ਬਠਿੰਡਾ, 7 ਦਸੰਬਰ : ਮੁੱਖ ਇੰਜੀਨੀਅਰ ਬਠਿੰਡਾ ਜ਼ੋਨ ਮਿਲਟਰੀ ਇੰਜਨੀਅਰਿੰਗ ਸਰਵਿਸਿਜ਼ ਵੱਲੋਂ ਅੱਜ ਇੱਥੇ ਤਕਸ਼ਸ਼ਿਲਾ ਆਡੀਟੋਰੀਅਮ ਮਿਲਟਰੀ ਸਟੇਸ਼ਨ ਵਿਖੇ “ਇਮਾਰਤਾਂ ਵਿੱਚ ਫਲੋਰੈਂਸ ਅਤੇ ਸੀਪੇਜ/ਲੀਕੇਜ਼ ਨੂੰ ਰੋਕਣ ਦੇ ਉਪਾਅ”ਵਿਸ਼ੇ ‘ਤੇ ਇੱਕ ਰੋਜ਼ਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ 10 ਕੋਰ ਦੇ ਜਨਰਲ ਅਫਸਰ ਕਮਾਂਡਿੰਗ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ,ਜਦਕਿ 10 ਕੋਰ ਦੇ ਚੀਫ ਆਫ ਸਟਾਫ ਅਤੇ ਜਨਰਲ ਅਫਸਰ ਕਮਾਂਡਿੰਗ 81 ਸਬ ਏਰੀਆ ਵੀ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਰਹੇ।
ਟੈਕਸ ਬਾਰ ਐਸੋਸੀਏਸ਼ਨ ਚੋਣਾਂ: ਪ੍ਰਧਾਨ ਤੋਂ ਲੈ ਕੇ ਬਾਕੀ ਅਹੁੱਦਿਆਂ ’ਤੇ ਬਣੀ ਸਹਿਮਤੀ,ਐਲਾਨ ਬਾਕੀ
ਇਸ ਸੈਮੀਨਾਰ ਵਿੱਚ ਪੰਜਾਬ ਅਤੇ ਰਾਜਸਥਾਨ ਦੇ ਵੱਖ-ਵੱਖ ਸਟੇਸ਼ਨਾਂ ਤੋਂ ਵੱਖ-ਵੱਖ ਪੱਧਰਾਂ ਦੇ 100 ਤੋਂ ਵੱਧ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ। ਲੈਕਚਰਾਂ ਦੀ ਲੜੀ ਵਿੱਚ ਮਿਲਟਰੀ ਇੰਜਨੀਅਰਿੰਗ ਸੇਵਾਵਾਂ ਵਿਭਾਗ ਦੇ ਅਧਿਕਾਰੀਆਂ, ਗਿਆਨੀ ਜ਼ੈਲ ਸਿੰਘ ਇੰਜਨੀਅਰਿੰਗ ਕਾਲਜ, ਬਠਿੰਡਾ ਦੇ ਪ੍ਰੋਫੈਸਰ (ਡਾ.) ਮਨਜੀਤ ਬਾਂਸਲ ਅਤੇ ਉਸਾਰੀ ਉਦਯੋਗ ਦੇ ਮਾਹਿਰਾਂ ਵੱਲੋਂ ਭਾਸ਼ਣ ਦਿੱਤੇ ਗਏ। ਭਾਗੀਦਾਰਾਂ ਦੁਆਰਾ ਸਹਿਜਤਾ ਅਤੇ ਸਮਝ ਵਿੱਚ ਆਸਾਨੀ ਲਈ ਉਤਪਾਦ ਪ੍ਰਦਰਸ਼ਨੀ ਸਟਾਲ ਵੀ ਲਗਾਏ ਗਏ ।