ਅੰਮ੍ਰਿਤਸਰ- ਐੱਸ.ਜੀ.ਪੀ.ਸੀ ਵਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਲਈ ਨਵੇਂ ਆਦੇਸ਼ ਜਾਰੀ ਕੀਤੇ ਗਏ ਹਨ। ਐੱਸ.ਜੀ.ਪੀ.ਸੀ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਵਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਐਡਵੋਕੇਟ ਭਗਵੰਤ ਸਿੰਘ ਸਿਆਲਕਾ ਦਾ ਕਹਿਣਾ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ’ਚ ਮੋਬਾਈਲ ਫੋਨ ਬੰਦ ਕਰਨਾ ਪਵੇਗਾ। ਕਿਉਂਕਿ ਇਸ ਪਵਿੱਤਰ ਅਸਥਾਨ ਨੂੰ ਕੁਝ ਲੋਕ ਪਿਕਨਿਕ ਸਪੋਟ ਸਮਝਦੇ ਹਨ ਅਤੇ ਵੀਡੀਓਗ੍ਰਾਫੀ ਕਰਦੇ ਹਨ। ਸ਼ਰਾਰਤੀ ਲੋਕ ਵੀਡੀਓ ਜਾਂ ਰੀਲ ਬਣਾ ਕੇ ਉਸ ਦੇ ਗੀਤ ਹੋਰ ਤਰ੍ਹਾਂ ਲਗਾ ਦਿੰਦੇ ਹਨ ਜੋ ਪ੍ਰਵਾਨਿਤ ਨਹੀਂ ਹਨ।ਉਨ੍ਹਾ ਕਿਹਾ ਕਿ ਅਜਿਹੇ ਲੋਕਾਂ ਕਾਰਨ ਐਸ.ਜੀ.ਪੀ.ਸੀ ਨੂੰ ਅਜਿਹਾ ਫੈਸਲਾ ਲੈਣਾ ਪਿਆ ਹੈ।
ਕੰਗਣਾ ਰਣੌਤ ਥੱਪੜ ਮਾਮਲਾ: ਕਾਂਸਟੇਬਲ ਵਿਰੁਧ ਪਰਚਾ ਦਰਜ਼,ਕਿਸਾਨ ਕੁਲਵਿੰਦਰ ਕੌਰ ਦੇ ਹੱਕ ’ਚ ਡਟੇ
ਇਸ ਦੌਰਾਨ ਉਨ੍ਹਾਂ ਐੱਸ.ਜੀ.ਪੀ.ਸੀ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਵਲੋਂ ਲੋਕਾਂ ਨੂੰ ਆਦੇਸ਼ ਦਿੱਤਾ ਗਿਆ ਹੈ।ਕਿ ਗੁਰੂ ਘਰ ਦੀ ਮਰਿਆਦਾ ਨੂੰ ਧਿਆਨ ‘ਚ ਰੱਖ ਕੇ ਮੋਬਾਈਲ ਫੋਨ ਬੰਦ ਕਰਨਾ ਜ਼ਰੂਰੀ ਸਮਝਣ।
Share the post "SGPC ਨੇ ਜਾਰੀ ਕੀਤੇ ਨਵੇਂ ਆਦੇਸ਼, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਲਈ ਫੋਨ ‘ਤੇ ਲਗਾਈ ਜਾਵੇਗੀ ਰੋਕ..!"