ਸੀਨੀਅਰ ਸਿਟੀਜਨ ਕੌਂਸਲ ਬਠਿੰਡਾ ਨੇ ਕੌਸਲ ਦੇ ਪ੍ਰਧਾਨ ਹਰਪਾਲ ਸਿੰਘ ਖੁਰਮੀ ਦਾ ਜਨਮ ਦਿਨ ਮਹੰਤ ਗੁਰਬੰਤਾ ਦਾਸ ਸਕੂਲ ਵਿੱਚ ਮਨਾਇਆ: ਕਰਤਾਰ ਸਿੰਘ ਜੌੜਾ

Date:

spot_img

Bathinda News: ਸੀਨੀਅਰ ਸਿਟੀਜਨ ਕੌਂਸਲ ਬਠਿੰਡਾ ਦੇ ਪ੍ਰਧਾਨ ਹਰਪਾਲ ਸਿੰਘ ਖੁਰਮੀ ਦਾ ਜਨਮ ਦਿਨ ਮਹੰਤ ਗੁਰਬੰਤਾ ਦਾਸ ਗੁੰਗੇ ਅਤੇ ਬੈਹਰੇਆਂ (ਡੀਫਐਂਡਡੰਪ) ਦੇ ਸਕੂਲ ਬਠਿੰਡਾ ਵਿਖੇ ਬੱਚਿਆਂ ਨਾਲ ਮਨਾਇਆ।ਇਸ ਮੌਕੇ ਦਰਸ਼ਨ ਕੁਮਾਰ ਸਕੱਤਰ ਰੈੱਡ ਕਰਾਸ ਸੁਸਾਇਟੀ ਨੇ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਰਾਮ ਮੁਹੰਮਦ ਸਿੰਘ ਅਜਾਦ ਵੈਲਫੇਅਰ ਸੁਸਾਇਟੀ ਕੋਟਕਪੂਰਾ ਦੇ ਸਕੱਤਰ ਸੋਮਨਾਥਅਰੋੜਾ, ਹਰਪਾਲ ਸਿੰਘ ਖੁਰਮੀ ਅਤੇ ਪ੍ਰਿੰਸੀਪਲ ਮਨਿੰਦਰ ਕੌਰ ਨੇ ਮੁੱਖਮਹਿਮਾਨ ਨੂੰ ਗੁਲਦਸਤਾ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।ਪ੍ਰਧਾਨ ਹਰਪਾਲ ਸਿੰਘ ਖੁਰਮੀ, ਅਮਰਜੀਤ ਕੌਰ ਖੁਰਮੀ, ਜਸਵਿੰਦਰ ਕੌਰ ਮਾਵੀ, ਪਰਮਜੀਤ ਕੌਰ ਭੰਗੂ, ਹਰਿੰਦਰ ਸਿੰਘ ਜੌੜਾ ਅਤੇ ਸੋਸਾਇਟੀ ਦੇ ਕਾਰਜ ਕਾਰਨੀ ਮੈਂਬਰ ਹਰਨੇਕ ਸਿੰਘ ਸਾਹੋਕੇ, ਗੁਰਨਾਮ ਸਿੰਘ ਗੋਦਾਂਰਾ, ਹਰਜੀਤ ਸਿੰਘ ਨੇ ਸਕੂਲ ਦੀ ਛੇਵੀਂ ਤੋਂ ਦਸਵੀਂ ਕਲਾਸ ਤੱਕ ਦੇ ਪਹਿਲੇ, ਦੂਸਰੇ ਅਤੇ ਤੀਸਰੇ ਨੰਬਰ ਤੇ ਆਉਣ ਵਾਲੇ ਬੱਚਿਆ ਨੂੰ ਮੈਡਲ, ਸਰਟੀਫਿਕੇਟ ਅਤੇ ਕਿਤਾਬਾਂ ਦੇ ਕੇ ਸਨਮਾਨਿਤਕੀਤਾ।

ਇਹ ਵੀ ਪੜ੍ਹੋ 👉ਨਸ਼ਿਆਂ ਦੇ ਮੁੱਦੇ ‘ਤੇ Arvind Kejriwal ਦਾ Amit Shah ਉੱਪਰ ਵੱਡਾ ਸਿਆਸੀ ਹਮਲਾ…

ਪ੍ਰਧਾਨ ਹਰਪਾਲ ਸਿੰਘ ਖੁਰਮੀ ਨੇ ਬੱਚਿਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ।ਹਰਿੰਦਰ ਸਿੰਘ ਜੌੜਾ ਸੀਨੀਅਰ ਸਿਟੀਜਨ ਜੋ ਖੁਦ ਵੀ ਗੂੰਗਾ ਅਤੇ ਬੋਲਾ ਹੈ ਨੇ ਬੱਚਿਆਂ ਨੂੰ ਆਪਣੇ ਤਜਰਬੇ ਸਾਂਝੇ ਕੀਤੇ ਅਤੇ ਉਹਨਾਂ ਨੂੰ ਮਿਹਨਤ ਕਰਕੇ ਆਪਣਾ ਜੀਵਨ ਸਫਲ ਬਣਾਉਣ ਬਾਰੇ ਸੁਝਾਅ ਦਿੱਤੇ।ਮੁੱਖ ਮਹਿਮਾਨ ਨੇ ਪ੍ਰਧਾਨ ਹਰਪਾਲ ਸਿੰਘ ਖੁਰਮੀ ਅਤੇ ਰਾਮ ਮੁਹੰਮਦ ਸਿੰਘ ਆਜਾਦ ਵੈਲਫੇਅਰ ਸੁਸਾਇਟੀ ਕੋਟਕਪੂਰਾ ਦਾ ਧੰਨਵਾਦ ਕੀਤਾ ਅਤੇ ਅੱਗੇ ਲਈ ਵੀ ਸਕੂਲ ਨਾਲ ਸੰਪਰਕ ਬਣਾਈ ਰੱਖਣ ਲਈ ਕਿਹਾ।ਇਸ ਮੌਕੇ ਸੋਸਾਇਟੀ ਦੇ ਮੈਂਬਰ ਅਤੇ ਅਖਿਲ ਭਾਰਤੀ ਅਸਵਰਨਕਾਰਸੰਘ ਦੇ ਨੈਸ਼ਨਲ ਚੇਅ ਰਮੈਨ ਕਰਤਾਰ ਸਿੰਘ ਜੌੜਾ ਨੇ ਸ੍ਰ. ਹਰਪਾਲ ਸਿੰਘ ਖੁਰਮੀ (ਰਿਟਾਇਰਡਚੀਫਇੰਜੀਨੀਅਰਬਿਜਲੀਬੋਰਡ) ਨੂੰ ਸ਼ੁਭ ਜਨਮ ਦਿਨ ਦੀ ਵਧਾਈ ਦਿੱਤੀ ਅਤੇ ਤੰਦਰੂਸਤੀ ਭਰੀ ਲੰਬੀ ਉਮਰ ਲਈ ਪ੍ਰਾਰਥਨਾਕੀਤੀ।ਅੰਤ ਵਿੱਚ ਸਕੂਲ ਦੇ ਸਾਰੇ ਵਿਿਦਆਰਥੀਆਂ ਨੂੰ ਲੱਡੂ ਵੰਡੇ ਗਏ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related

Amritsar ਵਿੱਚ ਨਸ਼ਾ ਤਸਕਰੀ ਨੈੱਟਵਰਕ ਨਾਲ ਜੁੜੇ ਚਾਰ ਵਿਅਕਤੀ 10 ਕਿਲੋ ਹੈਰੋਇਨ ਸਮੇਤ ਕਾਬੂ

👉ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਵਿਦੇਸ਼ ਵਿੱਚ ਬੈਠੇ ਤਸਕਰਾਂ ਦੇ...

ਪੰਜਾਬ ਵਿਧਾਨ ਸਭਾ ਵੱਲੋਂ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ

Chandigarh News:ਪੰਜਾਬ ਵਿਧਾਨ ਸਭਾ ਵੱਲੋਂ ਅੱਜ ਪਿਛਲੇ ਸੈਸ਼ਨ ਤੋਂ...

ਭਾਰਤੀ ਸਨਾਤਨ ਧਰਮ ਮਹਾਂਵੀਰ ਦਲ ਬਠਿੰਡਾ ਵੱਲੋਂ ਸ਼੍ਰੀ ਸਾਲਾਸਰ ਧਾਮ ਵਿਖੇ ਭੰਡਾਰੇ ਲਈ ਟਰੱਕ ਰਵਾਨਾ

Bathinda News: ਸ਼੍ਰੀ ਸਾਲਾਸਰ ਧਾਮ ਵਿਖੇ ਤਿੰਨ ਰੋਜ਼ਾ ਭੰਡਾਰੇ...