ਚੰਡੀਗੜ੍ਹ, 13 ਮਈ: ਹਲਕਾ ਗੁਰਦਾਸਪੁਰ ਵਿੱਚ ਆਮ ਆਦਮੀ ਪਾਰਟੀ ਦਾ ਕੁਨਬਾ ਹੁਣ ਹੋਰ ਮਜ਼ਬੂਤ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ। ਦੱਸ ਦਈਏ ਕਿ ਗੁਰਦਾਸਪੁਰ ਤੋਂ ਭਾਜਪਾ ਦੇ ਸੀਨੀਅਰ ਆਗੂ ਅਤੇ ਉਘੇ ਸਮਾਜ ਸੇਵੀ ਸਵਰਨ ਸਲਾਰੀਆ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ। ਸੀਐਮ ਭਗਵੰਤ ਮਾਨ ਦੀ ਮੌਜੂਦਗੀ ਵਿੱਚ ਉਹਨਾਂ ਨੇ ਆਪ ਪਾਰਟੀ ਦਾ ਪੱਲਾ ਫੜ ਲਿਆ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਲਈ ਇਹ ਵੱਡਾ ਝਟਕਾ ਦੱਸਿਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਸਵਰਗ ਸਲਾਰੀਆਂ ਨੂੰ ਇਸ ਵਾਰ ਭਾਜਪਾ ਨੇ ਗੁਰਦਾਸਪੁਰ ਤੋਂ ਟਿਕਟ ਨਹੀਂ ਦਿੱਤੀ ਸੀ।
ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨਾਲ CM ਰਿਹਾਇਸ਼ ਅੰਦਰ ਹੋਈ ਮਾਰਪੀਟ
ਜਿਸ ਤੋਂ ਬਾਅਦ ਉਹਨਾਂ ਨੇ ਇਤਰਾਜ਼ ਜਤਾਉਂਦੇ ਹੋਏ ਕਿਹਾ ਸੀ ਕਿ ਉਹ 13 ਅਪ੍ਰੈਲ ਨੂੰ ਸਪਸ਼ੱਟ ਕਰ ਦੇਣਗੇ ਕਿ ਉਹ ਕਿਸ ਪਾਰਟੀ ਵਿੱਚ ਜਾ ਕੇ ਆਪਣਾ ਸਿਆਸੀ ਕਰੀਅਰ ਅਜਮਾਉਣਗੇ। ਹਾਲਾਂਕਿ ਇਹ ਕਹਿਣ ਤੋਂ ਬਾਅਦ ਉਹ ਕਾਫੀ ਦੇਰ ਸ਼ਾਂਤ ਰਹੇ। ਪਰ ਅੱਜ ਉਹਨਾਂ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਕੇ ਸਿਆਸੀ ਗਲਿਆਰਿਆਂ ਵਿੱਚ ਚੱਲ ਰਹੀ ਚਰਚਾਵਾਂ ਨੂੰ ਨਵਾਂ ਮੋੜ ਦੇ ਦਿੱਤਾ ਹੈ।
#Punjab – ਗੁਰਦਾਸਪੁਰ ਹਲਕੇ ‘ਚ ਤਕੜਾ ਹੋਇਆ AAP ਦਾ ਪਰਿਵਾਰ
ਗੁਰਦਾਸਪੁਰ ਹਲਕੇ ਦੇ ਉੱਘੇ ਸਮਾਜਸੇਵੀ ਸਵਰਨ ਸਲਾਰੀਆ ਜੀ ਨੇ CM @BhagwantMann ਜੀ ਦੀ ਅਗਵਾਈ ‘ਚ ਫੜਿਆ AAP ਦਾ ਪੱਲਾ
ਪਾਰਟੀ ਵੱਲੋਂ ਸਲਾਰੀਆ ਜੀ ਨੂੰ ‘ਜੀ ਆਇਆ ਨੂੰ’.. pic.twitter.com/K0aEVSmt1U
— AAP Punjab (@AAPPunjab) May 13, 2024
Share the post "ਭਾਜਪਾ ਦੇ ਸੀਨੀਅਰ ਆਗੂ ਅਤੇ ਉਘੇ ਸਮਾਜ ਸੇਵੀ ਸਵਰਨ ਸਲਾਰੀਆ ‘ਆਪ’ ਪਾਰਟੀ ‘ਚ ਸ਼ਾਮਲ"