ਕਾਂਗਰਸ ਦੀ ਰਾਜਵਿੰਦਰ ਕੌਰ ਵੀ ਨਹੀਂ ਬਚਾ ਪਾਈ ਅਪਣੀ ਜਮਾਨਤ
ਚੰਡੀਗੜ੍ਹ, 7 ਜੂਨ: ਲੰਘੀ 4 ਜੂਨ ਨੂੰ ਲੋਕ ਸਭਾ ਚੋਣਾਂ ਦੇ ਆਏ ਨਤੀਜਿਆਂ ਨੇ ਪੰਜਾਬ ਦੀਆਂ ਕਈ ਸਿਆਸੀ ਪਾਰਟੀਆਂ ਨੂੰ ਚਿੰਤਾ ਵਿਚ ਡੋਬ ਦਿੱਤਾ ਹੈ। ਸੂਬੇ ਵਿਚ ਪਹਿਲੀ ਵਾਰ ਹੋਏ ਬਹੁਕੌਣੇ ਮੁਕਾਬਲਿਆਂ ਅਤੇ ਵੋਟਰਾਂ ਵੱਲੋਂ ਵੋਟ ਦੀ ਦਿਖ਼ਾਈ ਤਾਕਤ ਕਾਰਨ ਆਉਣ ਵਾਲੇ ਸਮੇਂ ਵਿਚ ਸਿਆਸੀ ਧਿਰਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਸਭ ਤੋਂ ਵੱਡੀ ਚਿੰਤਾ ਪੰਥਕ ਕਹੀ ਜਾਣ ਵਾਲੀ ਸ਼੍ਰੋਮਣੀ ਅਕਾਲੀ ਦਲ ਨੂੰ ਦਿਖ਼ਾਈ ਦਿੰਦੀ ਹੈ। ਪਾਰਟੀ ਦੇ ਵੱਲੋਂ 13 ਲੋਕ ਸਭਾ ਵਿਚੋਂ 10 ਉਮੀਦਵਾਰਾਂ ਦੀ ਜਮਾਨਤ ਰਾਸ਼ੀ ਜਬਤ ਹੋ ਗਈ ਹੈ। ਸਿਰਫ਼ ਬਠਿੰਡਾ ਸੀਟ ਹੀ ਅਕਾਲੀ ਦਲ ਜਿੱਤਣ ਵਿਚ ਸਫ਼ਲ ਰਿਹਾ ਹੈ ਅਤੇ ਫ਼ਿਰੋਜਪੁਰ ਅਤੇ ਅੰਮ੍ਰਿਤਸਰ ਵਿਚ ਚੰਗਾ ਪ੍ਰਦਰਸ਼ਨ ਕਰ ਸਕਿਆ ਹੈ।
NDA ਦੇ ਸੰਸਦੀ ਦਲ ਦੀ ਮੀਟਿੰਗ ਅੱਜ, Modi ਨੂੰ ਮੁੜ ਚੁਣਿਆ ਜਾਵੇਗਾ ਨੇਤਾ
ਪਾਰਟੀ ਦੇ ਵੱਡੇ ਆਗੂ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ, ਡਾ ਦਲਜੀਤ ਸਿੰਘ ਚੀਮਾ, ਵਿਰਸਾ ਸਿੰਘ ਵਲਟੋਹਾ, ਸੋਹਨ ਸਿੰਘ ਠੰਢਲ, ਬਿਕਰਮਜੀਤ ਸਿੰਘ ਖ਼ਾਲਸਾ, ਐਨ.ਕੇ.ਸ਼ਰਮਾ, ਰਾਜਵਿੰਦਰ ਸਿੰਘ, ਇਕਬਾਲ ਸਿੰਘ ਝੂੰਦਾ, ਰਣਜੀਤ ਸਿੰਘ ਢਿੱਲੋਂ, ਮਹਿੰਦਰ ਸਿੰਘ ਕੇ.ਪੀ ਆਦਿ ਇਹ ਚੋਣਾਂ ਬੁਰੀ ਤਰ੍ਹਾਂ ਹਾਰ ਗਏ ਹਨ। ਇਸਤੋਂ ਇਲਾਵਾ ਅਕਾਲੀ ਦਲ ਦੇ ਵੋਟ ਬੈਂਕ ਵਿਚ ਵੀ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ। ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਬੇਸ਼ੱਕ ਅਕਾਲੀ ਦਲ ਨੂੰ ਤਿੰਨ ਸੀਟਾਂ ਹੀ ਮਿਲੀਆਂ ਸਨ ਪ੍ਰੰਤੂ ਵੋਟ ਸੇਅਰ 18.38 ਫ਼ੀਸਦੀ ਸੀ ਜੋਕਿ ਸਾਲ 2024 ਵਿਚ ਘਟ ਕੇ 13.42 ਫ਼ੀਸਦੀ ਰਹਿ ਗਿਆ ਹੈ। ਉਧਰ ਭਾਜਪਾ ਦੇ ਵੋਟ ਬੈਂਕ ਵਿਚ ਬੇਸੱਕ ਸੁਧਾਰ ਹੋਇਆ ਹੈ ਤੇ ਸਾਲ 2022 ਵਿਚ 6.60 ਫ਼ੀਸਦੀ ਦੇ ਮੁਕਾਬਲੇ ਇਹ ਤਿੰਨ ਗੁਣਾ ਵਧ ਕੇ 18.56 ਫੀਸਦੀ ਹੋ ਗਿਆ ਹੈ ਪ੍ਰੰਤੂ ਇਸਦੇ ਬਾਵਜੂਦ ਪਾਰਟੀ ਪੰਜਾਬ ਦੇ ਵਿਚ ਇੱਕ ਵੀ ਸੀਟ ਜਿੱਤਣ ਵਿਚ ਸਫ਼ਲ ਨਹੀਂ ਰਹੀ।
ਦਸ ਸਾਲਾਂ ਬਾਅਦ ਕਾਂਗਰਸ ਨੂੰ ਲੋਕ ਸਭਾ ’ਚ ਮਿਲੇਗਾ ਵਿਰੋਧੀ ਧਿਰ ਦੇ ਨੇਤਾ ਦਾ ਦਰਜ਼ਾ
ਪਾਰਟੀ ਦੇ 13 ਵਿਚੋਂ 5 ਉਮੀਦਵਾਰਾਂ ਪਰਮਪਾਲ ਕੌਰ ਮਲੂਕਾ ਬਠਿੰਡਾ,ਮਨਜੀਤ ਸਿੰਘ ਮੰਨਾ ਖਡੂਰ ਸਾਹਿਬ, ਹੰਸ ਰਾਜ ਹੰਸ ਫ਼ਰੀਦਕੋਟ, ਗੇਜਾ ਰਾਮ ਫ਼ਤਿਹਗੜ੍ਹ ਸਾਹਿਬ ਤੇ ਅਰਵਿੰਦ ਖੰਨਾ ਸੰਗਰੂਰ ਦੀਆਂ ਜਮਾਨਤਾਂ ਜਬਤ ਹੋ ਗਈਆਂ ਹਨ। ਇਸੇ ਤਰ੍ਹਾਂ ਸੂਬੇ ਵਿਚ ਸਭ ਤੋਂ ਵਧੀਆਂ ਪ੍ਰਦਰਸਨ ਕਰਨ ਵਾਲੀ ਕਾਂਗਰਸ ਪਾਰਟੀ, ਜਿਸਨੂੰ 7 ਸੀਟਾਂ ਮਿਲੀਆਂ ਹਨ, ਦੀ ਫ਼ਰੀਦਕੋਟ ਤੋਂ ਉਮੀਦਵਾਰ ਅਮਰਜੀਤ ਕੌਰ ਸਾਹੋਕੇ ਵੀ ਅਪਣੀ ਜਮਾਨਤ ਨਹੀਂ ਬਚਾ ਸਕੀ ਹੈ। ਫ਼ਰੀਦਕੋਟ ਤੇ ਖਡੂਰ ਸਾਹਿਬ ਵਿਚ ਕ੍ਰਮਵਾਰ ਜਿੱਤੇ ਸਰਬਜੀਤ ਸਿੰਘ ਖ਼ਾਲਸਾ ਅਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਵਿਚ ਵੋਟਾਂ ਦੀ ਚੱਲੀ ਹਨੇਰੀ ਵਿਰੋਧੀਆਂ ਨੂੰ ਪੂਰੀ ਤਰ੍ਹਾਂ ਰੋੜ ਕੇ ਲੈ ਗਈ ਹੈ। ਆਮ ਆਦਮੀ ਪਾਰਟੀ ਬੇਸ਼ੱਕ ਤਿੰਨ ਸੀਟਾਂ ਲਿਜਾਣ ਵਿਚ ਸਫ਼ਲ ਰਹੀ ਹੈ ਪ੍ਰੰਤੂ ਇਸਦਾ ਵੋਟ ਬੈਂਕ ਵੀ ਸਾਲ 2022 ਦੇ ਮੁਕਾਬਲੇ ਬਹੁਤ ਘਟਿਆ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ‘ਆਪ’ ਸੰਸਦ ਮੈਂਬਰਾਂ ਨਾਲ ਕੀਤੀ ਮੀਟਿੰਗ,ਜਿੱਤੇ ਉਮੀਦਵਾਰਾਂ ਨੂੰ ਦਿੱਤੀ ਵਧਾਈ
ਕੀ ਹੁੰਦੀ ਹੈ ਜਮਾਨਤ ਜਬਤ?
ਚੰਡੀਗੜ੍ਹ: ਜਮਾਨਤ ਜਬਤ ਦਾ ਮਤਬਲ ਉਹ ਰਾਸ਼ੀ ਜਬਤ ਕਰ ਲੈਣ ਤੋਂ ਹੁੰਦਾ ਹੈ, ਜੋ ਕਿਸੇ ਵੀ ਉਮੀਦਵਾਰ ਦੁਆਰਾ ਕਾਗਜ਼ ਭਰਨ ਸਮੇਂ ਸਕਿਊਰਟੀ ਦੇ ਤੌਰ ’ਤੇ ਚੋਣ ਅਧਿਕਾਰੀ ਕੋਲ ਜਮ੍ਹਾਂ ਕਰਵਾਈ ਹੁੰਦੀ ਹੈ। ਲੋਕ ਸਭਾ ਚੋਣਾਂ ਲਈ ਇਹ ਜਮਾਨਤ ਰਾਸ਼ੀ ਜਨਰਲ ਕੈਟਾਗਿਰੀ ਲਈ 25 ਹਜ਼ਾਰ ਅਤੇ ਰਾਖਵੀਂ ਸ਼੍ਰੇਣੀ ਲਈ 12,500 ਹੁੰਦੀ ਹੈ। ਜੇਕਰ ਕੋਈ ਉਮੀਦਵਾਰ ਅਪਣੇ ਹਲਕੇ ਵਿਚ ਪਈਆਂ ਕੁੱਲ ਵੋਟਾਂ ਦਾ 16.6 ਫ਼ੀਸਦੀ ਤੋਂ ਘੱਟ ਲਿਜਾਂਦਾ ਹੈ ਤਾਂ ਉਸਦੇ ਦੁਆਰਾ ਸਕਿਊਰਟੀ ਲਈ ਜਮ੍ਹਾਂ ਕਰਵਾਈ ਰਾਸ਼ੀ ਚੋਣ ਅਧਿਕਾਰੀ ਦੁਆਰਾ ਜਬਤ ਕਰ ਲਈ ਜਾਂਦੀ ਹੈ। ਪੰਜਾਬ ਦੇ ਵਿਚ ਇਸ ਵਾਰ ਕੁੱਲ 328 ਉਮੀਦਵਾਰ ਖੜੇ ਸਨ, ਜਿੰਨ੍ਹਾਂ ਵਿਚੋਂ ਸਿਰਫ਼ 66 ਉਮੀਦਵਾਰ ਹੀ ਅਪਣੀ ਜਮਾਨਤ ਬਚਾ ਸਕੇ ਹਨ।