ਗੁਰੂ ਕਾਸ਼ੀ ਯੂਨੀਵਰਸਿਟੀ ਦੀ ਨੈਸ਼ਨਲ ਸਕੂਲ ਇਨੋਵੇਸ਼ਨ ਮੈਰਾਥਨ ਲਈ ਨੋਡਲ ਕੇਂਦਰ ਵਜੋਂ ਚੋਣ

Date:

spot_img

Talwandi Sabo News: ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਵੱਲੋਂ ਇਨੋਵੇਸ਼ਨ ਮਿਸ਼ਨ ਤਹਿਤ ਨੀਤੀ ਆਯੋਗ ਦੀ ਸਕੂਲ ਇਨੋਵੇਸ਼ਨ ਮੈਰਾਥਨ ਲਈ ਗੁਰੂ ਕਾਸ਼ੀ ਯੂਨੀਵਰਸਿਟੀ ਨੋਡਲ ਕੇਂਦਰ ਵੱਲੋਂ ਚੁਣੀ ਗਈ। ਇਸ ਬਾਰੇ ਜਾਣਕਾਰੀ ਦਿੰਦਿਆ ਪ੍ਰੋ.ਡਾ.ਪੀਯੂਸ਼ ਵਰਮਾ ਕਾਰਜਕਾਰੀ ਉਪ ਕੁਲਪਤੀ ਨੇ ਦੱਸਿਆ ਕਿ ਜੀ.ਕੇ.ਯੂ ਵੱਲੋਂ ਖੋਜ ਨੂੰ ਹੁਲਾਰਾ ਦੇਣ ਲਈ ਵਰਸਿਟੀ ਵੱਲੋਂ ਕਈ ਅਕਾਦਮਿਕ ਸੈਮੀਨਰ,ਵਰਕਸ਼ਾਪ ਅਤੇ ਵਿਚਾਰ ਚਰਚਾਵਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਰਤ ਸਰਕਾਰ ਦੀ ਦੇਸ਼ ਵਿਆਪੀ ਪਹਿਲ ਕਦਮੀ ਅਨੁਸਾਰ ਵਰਸਿਟੀ ਨੂੰ ਸਾਰੇ ਭਾਰਤ ਵਿੱਚ ਚੁਣੇ ਗਏ 15 ਨੋਡਲ ਕੇਂਦਰਾਂ ਵਿੱਚੋ ਇੱਕ ਨੋਡਲ ਕੇਂਦਰ ਹੋਣ ਦਾ ਮਾਣ ਹਾਸਿਲ ਹੋਇਆ ਹੈ।

ਇਹ ਵੀ ਪੜ੍ਹੋ 1984 ਦੇ ਸਿੱਖ ਦੰਗਿਆਂ ਦੇ ਦੋਸ਼ੀ ਸੱਜਣ ਕੁਮਾਰ ਨੂੰ ਅਦਾਲਤ ਨੇ ਸੁਣਾਈ ਉਮਰ ਕੈਦ ਦੀ ਸਜ਼ਾ

ਉਹਨਾਂ ਦੱਸਿਆ ਕਿ ਇਹ ਸਨਮਾਨ ਹਾਸਿਲ ਕਰਨ ਵਾਲੀ ਜੀ.ਕੇ.ਯੂ ਪੰਜਾਬ ਦੀ ਪਹਿਲੀ ਵਰਸਿਟੀ ਹੈ। ਜਿਸ ਨੇ ਦੇਸ਼ ਭਰ ਦੇ ਵਿਦਿਆਰਥੀਆਂ ਨੂੰ ਆਪਣੇ ਪੋਰਟਲ ਰਾਹੀਂ ਨਵੀਨਤਾਕਾਰੀ ਵਿਚਾਰ ਭੇਜਣ ਦਾ ਮੰਚ ਮੁਹਾਈਆ ਕਰਵਾਇਆ ਹੈ।ਇਸ ਮੌਕੇ ਡਾ.ਅਜੈ ਗੁਪਤਾ ਨਿਰਦੇਸ਼ਕ ਖੋਜ ਤੇ ਵਿਕਾਸ ਸੈੱਲ ਨੇ ਦੱਸਿਆ ਕਿ ਇਸ ਪੋਰਟਲ ਤੇ ਸਟਾਰਟਅੱਪ ਮਾਹਿਰਾਂ ਦੇ ਪੈਨਲ ਨੇ 10000 ਤੋਂ ਵੱਧ ਵਿਚਾਰਾਂ ਦਾ ਮੁਲਾਂਕਣ ਕੀਤਾ ਹੈ। ਇਹਨਾਂ ਵਿੱਚੋਂ 1556 ਵਿਚਾਰਾਂ ਨੂੰ ਈ-ਪੀਚਿੰਗ ਲਈ ਚੁਣਿਆ ਗਿਆ ਹੈ ਜਿਸ ਤਹਿਤ 400 ਨਵੀਨਤਾਕਾਰੀ ਖੋਜ ਵਿਚਾਰਾਂ ਨੂੰ ਇੰਟਰਨਸ਼ਿਪ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ ਅਤੇ ਚੋਟੀ ਦੀਆਂ 75 ਟੀਮਾਂ ਨੂੰ ਆਪਣੇ ਉਤਪਾਦਾਂ ਦੇ ਵਿਕਾਸ ਲਈ ਸਲਾਹਕਾਰ ਅਤੇ ਫੰਡ ਉਪਲਬਧ ਕਰਵਾਏ ਜਾਣਗੇ।

ਇਹ ਵੀ ਪੜ੍ਹੋ  ਬਠਿੰਡਾ ਦੀ ਫ਼ੌਜੀ ਛਾਉਣੀ ਨਾਲ ਜਾਂਦੀ ਰਿੰਗ ਰੋਡ ਦਾ ਮੁੱਦਾ ਵਿਧਾਨ ਸਭਾ ’ਚ ਉੱਠਿਆ

ਉਹਨਾਂ ਦੱਸਿਆ ਕਿ ਜੀ.ਕੇ.ਯੂ ਵਿਖੇ ਆਯੋਜਿਤ ਈ-ਪੀਚਿੰਗ ਇਵੈਂਟ ਵਿੱਚ ਖੋਜਾਰਥੀਆਂ ਵੱਲੋਂ ਪਹਿਲੇ ਪੱਧਰ ਤੇ ਔਰਤਾਂ ਦੀ ਸੁਰੱਖਿਆ,ਫਸਲਾਂ ਦੀ ਸੁਰੱਖਿਆ,ਸਮਾਰਟ ਡਿਵਾਈਸਾਂ (ਡਰੋਨ ਆਦਿ) ਗਲੋਬਲ ਵਾਰਮਿੰਗ, ਨਿੱਜੀ ਸੁਰੱਖਿਆ ਉਪਕਰਨਾਂ ਆਦਿ ਸੰਬੰਧਿਤ ਵਿਸ਼ਿਆ ਤੇ ਖੋਜੀ ਵਿਚਾਰ ਪੇਸ਼ ਕੀਤੇ ਗਏ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

LEAVE A REPLY

Please enter your comment!
Please enter your name here

spot_img

Share post:

Popular

More like this
Related

CM Nayab Singh Saini की ‘गो ग्लोबल’ अप्रोच को मिली नई गति

👉एमडीएच के साथ हुआ करार, अब तंजानिया, केन्या सहित...

Sukhbir Singh Badal ਵੱਲੋਂ 55 ਵਿਧਾਨ ਸਭਾ ਹਲਕਿਆਂ ਦੀਆਂ ਇਸਤਰੀ ਅਕਾਲੀ ਦਲ ਦੀਆਂ ਹਲਕਾ ਪ੍ਰਧਾਨ ਨਿਯੁਕਤ

👉ਬਾਕੀ ਵਿੰਗਾਂ ਦੇ ਹਲਕਾਵਾਰ ਪ੍ਰਧਾਨਾਂ ਦਾ ਐਲਾਨ ਵੀ ਜਲਦੀ Punjab...