ਬ੍ਰਿਟੇਨ ਦੇ ਸਟੇਸ਼ਨ ‘ਤੇ ਬੰਗਾਲੀ ਦਾ ਸਾਈਨ ਬੋਰਡ ਵੇਖ ਮੰਤਰੀਆਂ ਦਾ ਫੁੱਟਿਆ ਗੁੱਸਾ

0
227
+2

London News 10/02/2025 : ਅਕਸਰ ਵਿਦੇਸ਼ ‘ਚ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਜੋ ਵਿਵਾਦ ਦਾ ਵਿਸ਼ਾ ਬਣ ਜਾਂਦੀਆਂ ਹਨ। ਦਰਅਸਲ ਬ੍ਰਿਟੇਨ ਦੇ ਇਕ ਸੰਸਦ ਮੈਂਬਰ ਨੇ ਲੰਡਨ ਦੇ ਵ੍ਹਾਈਟਚੈਪਲ ਸਟੇਸ਼ਨ ‘ਤੇ ਬੰਗਾਲੀ ਭਾਸ਼ਾ ਵਿੱਚ ਲਿਖੇ ‘ਸਾਈਨ ਬੋਰਡ’ ‘ਤੇ ਹੰਗਾਮਾ ਕਰਦੇ ਹੋਏ ਇਤਰਾਜ਼ ਜਤਾਉਂਦੇ ਹੋਏ ਇਸ ਸਾਈਨ ਬੋਰਡ ਨੂੰ ਸਿਰਫ਼ ਅੰਗਰੇਜ਼ੀ ਵਿੱਚ ਲਿਖੇ ਜਾਣ ਦੀ ਮੰਗ ਕੀਤੀ ਹੈ।ਮਸਕ ਨੇ ਸੰਸਦ ਮੈਂਬਰ ਦੇ ਬਿਆਨ ਦਾ ਸਮਰਥਨ ਕੀਤਾ ਹੈ। ਗ੍ਰੇਟ ਯਾਰਮਾਊਥ ਤੋਂ ਸੰਸਦ ਮੈਂਬਰ ਰੂਪਰਟ ਲੋਅ ਨੇ ਆਪਣੇ ਅਧਿਕਾਰਤ ‘ਐਕਸ’ ਅਕਾਊਂਟ ‘ਤੇ ਇੱਕ ਫੋਟੋ ਪੋਸਟ ਕੀਤੀ ਜਿਸ ਵਿੱਚ ਵ੍ਹਾਈਟਚੈਪਲ ਸਟੇਸ਼ਨ ‘ਤੇ ਅੰਗਰੇਜ਼ੀ ਅਤੇ ਬੰਗਾਲੀ ਵਿੱਚ ਲਿਖਿਆ ਇੱਕ ਸਾਈਨ ਬੋਰਡ ਦਿਖਾਇਆ ਗਿਆ ਹੈ।

ਇਹ ਵੀਪੜ੍ਹੋ: ਅਮਰੀਕਾ ਤੋਂ ਭਾਰਤੀਆਂ ਨੂੰ ਡਿਪੋਰਟ ਕਰਨ ਦਾ ਮਾਮਲਾ: ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਵੱਲੋਂ ਟਰੈਵਲ ਏਜੰਟਾਂ ਵਿਰੁੱਧ 8 ਐਫ.ਆਈ.ਆਰਜ਼ ਦਰਜ

ਦੱਸਣਯੋਗ ਹੈ ਕਿ ਲੋਵ ਨੇ ਇਕ ਪੋਸਟ ਸਾਂਝੀ ਕੀਤੀ ਹੈ ਪੋਸਟ ਸਾਂਝੀ ਕਰਦੇ ਹੋਏ ਲੀਵ ਨੇ ਕਿਹਾ, “ਇਹ ਲੰਡਨ ਹੈ – ਸਟੇਸ਼ਨ ਦਾ ਨਾਮ ਅੰਗਰੇਜ਼ੀ ਵਿੱਚ ਅਤੇ ਸਿਰਫ਼ ਅੰਗਰੇਜ਼ੀ ਵਿੱਚ ਹੋਣਾ ਚਾਹੀਦੀ ਹੈ।” ਸੋਸ਼ਲ ਮੀਡੀਆ ਉਪਭੋਗਤਾਵਾਂ ਨੇ ਲੋਵੇ ਦੀ ਪੋਸਟ ‘ਤੇ ਮਿਲੀ-ਜੁਲੀ ਪ੍ਰਤੀਕਿਰਿਆ ਦਿੱਤੀ ਹੈ। ਕੁਝ ਲੋਕਾਂ ਨੇ ਉਨ੍ਹਾਂ ਦੇ ਵਿਚਾਰਾਂ ਦਾ ਸਮਰਥਨ ਕੀਤਾ, ਜਦੋਂ ਕਿ ਕੁਝ ਨੇ ਕਿਹਾ ਕਿ ਦੋ ਭਾਸ਼ਾਵਾਂ ਵਿੱਚ ਸਾਈਨ ਬੋਰਡ ਹੋਣਾ ਠੀਕ ਹੈ। ਮਸਕ ਨੇ ਵੀ ਇਸ ਪੋਸਟ ‘ਤੇ ਟਿੱਪਣੀ ਕੀਤੀ। ਉਨ੍ਹਾਂ ਕਿਹਾ, “ਹਾਂ”। ਪੂਰਬੀ ਲੰਡਨ ਵਿੱਚ ਬੰਗਲਾਦੇਸ਼ੀ ਭਾਈਚਾਰੇ ਦੇ ਯੋਗਦਾਨ ਦਾ ਸਨਮਾਨ ਕਰਨ ਲਈ 2022 ਵਿੱਚ ਵ੍ਹਾਈਟਚੈਪਲ ਸਟੇਸ਼ਨ ‘ਤੇ ਬੰਗਾਲੀ ਭਾਸ਼ਾ ਵਿੱਚ ਇੱਕ ਸਾਈਨ ਬੋਰਡ ਲਗਾਇਆ ਗਿਆ ਸੀ। ਇਸ ਇਲਾਕੇ ਵਿੱਚ ਬੰਗਲਾਦੇਸ਼ ਤੋਂ ਵੱਡੀ ਗਿਣਤੀ ਵਿੱਚ ਲੋਕ ਰਹਿੰਦੇ ਹਨ।

+2

LEAVE A REPLY

Please enter your comment!
Please enter your name here