ਬਠਿੰਡਾ, 2 ਫਰਵਰੀ : ਸਥਾਨਕ ਐਸ. ਐਸ. ਡੀ. ਗਰਲਜ ਕਾਲਜ ਵਿਖੇ ‘ਸਵੱਛ ਭਾਰਤ ਸਵੱਸਥ ਭਾਰਤ’ ਮਿਸ਼ਨ ਤਹਿਤ ਸੱਤ ਰੋਜ਼ਾ ਐਨ. ਐਨ. ਐਸ. ਕੈਂਪ ਦੇ ਸਮਾਪਤੀ ਸਮਾਰੋਹ ਮੌਕੇ ਮੁੱਖ ਮਹਿਮਾਨ ਸ੍ਰੀ ਸੰਜੇ ਗੋਇਲ (ਪ੍ਰਧਾਨ ਐਸ. ਐਸ. ਡੀ. ਗਰਲਜ਼ ਕਾਲਜ), ਸ੍ਰੀ ਦੁਰਗੇਸ਼ ਜਿੰਦਲ (ਜਨਰਲ ਸਕੱਤਰ ਬੀ.ਐੱਡ ਕਾਲਜ)ਸ੍ਰੀ ਵਿਕਾਸ ਗਰਗ ( ਜਨਰਲ ਸਕੱਤਰ ਐਸ. ਐਸ. ਡੀ. ਕਾਲਜ) ਮੌਜੂਦ ਰਹੇ। ਇਹ ਕੈਂਪ ਕਾਲਜ ਪ੍ਰਿੰਸੀਪਲ ਡਾ. ਨੀਰੂ ਗਰਗ ਦੇ ਦਿਸ਼ਾ-ਨਿਰਦੇਸ਼ਾਂ ਹੇਠ ਐਨ. ਐਸ. ਐਸ. ਪ੍ਰੋਗਰਾਮ ਅਫ਼ਸਰਾਂ ਡਾ. ਸਿਮਰਜੀਤ ਕੌਰ, ਮੈਡਮ ਗੁਰਮਿੰਦਰ ਜੀਤ ਕੌਰ ਦੀ ਅਗਵਾਈ ਵਿਚ ਲਗਾਇਆ ਗਿਆ ਸੀ।
ਈਡੀ ਦਾ ਕੇਜ਼ਰੀਵਾਲ ਨੂੰ ਪੰਜਵਾਂ ਸੰਮਨ, ਪੇਸ਼ ਹੋਣ ਦੀ ਨਹੀਂ ਸੰਭਾਵਨਾ
ਜਿਸ ਵਿਚ ਵਲੰਟੀਅਰ ਖੁਸ਼ਮਨੀ ਕੌਰ ਨੇ ਕੈਂਪ ਦੇ ਪਿਛਲੇ ਛੇ ਦਿਨਾਂ ਦੀ ਰਿਪੋਰਟ ਪ੍ਰੈਜਨਟੇਸ਼ਨ ਦੇ ਰੂਪ ਵਿੱਚ ਪੇਸ਼ ਕੀਤੀ ਗਈ। ਵਲੰਟੀਅਰਾਂ ਦੁਆਰਾ ਸੱਭਿਆਚਾਰਕ ਪ੍ਰੋਗਰਾਮ ਵਿੱਚ ਸਮਰਿਧੀ ਐਂਡ ਗਰੁੱਪ ਵੱਲੋਂ ਡਾਂਸ, ਨਿਹਾਰਿਕਾ ਵੱਲੋਂ ਐਨ. ਐਸ. ਐਸ. ਤੇ ਕਵਿਤਾ, ਮਨਜੋਤ ਐਂਡ ਗਰੁੱਪ ਵੱਲੋਂ ਨੁੱਕੜ ਨਾਟਕ, ਅਵਨੀਤ ਐਂਡ ਗਰੁੱਪ ਵੱਲੋਂ ਭੰਗੜਾ ਅਤੇ ਮੁਸਕਾਨ ਅਤੇ ਪ੍ਰਭਜੋਤ ਕੌਰ ਵੱਲੋਂ ਕੈਂਪ ਬਾਰੇ ਆਪਣਾ ਅਨੁਭਵ ਸਾਂਝਾ ਕੀਤਾ ਗਿਆ। ਸ੍ਰੀ ਸੰਜੇ ਗੋਇਲ ਅਤੇ ਡਾ. ਨੀਰੂ ਗਰਗ ਦੁਆਰਾ ਬੱਚਿਆਂ ਦੀ ਹੌਂਸਲਾ ਅਫ਼ਜਾਈ ਕੀਤੀ ਗਈ।