ਬਠਿੰਡਾ, 29 ਦਸੰਬਰ: ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਅੱਠ ਦਿਨਾਂ ਤੋਂ ਸਰਕਾਰ ਵਿਰੁਧ ਮੋਰਚਾ ਖੋਲੀ ਬੈਠੇ ਸੀਵਰਮੈਨਾਂ ਦੁਆਰਾ ਸ਼ੁੱਕਰਵਾਰ ਨੂੰ ਨੋਵੇਂ ਦਿਨ ਵੀ ਸਰਕਾਰ ਤੇ ਨਗਰ ਨਿਗਮ ਵਿਰੁਧ ਹੜਤਾਲ ਜਾਰੀ ਰੱਖਦਿਆਂ ਰੋਹ ਭਰਪੂਰ ਨਾਅਰੇਬਾਜ਼ੀ ਕੀਤੀ। ਪਿਛਲੇ ਦੋ ਦਿਨਾਂ ਤੋਂ ਸੀਵਰੇਜ ਵਰਕਰਜ਼ ਯੂਨੀਅਨ ਦੇ ਝੰਠੇ ਹੇਠ ਨਿਗਮ ਦਫ਼ਤਰ ਅੱਗੇ ਧਰਨੇ ’ਤੇ ਬੈਠੇ ਸੀਵਰਮੈਨਾਂ ਨੇ ਐਲਾਨ ਕੀਤਾ ਕਿ ਜਿੰਨ੍ਹਾਂ ਸਮਾਂ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾਂਦਾ, ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ।
ਪੰਜਾਬ ਭਾਜਪਾ ਨੇ ਸਵਾ ਦਰਜ਼ਨ ਜ਼ਿਲ੍ਹਾ ਪ੍ਰਧਾਨਾਂ ਨੂੰ ਬਦਲਿਆਂ, ਜਾਖ਼ੜ ਵਲੋਂ ਨਵੀਂ ਲਿਸਟ ਜਾਰੀ
ਯੂਨੀਅਨ ਦੇ ਪ੍ਰਧਾਨ ਗਜਰਾਜ ਰਾਜਪੂਤ ਚੌਹਾਨ ਅਤੇ ਜਨਰਲ ਸਕੱਤਰ ਵਿਨੋਦ ਕੁਮਾਰ ਨੇ ਮੰਗ ਕੀਤੀ ਕਿ 322 ਸਫ਼ਾਈ ਕਰਮਚਾਰੀਆਂ ਦੀ ਆਨਲਾਈਨ ਕੀਤੀ ਜਾ ਰਹੀ ਭਰਤੀ ਨੂੰ ਸਕਰੈਪ ਕਰਨ ਤੋਂ ਇਲਾਵਾ ਬਠਿੰਡਾ ਸਹਿਰ ਵਿਚ ਕੰਮ ਕਰਦੇ ਕੱਚੇ ਸੀਵਰਮੈਨਾਂ ਨੂੰ ਪੱਕਾ ਕੀਤਾ ਜਾਵੇ। ਇਸੇ ਤਰ੍ਹਾਂ ਸ਼ਹਿਰ ਦੀ ਆਬਾਦੀ ਦੇ ਹਿਸਾਬ ਨਾਲ 500 ਹੋਰ ਨਵੇਂ ਸੀਵਰਮੈਨ ਭਰਤੀ ਕੀਤੇ ਜਾਣ ਅਤੇ ਪੜ੍ਹੇ-ਲਿਖੇ ਸੀਵਰਮੈਨਾਂ ਨੂੰ ਤਰੱਕੀ ਦਿੱਤੀ ਜਾਵੇ। ਆਗੂਆਂ ਨੇ 2004 ਤੋਂ ਬੰਦ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਅਤੇ ਖਾਲੀ ਪਈਆਂ ਅਸਾਮੀਆਂ ’ਤੇ ਤੁਰੰਤ ਨਵੀਂ ਭਰਤੀ ਕਰਨ ਦੀ ਵੀ ਮੰਗ ਕੀਤੀ।