ਬਠਿੰਡਾ, 8 ਅਕਤੁੂਬਰ : ਸੀਨੀਅਰ ਸਿਟੀਜਨ ਕੌਂਸਲ ਬਠਿੰਡਾ ਵੱਲੋਂ ਅੰਤਰਰਾਸ਼ਟਰੀ ਸੀਨੀਅਰ ਸਿਟੀਜਨ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ। ਸਥਾਨਕ ਸਿਵਲ ਲਾਈਨ ਕਲੱਬ ਵਿੱਚ ਕੌਂਸਲ ਪ੍ਰਧਾਨ ਹਰਪਾਲ ਸਿੰਘ ਖੁਰਮੀ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਕੌਂਸਲ ਦੇ ਮੈਬਰ ਕਰਤਾਰ ਸਿੰਘ ਜੌੜਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਅਮਰਜੀਤ ਖੁਰਮੀ ਅਤੇ ਨਰੇਸ਼ ਦੇਵਗਨ ਨੇ ਸ਼ਬਦ ਗਾ ਕੇ ਸਮਾਗਮ ਦੀ ਸ਼ੁਰੂਆਤ ਕੀਤੀ। ਚੇਅਰਪਰਸਨ ਸਤਵੰਤ ਕੌਰ ਨੇ ਸੀਨੀਅਰ ਸਿਟੀਜਨਾਂ ਵੱਲੋਂ ਕਰਤਾਰਪੁਰ ਸਾਹਿਬ ਪਾਕਿਸਤਾਨ ਦੀ ਯਾਤਰਾ ਬਾਰੇ ਦੱਸਿਆ। ਸੀਨੀਅਰ ਮੀਤ ਪ੍ਰਧਾਨ ਕਰਨੈਲ ਸਿੰਘ ਮਾਨ ਨੇ ਸੀਨੀਅਰ ਸਿਟੀਜਨ ਐਕਟ 2007 ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ।
ਇਹ ਵੀ ਪੜੋ: ਕਿਸਾਨ ਆਗੂ ਕੁਲਵੰਤ ਰਾਏ ਨੂੰ ਸੈਕੜੇ ਕਿਸਾਨਾਂ-ਮਜਦੂਰਾਂ ਤੇ ਹੋਰਨਾਂ ਨੇ ਭੇਂਟ ਕੀਤੀ ਸ਼ਰਧਾਂਜਲੀ
ਮੀਤ ਪ੍ਰਧਾਨ ਐਮ. ਐਸ. ਮਾਵੀ ਨੇ ਸੀਨੀਅਰ ਸਿਟੀਜਨਾਂ ਨੂੰ ਮਾਨ ਇਜਤ ਨਾਲ ਜੀਵਨ ਬਸਰ ਕਰਨ ਲਈ ਨੁਕਤੇ ਦੱਸੇ। ਹਰਪਾਲ ਸਿੰਘ ਖੁਰਮੀ ਪ੍ਰਧਾਨ ਨੇ ਕਵਿਤਾ ਬੋਲ ਕੇ ਮੈਂਬਰਾਂ ਦਾ ਮਨੋਰੰਜਨ ਕੀਤਾ। ਪ੍ਰਧਾਨ ਨੇ ਕਿਹਾ ਕਿ ਕਾਨੂੰਨ 2007 ਅਨੁਸਾਰ ਸਰਕਾਰ ਨੇ ਸੀਨੀਅਰ ਸਿਟੀਜਨਾਂ ਲਈ ਸ਼ਹਿਰਾਂ ਵਿੱਚ ਡੇਅ ਕੇਅਰ ਕੇਂਦਰ ਨਹੀਂ ਬਣਾ ਕੇ ਦਿੱਤੇ। ਇਸਤੋਂ ਦੌਰਾਨ 80 ਸਾਲ, 85 ਸਾਲ ਅਤੇ 90 ਸਾਲ ਦੀ ਉਮਰ ਪੂਰੀ ਕਰ ਚੁੱਕੇ ਮੈਂਬਰਾਂ ਦੇ ਗਲਾਂ ਵਿੱਚ ਫੁੱਲਾਂ ਦੇ ਹਾਰ ਪਾ ਕੇ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ। ਮਿਉਸੀਪਲ ਕਾਰਪੋਰੇਸ਼ਨ ਬਠਿੰਡਾ ਦੇ ਐਮ ਸੀ ਕਮਲਜੀਤ ਸਿੰਘ ਭੰਗੂ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਵਾਤਾਵਰਨ ਨੂੰ ਸ਼ੁੱਧ ਕਰਨ ਲਈ ਦਰਖਤ ਲਗਾਉਣ ਦੀ ਵਡਮੁੱਲੀ ਸੇਵਾ ਕਰਨ ਤੇ ਫੁੱਲਾਂ ਦਾ ਬੁੱਕਾ ਅਤੇ ਸਨਮਾਨਿਤ ਚਿੰਨ੍ਹ ਦਿੱਤਾ ਗਿਆ।
ਇਹ ਵੀ ਪੜੋ: Ammy Virak: ਪ੍ਰਸਿੱਧ ਅਦਾਕਾਰ ਤੇ ਗਾਇਕ ਐਮੀ ਵਿਰਕ ਦੇ ਪਿਤਾ ਸਰਬਸੰਮਤੀ ਨਾਲ ਬਣੇ ਪਿੰਡ ਦੇ ਸਰਪੰਚ
ਕੋਟਕਪੂਰਾ ਦੇ ਸੀਨੀਅਰ ਸਿਟੀਜਨ ਸੋਸਾਇਟੀ ਦੇ ਪ੍ਰਧਾਨ ਹਰਬੰਸ ਸਿੰਘ ਪਦਮ ਅਤੇ ਉਨ੍ਹਾਂ ਦੀ ਕਾਰਜਕਾਰਨੀ ਕਮੇਟੀ ਨੂੰ ਕੌਂਸਲ ਨਾਲ ਜੁੜਣ ਤੇ ਸਨਮਾਨਿਤ ਕੀਤਾ ਗਿਆ। ਜਗਤਾਰ ਸਿੰਘ ਭੰਗੂ ਮੀਤ ਪ੍ਰਧਾਨ ਨੂੰ ਮੋਮ ਡੈਡ ਗੌਡ ਆਫ ਯੂਨੀਵਰਸ ਬੰਬਈ ਵੱਲੋਂ ਸਾਹਿਤ ਵਿੱਚ ਵਿਸ਼ੇਸ ਪੁਰਸਕਾਰ ਮਿਲਣ ਕਾਰਨ ਸਨਮਾਨਿਤ ਕੀਤਾ ਗਿਆ। ਅਮਰਜੀਤ ਖੁਰਮੀ ਜਸਪਿੰਦਰ ਮਾਵੀ, ਜਸਵਿੰਦਰ ਕੌਰ ਅਤੇ ਪਰਮਜੀਤ ਕੌਰ ਭੰਗੂ ਨੂੰ ਕੌਂਸਲ ਦੇ ਹਰ ਪ੍ਰੋਗਰਾਮ ਵਿੱਚ ਸਜਾਵਟ ਅਤੇ ਹੋਰ ਕੰਮਾਂ ਨੂੰ ਖੂਬਸੂਰਤੀ ਨਾਲ ਨੇਪਰੇ ਚਾੜ੍ਹਨ ਲਈ ਸਨਮਾਨਿਤ ਕੀਤਾ ਗਿਆ। ਡਾ. ਮੋਹਿਤ ਗੁਪਤਾ ਐਮ.ਸੀ.ਐਚ. ਨੇ ਹੱਡੀਆਂ ਦੀਆਂ ਬਿਮਾਰੀਆਂ ਬਾਰੇ ਅਤੇ ਉਸ ਤੋਂ ਬਚਣ ਲਈ ਉਪਰਾਲਿਆਂ ਬਾਰੇ ਭਰਪੂਰ ਜਾਣਕਾਰੀ ਦਿੱਤੀ। ਸਮਾਗਮ ਦਾ ਸੰਚਾਲਨ ਮੀਤ ਪ੍ਰਧਾਨ ਗੁਰਮਿੰਦਰ ਪਾਲ ਕੌਰ ਢਿੱਲੋਂ ਨੇ ਬੜੀ ਬਾਖੂਬੀ ਨਾਲ ਕੀਤਾ।
Share the post "ਸੀਨੀਅਰ ਸਿਟੀਜਨ ਕੌਂਸਲ ਬਠਿੰਡਾ ਵੱਲੋਂ ਅੰਤਰਰਾਸ਼ਟਰੀ ਸੀਨੀਅਰ ਸਿਟੀਜਨ ਦਿਵਸ ਧੂਮਧਾਮ ਨਾਲ ਮਨਾਇਆ"