Thursday, April 16, 2026
spot_img
spot_img

ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ “ਖੁਸ਼ ਕਿਵੇਂ ਰਹੀਏ” ਵਿਸ਼ੇ ਤੇ ਸੈਮੀਨਾਰ ਆਯੋਜਿਤ

Date:

spot_img

Talwandi Sabo News:ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਐਜੂਕੇਸ਼ਨ ਦੇ ਰੇਖੀ ਸੈਂਟਰ ਆਫ਼ ਐਕਸੀਲੈਂਸ ਫਾਰ ਦੀ ਸਾਇੰਸ ਆਫ ਹੈਪੀਨਸ ਵੱਲੋਂ ਉਪ ਕੁਲਪਤੀ ਪ੍ਰੋ.(ਡਾ.) ਰਾਮੇਸ਼ਵਰ ਸਿਘ ਦੀ ਪ੍ਰੇਰਨਾ ਸਦਕਾ “ਖੁਸ਼ ਕਿਵੇਂ ਰਹੀਏ” ਵਿਸ਼ੇ ਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਡਾ. ਰਵਿੰਦਰ ਪੁਰੀ, ਮਨੋਵਿਗਿਆਨੀ, ਸਾਬਕਾ ਪ੍ਰਿੰਸੀਪਲ ਨੇ ਮੁੱਖ ਵਕਤਾ ਵਜੋਂ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਰੋਜ਼ਮਰਰਾ ਦੀ ਜ਼ਿੰਦਗੀ ਵਿੱਚ ਖੁਸ਼ ਰਹਿਣ ਦੇ ਨੁਕਤੇ ਲੱਭਣੇ ਪੈਂਦੇ ਹਨ।

ਇਹ ਵੀ ਪੜ੍ਹੋ  MLA Raman Arora ਦੇ ਘਰ Raid, ਵਿਜੀਲੈਂਸ ਨੇ ਮੰਗਵਾਈ ‘ਨੋਟ’ ਗਿਣਨ ਵਾਲੀ ਮਸ਼ੀਨ!

ਉਨ੍ਹਾਂ ਕਿਹਾ ਕਿ ਭੌਤਿਕਤਾ ਦੀ ਅੰਨ੍ਹੀ ਦੌੜ ਵਿੱਚ ਸਭ ਲੋਕ ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਕੌਸ਼ਿਸ਼ ਕਰ ਰਹੇ ਹਨ ਪਰ ਕਈ ਵਾਰੀ ਸਫਲਤਾ ਨਾ ਮਿਲਣ ਕਾਰਨ ਨਿਰਾਸ਼ ਹੋ ਜਾਂਦੇ ਹਨ। ਉਨ੍ਹਾਂ ਸਭਨਾਂ ਨੂੰ ਆਪਣਾ ਮਨੋਬਲ ਚੜ੍ਹਦੀ ਕਲਾ ਵਿੱਚ ਰੱਖਣ ਦੇ ਮਸ਼ਵਰੇ ਅਤੇ ਤਰੀਕੇ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਇਹ ਜ਼ਿੰਦਗੀ ਬੜੀ ਹੀ ਖੂਬਸੂਰਤ ਹੈ ਅਤੇ ਸਾਨੂੰ ਹਰ ਰੋਜ਼ ਖਿੜੇ ਮੱਥੇ, ਸਤਿਕਾਰ ਅਤੇ ਪਿਆਰ ਨਾਲ ਇੱਕ ਦੂਜੇ ਨੂੰ ਮਿਲਣਾ ਚਾਹੀਦਾ ਹੈ। ਜੀਵਨ ਦੀ ਭੱਜ ਦੌੜ, ਉਦਾਸੀ ਚਿੰਤਾ, ਪਰੇਸ਼ਾਨੀਆਂ ਅਤੇ ਮਨੋਵਿਗਿਆਨਕ ਉਲਝਨਾਂ ਤੋ ਨਿਜਾਤ ਪਾਉਣ ਲਈ ਧਿਆਨ, ਯੋਗ ਅਤੇ ਸਕਾਰਤਾਮਕ ਸੋਚ ਨੂੰ ਅਪਣਾਉਣ ਦੀ ਲੋੜ ਹੈ।

ਇਹ ਵੀ ਪੜ੍ਹੋ  ਘੋਰ ਕਲਯੁੱਗ; ਬਠਿੰਡਾ ’ਚ ਇੱਕ ਹੋਰ ਪੁੱਤ ਨੇ ਪਿਊ ਦਾ ਗੋ+ਲੀ ਮਾਰ ਕੇ ਕੀਤਾ ਕ.ਤਲ, ਘਰ ਵਿਚ ਹੀ ਕੀਤਾ ਸੰਸਕਾਰ

ਉਨ੍ਹਾਂ ਇਹ ਵੀ ਕਿਹਾ ਕਿ ਖੁਸ਼ੀ ਇੱਕ ਅੰਦਰੂਨੀ ਅਹਿਸਾਸ ਹੈ ਜੋ ਆਪਣੀ ਸੋਚ ਅਤੇ ਰੁਝਾਨ ਨਾਲ ਵਧਾਈ ਜਾ ਸਕਦੀ ਹੈ।ਡਾ. ਕਵਿਤਾ ਨੇ ਆਪਣੇ ਧੰਨਵਾਦੀ ਭਾਸ਼ਣ ਵਿੱਚ ਵਿਦਿਆਰਥੀਆਂ ਨੂੰ ਸਕਾਰਾਤਮਕ ਸੋਚ ਅਪਣਾਉਣ, ਹਾਰ ਜਿੱਤ ਨੂੰ ਸਵੀਕਾਰ ਕਰਨ ਅਤੇ ਛੋਟੀਆਂ ਪ੍ਰਾਪਤੀਆਂ ਤੇ ਵੀ ਖੁਸ਼ ਰਹਿਣ ਦੀ ਪ੍ਰੇਰਣਾ ਦਿੱਤੀ। ਸੈਮੀਨਾਰ ਵਿੱਚ ਪੀ.ਐੱਸ.ਟੈਟ ਵਿੱਚ ਸਫਲਤਾ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ। ਆਯੋਜਕਾਂ ਵੱਲੋਂ ਮੁੱਖ ਵਕਤਾ ਨੂੰ ਯਾਦਾਸ਼ਤ ਚਿੰਨ੍ਹ ਦਿੱਤਾ ਗਿਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

LEAVE A REPLY

Please enter your comment!
Please enter your name here

Share post:

spot_img
spot_img

Popular

More like this
Related

ਮੋਗਾ ਵਿੱਚ ਦੇਹ ਵਪਾਰ ਦੇ ਧੰਦੇ ਵਿੱਚ ਸ਼ਾਮਲ ਅਕਾਲੀ ਆਗੂ ਤੇ ਐਮਸੀ ਜਗਜੀਤ ਸਿੰਘ ਜੀਤਾ ਗ੍ਰਿਫ਼ਤਾਰ!

ਅਕਾਲੀ ਆਗੂ ਦੀ ਗ੍ਰਿਫ਼ਤਾਰੀ ਨੇ ਸੁਖਬੀਰ ਬਾਦਲ ਦੇ 'ਪੰਜਾਬ...