ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਸ਼ਿਵਰਾਤਰੀ ਤੇ ਕੀਤੇ ਗਏ ਹਨ ਸੁਰੱਖਿਆ ਪ੍ਰਬੰਧ:ਡਾ. ਅਖਿਲ ਚੌਧਰੀ

0
49
+1

👉ਕਿਸੇ ਵੀ ਸ਼ਰਧਾਲੂ ਨੂੰ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਮੁਸ਼ਕਿਲ
Muktsar News: ਮਾਨਯੋਗ ਗੌਰਵ ਯਾਦਵ ਡੀ.ਜੀ.ਪੀ ਪੰਜਾਬ ਦੀਆਂ ਹਦਾਇਤਾਂ ਤਹਿਤ ਡਾ: ਅਖਿਲ ਚੌਧਰੀ ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਜ਼ਿਲ੍ਾ ਅੰਦਰ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ, ਜਿਸ ਦੇ ਚਲਦਿਆਂ ਪੁਲਿਸ ਦੀਆਂ ਵੱਖ-ਵੱਖ ਟੀਮਾਂ ਵੱਲੋਂ ਜਿੱਥੇ ਸ਼ਹਿਰ ਦੇ ਅੰਦਰ ਅਤੇ ਬਾਹਰ ਜਾਣ ਦੇ ਰਸਤਿਆਂ ਤੇ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਹੈ, ਉੱਥੇ ਹੀ ਪੀ.ਸੀ.ਆਰ ਮੋਟਰਸਾਈਕਲਾਂ ਵੱਲੋਂ ਗਸ਼ਤ ਵਾ ਚੈਕਿੰਗ ਕੀਤੀ ਜਾ ਰਹੀ ਨਾਲ ਹੀ ਜ਼ਿਲ੍ਾ ਅੰਦਰ ਮੰਦਰਾਂ ਵਿੱਚ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ, ਇਸੇ ਤਹਿਤ ਡਾ. ਅਖਿਲ ਚੌਧਰੀ ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਡਿਵੀਜ਼ਨ ਮੁਕਤਸਰ ਮਲੋਟ, ਗਿੱਦੜਬਾਹਾ ਮੰਦਰਾਂ ਵਿੱਚ ਕੀਤੇ ਗਏ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਸ਼ਿਵ ਮੰਦਿਰ ਕੋਟਕਪੁਰਾ ਰੋਡ ਵਿਖੇ ਨਤਮਸਤਕ ਹੋਏ।

ਇਹ ਵੀ ਪੜ੍ਹੋ  Bathinda Police ਵੱਲੋਂ ਸ਼ਰਾਬ ਦੀਆਂ ਸੈਂਕੜੇ ਪੇਟੀਆਂ ਸਹਿਤ ਤਸਕਰ ਕਾਬੂ

ਇਸ ਮੌਕੇ ਕਵਲਪ੍ਰੀਤ ਸਿੰਘ ਚਾਹਲ ਐਸਪੀ ਐਚ ਹਾਜ਼ਰ ਸਨ ਡਾ. ਅਖਿਲ ਚੌਧਰੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸ਼ਿਵਰਾਤਰੀ ਤਿਉਹਾਰ ਦੇ ਮੱਦੇ ਨਜ਼ਰ ਜ਼ਿਲੇ ਅੰਦਰ ਮੰਦਿਰਾਂ ਵਿੱਚ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ, ਜਿਸ ਤੇ ਪੂਰੇ ਜ਼ਿਲ੍ੇ ਅੰਦਰ 2 ਐਸ.ਪੀ, 4 ਡੀ.ਐਸ.ਪੀ, 11 ਐਸ.ਐਚ.ਓ ਸਮੇਤ 350 ਪੁਲਿਸ ਅਧਿਕਾਰੀ ਤੇ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ ਉਹਨਾਂ ਦੱਸਿਆ ਕਿ ਜਿਲੇ ਅੰਦਰ ਵੱਖ-ਵੱਖ ਥਾਵਾਂ ਤੇ ਐਂਟੀ ਸੈਬੋ ਟੀਮ ਵੱਲੋਂ ਚੈਕਿੰਗ ਕੀਤੀ ਜਾ ਰਹੀ। ਇਸ ਦੇ ਨਾਲ ਹੀ ਮੰਦਰਾਂ ਨਜ਼ਦੀਕ ਕੋਈ ਵੀ ਟਰੈਫਿਕ ਦੀ ਸਮੱਸਿਆ ਨਾ ਆਵੇ ਸਪੈਸ਼ਲ ਤੌਰ ਤੇ ਟਰੈਫਿਕ ਮੁਲਾਜ਼ਮਾਂ ਤਾਇਨਾਤ ਕਰਕੇ ਟਰੈਫਿਕ ਦੇ ਬਦਲਵੇ ਪ੍ਰਬੰਧ ਕੀਤੇ ਗਏ ਹਨ।

ਇਹ ਵੀ ਪੜ੍ਹੋ  ਸੜਕ ਹਾਦਸੇ ਵਿਚ ਪੰਜਾਬ ਪੁਲਿਸ ਦੇ ਥਾਣੇਦਾਰ ਦੀ ਹੋਈ ਮੌ+ਤ

ਇਸ ਮੌਕੇ ਐਸ.ਐਸ.ਪੀ ਜੀ ਵੱਲੋਂ ਸ਼ਿਵਰਾਤਰੀ ਤਿਉਹਾਰ ਤੇ ਲੋਕਾਂ ਨੂੰ ਵਧਾਈ ਦਿੰਦੇ ਕਿਹਾ ਕਿ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਆਪਾਂ ਸ਼ਿਵਰਾਤਰੀ ਦਾ ਤਿਉਹਾਰ ਮਨਾਈਏ ਅਤੇ ਉਹਨਾਂ ਅਪੀਲ ਕੀਤੀ ਕਿ ਜੇਕਰ ਕੋਈ ਤੁਸੀਂ ਜਾਣਕਾਰੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਸਾਡੇ ਹੈਲਪਲਾਈਨ ਨੰਬਰ 80549-42100 ਦੇ ਸਕਦੇ ਹੋ। ਜਾਣਕਾਰੀ ਦੇਣ ਵਾਲਾ ਨਾਮ ਗੁਪਤ ਰੱਖਿਆ ਜਾਵੇਗਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

+1

LEAVE A REPLY

Please enter your comment!
Please enter your name here