Thursday, April 16, 2026
spot_img
spot_img

ਭਾਰਤੀ ਕਮਿਊਨਿਸਟ ਪਾਰਟੀ ਦੀ 25ਵੀਂ ਪਾਰਟੀ ਕਾਂਗਰਸ ਨੂੰ ਸਮਰਪਿਤ ਸੈਮੀਨਾਰ ਆਯੋਜਿਤ

Date:

spot_img

Bathinda News: ਭਾਰਤੀ ਕਮਿਊਨਿਸਟ ਪਾਰਟੀ ਦੀ 25ਵੀਂ ਪਾਰਟੀ ਕਾਂਗਰਸ ਨੂੰ ਸਮਰਪਿਤ ਸੈਮੀਨਾਰ ਅੱਜ ਸਥਾਨਕ ਟੀਚਰਜ ਹੋਮ ਵਿਖੇ ਆਯੋਜਿਤ ਕੀਤਾ ਗਿਆ।ਜਿਸ ਦੇ ਮੁੱਖ ਬੁਲਾਰੇ ਪੰਜਾਬੀ ਟ੍ਰਿਬਿਊਨ ਦੇ ਸਾਬਕਾ ਸੰਪਾਦਕ ਤੇ ਉੱਘੇ ਵਿਦਵਾਨ ਡਾਕਟਰ ਸਵਰਾਜ ਵੀਰ ਅਤੇ ਸੈਮੀਨਾਰ ਦੇ ਮੁੱਖ ਸੂਤਰਧਾਰ ਡਾਕਟਰ ਸੁਮੇਲ ਸਿੰਘ ਸਿੱਧੂ ਨੇ ਸ਼ਿਰਕਤ ਕੀਤੀ। ਅੱਜ ਦੇ ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਸੀਪੀਆਈ ਦੇ ਕੌਮੀ ਕੌਂਸਲ ਮੈਂਬਰ ਕਾਮਰੇਡ ਹਰਦੇਵ ਅਰਸ਼ੀ, ਬਲਕਰਨ ਸਿੰਘ ਬਰਾੜ ਜ਼ਿਲਾ ਸਕੱਤਰ ਬਠਿੰਡਾ, ਕਾ ਕ੍ਰਿਸ਼ਨ ਚੌਹਾਨ ਜ਼ਿਲਾ ਸਕੱਤਰ ਮਾਨਸਾ,ਕਾ ਅਸ਼ੋਕ ਕੌਸ਼ਲ ਜਿਲਾ ਸਕੱਤਰ ਫਰੀਦਕੋਟ, ਕਾ ਖੁਸ਼ੀਆ ਸਿੰਘ ਜਿਲਾ ਸਕੱਤਰ ਬਰਨਾਲਾ ਵੀ ਹਾਜ਼ਰ ਸਨ ।

ਇਹ ਵੀ ਪੜ੍ਹੋ  ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 5 ਖ਼ਤਰਨਾਕ ਅਪਰਾਧੀਆਂ ਨੂੰ ਕੀਤਾ ਗ੍ਰਿਫ਼ਤਾਰ

ਡਾਕਟਰ ਸੁਮੇਲ ਸਿੰਘ ਸਿੱਧੂ ਨੇ ਪ੍ਰੋਗਰਾਮ ਦਾ ਆਗਾਜ਼ ਕਰਦਿਆਂ ਪੰਜਾਬ ਦੇ ਬੁਨਿਆਦੀ ਮਸਲਿਆਂ ਦਾ ਸਬੰਧ ਪੰਜਾਬ, ਪੰਜਾਬੀ, ਪੰਜਾਬੀਅਤ ਨਾਲ ਜੋੜਦਿਆਂ ਭੂਮਿਕਾ ਬੰਨੀ ।ਸੈਮੀਨਾਰ ਦੇ ਮੁੱਖ ਵਕਤਾ ਡਾਕਟਰ ਸਵਰਾਜਬੀਰ ਨੇ ਕਿਹਾ ਕਿ ਪੰਜਾਬ ਦੇ ਬੁਨਿਆਦੀ ਮਸਲੇ ਤਾਂ ਹੀ ਹੱਲ ਹੋਣਗੇ ਜੇ ਪੰਜਾਬ, ਪੰਜਾਬੀ,ਪੰਜਾਬੀਅਤ ਨੂੰ ਅਸੀਂ ਮੁੜ ਤੋਂ ਸੁਰਜੀਤ ਕਰਾਂਗੇ। ਅੱਜ ਪੰਜਾਬੀਆਂ ਸਾਹਮਣੇ ਬੇਰੁਜ਼ਗਾਰੀ ਪ੍ਰਵਾਸ, ਨਸ਼ੇ, ਭਰਿਸ਼ਟਾਚਾਰ, ਖੇਤੀ ਸੰਕਟ, ਗਰੀਬੀ ਆਦਿ ਅਨੇਕਾਂ ਮਸਲੇ ਹਨ । ਇਹਨਾਂ ਦੇ ਰੂਬਰੂ ਹੋਣ ਲਈ ਸਾਨੂੰ ਪੰਜਾਬੀ ਪਛਾਣ ਨੂੰ ਕਾਇਮ ਰੱਖ ਕੇ ਲੜਨਾ ਪਵੇਗਾ ।

ਇਹ ਵੀ ਪੜ੍ਹੋ  Faridkot ‘ ਚ ਨਹਿਰ ਵਿਚ ਡਿੱਗੀ ਕਾਰ, ਫੌਜੀ ਪਤੀ-ਪਤਨੀ ਡੁੱਬੇ

ਇਸ ਸਮਾਗਮ ਵਿੱਚ ਲਗਭਗ 300 ਤੋਂ ਉੱਪਰ ਦਰਸ਼ਕ ਹਾਜ਼ਰ ਸਨ । ਪ੍ਰੋਗਰਾਮ ਦੇ ਆਰੰਭ ਵਿੱਚ ਕਾ ਹਰਦੇਵ ਅਰਸ਼ੀ ਨੇ ਹਾਜ਼ਰੀਨ ਨੂੰ ਜੀ ਆਇਆ ਕਿਹਾ ਤੇ ਅੰਤ ਵਿੱਚ ਬਲਕਰਨ ਸਿੰਘ ਬਰਾੜ ਨੇ ਸਭਨਾਂ ਦਾ ਧੰਨਵਾਦ ਕੀਤਾ । ਇਸ ਸਮੇਂ ਹੋਰਨਾਂ ਤੋਂ ਇਲਾਵਾ ਜਸਵੀਰ ਸਿੰਘ ਆਕਲੀਆ,ਜਸਪਾਲ ਮਨਖੇੜਾ, ਲਸ਼ਮਣ ਸਿੰਘ ਮਲੂਕਾ, ਮੱਖਣ ਸਿੰਘ ਗੁਰੂਸਰ, ਮਿੱਠੂ ਸਿੰਘ ਘੁੱਦਾ, ਡਾ ਬਲਦੇਵ ਸਿੰਘ ਗਰੇਵਾਲ,ਕਾ ਜਰਨੈਲ ਸਿੰਘ ਭਾਈ ਰੂਪਾ, ਰਣਬੀਰ ਰਾਣਾ, ਡਾਕਟਰ ਨੀਤੂ ਅਰੋੜਾ,ਪ੍ਰੋਫੈਸਰ ਸ਼ੁਭ ਪ੍ਰੇਮ ਬਰਾੜ ਵੀ ਹਾਜ਼ਰ ਸਨ ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

Share post:

spot_img
spot_img

Popular

More like this
Related

Vigilance Bureau ਨੇ ਕਾਨੂੰਗੋ ਨੂੰ 33000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਕੀਤਾ ਗ੍ਰਿਫ਼ਤਾਰ

SBS Nagar News:ਪੰਜਾਬ ਵਿਜੀਲੈਂਸ ਬਿਊਰੋ ਨੇ ਮੁੱਖ ਮੰਤਰੀ ਸ....

सीएफएमएस पर लंबित फाइलों का 15 दिन में निपटारा करें सुनिश्चित- मुख्यमंत्री नायब सिंह सैनी

👉एचआरएमएस 2.0 की प्रगति, ई-ऑफिस के उपयोग और जवाबदेही...