੱਕਿਆਂ ਦੀ ਮਦਦ ਨਾਲ 119 ਦੌੜਾਂ ਬਣਾਈਆਂ। ਇਸ ਪ੍ਰਦਰਸ਼ਨ ਲਈ ਉਸ ਨੂੰ ਪਲੇਅਰ ਆਫ ਦ ਮੈਚ ਦਾ ਐਵਾਰਡ ਮਿਲਿਆ। ਦੂਜੇ ਪਾਸੇ ਨੌਜਵਾਨ ਖਿਡਾਰੀ ਸ਼ੁਭਮਨ ਗਿੱਲ ਨੇ 60 ਦੌੜਾਂ ਬਣਾਈਆਂ। ਇਸਤੋਂ ਬਾਅਦ ਹੁਣ ਤੀਜਾ ਇੱਕ ਰੋਜ਼ਾ ਮੈਚ ਅਹਿਮਦਾਬਾਦ ’ਚ 12 ਫਰਵਰੀ ਨੂੰ ਖੇਡਿਆ ਜਾਵੇਗਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ watsapp number +91 94642-76483 ‘ਤੇ ਸੰਪਰਕ ਕਰੋ।

 

+1

LEAVE A REPLY

Please enter your comment!
Please enter your name here