ਚੰਡੀਗੜ੍ਹ, 8 ਫਰਵਰੀ – ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਆਉਣ ਵਾਲੀ ਲੋਕ ਸਭਾ ਆਮ ਚੋਣਾਂ ਵਿਚ ਨਾਮਜਦਗੀ ਪ੍ਰਕ੍ਰਿਆ ਦੌਰਾਨ ਉਮੀਦਵਾਰਾਂ ਨੂੰ ਰਿਟਰਨਿੰਗ ਅਧਿਕਾਰੀ (ਆਰਓ), ਸਹਾਇਕ ਰਿਟਰਨਿੰਗ ਅਧਿਕਾਰੀ (ਏਆਈਓ) ਦੇ ਦਫਤਰ ਵਿਚ ਆਪਣੇ ਨਾਲ ਵੱਧ ਤੋਂ ਵੱਧ 4 ਲੋਕਾਂ ਨੂੰ ਲਿਆਉਣ ਦੀ ਮੰਜੂਰੀ ਹੋਵੇਗੀ। ਨਾਲ ਹੀ ਆਓ ਅਤੇ ਏਆਰਓ ਦਫਤਰ ਦੀ 100 ਮੀਟਰ ਦੀ ਘੇਰੇ ਵਿਚ ਵੱਧ ਤੋਂ ਵੱਧ 3 ਵਾਹਨ ਲਿਆਉਣ ਦੀ ਮੰਜੂਰੀ ਹੋਵੇਗੀ। ਸ੍ਰੀ ਅਗਰਵਾਲ ਅੱਜ ਇੱਥੇ ਲੋਕਸਭਾ ਆਮ ਚੋਣਾਂ ਦੀ ਤਿਆਰੀਆਂ ਦੇ ਸਬੰਧ ਵਿਚ ਅਹਿਮ ਮੀਟਿੰਗ ਕਰ ਰਹੇ ਸਨ।
ਹਰਿਆਣਾ ’ਚ ਐਨਫੋਰਸਮੈਂਟ ਬਿਊਰੋ ਨੇ ਨਜਾਇਜ਼ ਵਿਰੁਧ ਚਲਾਈ ਮੁਹਿੰਮ, 120 ਸਥਾਨਾਂ ’ਤੇ ਕੀਤੀ ਛਾਪੇਮਾਰੀ
ਮੀਟਿੰਗ ਨਾਮਜਦਗੀ ਪ੍ਰਕ੍ਰਿਆ, ਚੋਣ ਚਿਨ੍ਹ ਅਲਾਟ ਅਤੇ ਚੋਣ ਲੜ ਰਹੇ ਉਮੀਦਵਾਰਾਂ ਦੇ ਅਪਰਾਧਕ ਰਿਕਾਰਡ ਦੇ ਸਬੰਧ ਵਿਚ ਕਮਿਸ਼ਨ ਵੱਲੋਂ ਜਾਰੀ ਹਿਦਾਇਤਾਂ ਦੀ ਸਮੀਖਿਆ ਕੀਤੀ ਗਈ।ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਲੋਕਸਭਾ ਆਮ ਚੋਣਾਂ ਲਈ ਸਿਕਓਰਿਟੀ ਡਿਪੋਜਿਟ 25 ਹਜਾਰ ਰੁਪਏ ਹੋਵੇਗੀ।ਨੋਟੀਫਾਇਡ ਜਾਤੀ ਤੇ ਜਨਜਾਤੀ ਦੇ ਉਮੀਦਵਾਰਾਂ ਦੇ ਲਈ ਇਹ ਰਕਮ 12,500 ਰੁਪਏ ਹੋਵੇਗੀ। ਸਿਕਓਰਿਟੀ ਡਿਪੋਜਿਟ ਨਗਦ ਜਾਂ ਟਰੇਜਰੀ ਰਾਹੀਂ ਹੀ ਮੰਜੂਰ ਹੋਵੇਗੀ। ਚੈਕ ਜਾਂ ਡਿਮਾਂਡ ਡਰਾਫਟ ਰਾਹੀਂ ਇਸ ਰਕਮ ਨੂੰ ਮੰਜੂਰ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਨਾਮਜਦਗੀ ਭਰਨ ਦੀ ਪੂਰੀ ਪ੍ਰਕ੍ਰਿਆ ਦੀ ਵੀਡੀਓਗ੍ਰਾਫੀ ਕਰਵਾਈ ਜਾਵੇ ਅਤੇ ਸਾਰੇ ਦਸਤਾਵੇਜਾਂ ਨੂੰ ਸੁਰੱਖਿਅਤ ਢੰਗ ਨਾਲ ਰੱਖਿਆ ਜਾਵੇ।
ਸੱਤਾ ਵਿਚ ਆਉਣ ’ਤੇ ਅਕਾਲੀ ਦਲ ਸਰਹੱਦੀ ਇਲਾਕੇ ਦੇ ਵਿਕਾਸ ਦੀ ਯੋਜਨਾ ਉਲੀਕੇਗਾ: ਸੁਖਬੀਰ ਬਾਦਲ
ਇਕ ਉਮੀਦਵਾਰ ਵੱਧ ਤੋਂ ਵੱਧ 4 ਨਾਮਜਦਗੀ ਪੱਤਰ ਭਰ ਸਕਦਾ ਹੈ ਅਤੇ 2 ਲੋਕ ਸਭਾ ਸੀਟਾਂ ਤੋਂ ਚੋਣ ਲੜ ਸਕਦਾ ਹੈ। ਨਾਮਜਦਗੀ ਪੱਤਰ ਉਮੀਦਵਾਰ ਵੱਲੋਂ ਜਾਂ ਉਨ੍ਹਾਂ ਦੇ ਪ੍ਰਸਤਾਵਕ ਵੱਲੋਂ ਭਰਿਆ ਜਾ ਸਕਦਾ ਹੈ। ਨਾਮਜਦਗੀ ਪੱਤਰ ਡਾਕ ਵੱਲੋਂ ਨਹੀਂ ਭੇਜਿਆ ਜਾ ਸਕਦਾ, ਸਗੋ ਆਰਓ/ਏਆਰਢ ਦੇ ਦਫਤਰ ਚਿ ਨਿਜੀ ਰੂਪ ਨਾਲ ਹੀ ਪੇਸ਼ ਕੀਤਾ ਜਾਵੇਗਾ।ਰਾਜਨੀਤਕ ਪਾਰਟੀ ਵੱਲੋਂ ਅਜਿਹੇ ਅਪਰਾਧਿਕ ਮਾਮਲੇ ਦੀ ਜਾਣਕਾਰੀ ਆਪਣੀ ਪਾਰਟੀ ਦੀ ਅਧਿਕਾਰਕ ਵੈਬਸਾਇਟ ’ਤੇ ਪਾਉਣੀ ਹੋਵੇਗੀ। ਇੰਨ੍ਹਾਂ ਹੀ ਨਹੀਂ ਨਾਮਜਦਗੀ ਭਰਨ ਦੇ ਬਾਅਦ ਉਮੀਦਵਾਰ ਅਤੇ ਰਾਜਨੀਤਿਕ ਪਾਰਟੀ ਨੂੰ ਅਖਬਾਰਾਂ ਅਤੇ ਟੀਵੀ ਚੇਨਲਾਂ ਵਿਚ ਵੀ ਘੱਟ ਤੋਂ ਘੱਟ 3 ਵਾਰ ਅਪਰਾਧਿਕ ਮਾਮਲੇ ਦੀ ਜਾਣਕਾਰੀ ਪਬਲਿਕ ਕਰਨੀ ਹੋਵੇਗੀ।