spot_img

ਡੇਰਾ ਮੁਖੀ ਨੂੰ ਮੁਆਫ਼ੀ ਦੇਣ ਵਾਲੇ ਗਿਆਨੀ ਗੁਰਮੁਖ ਸਿੰਘ ਨੂੰ ਮੁੜ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੈੱਡ ਗ੍ਰੰਥੀ ਨਿਯੁਕਤ ਕਰਨ ‘ਤੇ ਭੜਕੇ SGPC ਮੈਂਬਰ

Date:

spot_img

👉ਕਿਹਾ, ਅਜਿਹਾ ਕਰਨਾ ਸਿੱਖ ਕੌਮ ਦੇ ਜਖਮਾਂ ‘ਤੇ ਨਮਕ ਪਾਉਣ ਦੇ ਬਰਾਬਰ
Amritsar News: ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨੂੰ ਮੁਆਫ਼ੀ ਦੇਣ ਵਾਲੇ ਤਤਕਾਲੀ ਜਥੇਦਾਰ ਗਿਆਨੀ ਗੁਰਮੁਖ ਸਿੰਘ ਨੂੰ ਮੁੜ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੈੱਡ ਗ੍ਰੰਥੀ ਨਿਯੁਕਤ ਕਰਨ ‘ਤੇ ਐਸਜੀਪੀਸੀ ਮੈਂਬਰ ਭੜਕ ਉੱਠੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰਾਂ ਜਸਵੰਤ ਸਿੰਘ ਪੂੜੇਣ,ਤੇਜਾ ਸਿੰਘ ਕਮਾਲਪੁਰ ਅਤੇ ਮਲਕੀਤ ਸਿੰਘ ਚੰਗਾਲ ਨੇ ਬਾਦਲ ਧੜੇ ਦੀ ਅਗਵਾਈ ਵਾਲੀ ਸ਼੍ਰੋਮਣੀ ਕਮੇਟੀ ਵੱਲੋਂ ਅਜਿਹਾ ਕਰਨ ਨੂੰ ਸਿੱਖ ਕੌਮ ਦੇ ਜਖਮਾਂ ‘ਤੇ ਨਮਕ ਪਾਉਣ ਦੇ ਬਰਾਬਰ ਦਸਿਆ ਹੈ। ਇੱਥੈ ਜਾਰੀ ਬਿਆਨ ਵਿਚ ਇੰਨ੍ਹਾਂ ਮੈਂਬਰਾਂ ਨੇ ਕਿਹਾ ਕਿ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨਾਲ ਵੋਟ ਸਮਝੌਤੇ ਤਹਿਤ ਪੰਥ ਅਤੇ ਕੌਮ ਦੀਆਂ ਭਾਵਨਾ ਦੇ ਉਲਟ ਸਾਲ 2007 ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੀ ਜਾਰੀ ਹੁਕਮਨਾਮਾ ਸਾਹਿਬ ਦੀ ਅਵੱਗਿਆ ਕਰਕੇ ਡੇਰਾ ਸਿਰਸਾ ਨੂੰ ਮੁਆਫੀ ਦੇਣ ਵਾਲੇ ਸਿੰਘ ਸਾਹਿਬਾਨ ਵਿੱਚ ਹਾਜ਼ਰ ਸਾਬਕਾ ਜੱਥੇਦਾਰ ਗਿਆਨੀ ਗੁਰਮੁਖ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਲਗਾਉਣ ‘ਤੇ ਸਿੱਖ ਕੌਮ ਨੂੰ ਸਖ਼ਤ ਇਤਰਾਜ ਹੈ।

ਇਹ ਵੀ ਪੜ੍ਹੋ ISI ਨੂੰ ਫੌਜ ਨਾਲ ਸਬੰਧਤ ਸੰਵੇਦਨਸ਼ੀਲ ਡੇਟਾ ਲੀਕ ਕਰਨ ਦੇ ਦੋਸ਼ਾਂ ਹੇਠ ਫੌਜੀ ਜਵਾਨ ਤੇ ਉਸਦਾ ਸਾਥੀ ਗ੍ਰਿਫਤਾਰ

ਜਾਰੀ ਬਿਆਨ ਵਿੱਚ ਮੈਬਰਾਂ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਡੇਰੇ ਸਿਰਸਾ ਮੁਖੀ ਨਾਲ ਕੀਤੇ ਗੁਪਤ ਵੋਟ ਸਮਝੌਤਿਆਂ ਦੀ ਸਜਾ ਅੱਜ ਤੱਕ ਕੌਮ ਅਤੇ ਪੰਥ ਭੁਗਤ ਰਿਹਾ ਹੈ। ਇਹਨਾ ਗੁਪਤ ਵੋਟ ਸਮਝੌਤਿਆਂ ਦੇ ਚਲਦੇ ਸਾਲ 2015 ਵਿੱਚ ਜੱਥੇਦਾਰ ਸਾਹਿਬਾਨ ਸਰਕਾਰੀ ਕੋਠੀ ਤਲਬ ਕੀਤੇ ਗਏ ਅਤੇ ਡੇਰਾ ਮੁਖੀ ਨੂੰ ਮੁਆਫ਼ੀ ਦੇਣ ਲਈ ਮਜਬੂਰ ਕੀਤਾ ਗਿਆ। ਜਿਸ ਦਾ ਜ਼ਿਕਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਲਗਾਏ ਗਏ ਹੈੱਡ ਗ੍ਰੰਥੀ ਗਿਆਨੀ ਗੁਰਮੁਖ ਸਿੰਘ ਮੀਡੀਆ ਵਿੱਚ ਆਪਣੇ ਮੁਖ਼ਾਤਿਬ ਤੋਂ ਕਬੂਲ ਕਰ ਚੁੱਕੇ ਹਨ।ਐਸਜੀਪੀਸੀ ਮੈਬਰਾਂ ਨੇ ਕਿਹਾ ਕਿ ਡੇਰਾ ਸਿਰਸਾ ਨੂੰ ਮੁਆਫੀ ਦੇਣ ਵਾਲੇ ਜੱਥੇਦਾਰ ਸਾਹਿਬਾਨ ਵਿੱਚ ਸ਼ਾਮਲ ਗਿਆਨੀ ਗੁਰਮੁਖ ਸਿੰਘ ਨੂੰ ਪੰਥ ਅਤੇ ਕੌਮ ਦੀ ਜਿਸ ਵੱਡੀ ਪਦਵੀ ਲਈ ਸੇਵਾ ਦਿੱਤੀ ਗਈ ਹੈ, ਇਹ ਸਿੱਖ ਭਾਵਨਾਵਾਂ ਨਾਲ ਵੱਡਾ ਕੋਝਾ ਮਜ਼ਾਕ ਹੈ। ਇਹ ਨਿਯੁਕਤੀ ਸਾਫ ਕਰਦੀ ਹੈ ਕਿ,ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬੇਮੁੱਖ ਹੋਇਆ ਧੜਾ ਸਿੱਖ ਕੌਮ ਦੇ ਅੱਲੇ ਜਖਮਾਂ ਤੇ ਨਮਕ ਪਾਉਣ ਤੋਂ ਬਾਝ ਨਹੀਂ ਆ ਰਿਹਾ । ਇਹ ਨਿਯੁਕਤੀ ਸਿੱਖ ਕੌਮ ਦੀਆਂ ਭਾਵਨਾਵਾਂ ਅਤੇ ਜਜਬਾਤਾਂ ਨਾਲ ਕੀਤਾ ਗਿਆ ਖਿਲਵਾੜ ਹੈ।

ਇਹ ਵੀ ਪੜ੍ਹੋ ਡੇਰਾ ਮੁਖੀ ਨੂੰ ਮੁਆਫ਼ੀ ਦੇਣ ਵਾਲੇ ਗਿਆਨੀ ਗੁਰਮੁੱਖ ਸਿੰਘ ਮੁੜ ਬਣੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ

ਜਾਰੀ ਬਿਆਨ ਵਿੱਚ ਐਸਜੀਪੀਸੀ ਮੈਬਰਾਂ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬੇਮੁੱਖ ਹੋਇਆ ਸੁਖਬੀਰ ਧੜਾ ਸਿੱਖ ਕੌਮ ਦੇ ਸਿਧਾਤਾਂ, ਅਸੂਲਾਂ ਅਤੇ ਉੱਚ ਪਦਵੀਆਂ ਨੂੰ ਦੁਨੀਆਂ ਭਰ ਵਿੱਚ ਮਜ਼ਾਕ ਦਾ ਪਾਤਰ ਬਣਾਉਣ ਪੱਕਾ ਤਹੱਈਆ ਕਰ ਚੁੱਕਾ ਹੈ। ਜਾਰੀ ਬਿਆਨ ਵਿੱਚ ਐਸਜੀਪੀਸੀ ਮੈਬਰਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਰਾਤ ਦੇ ਹਨ੍ਹੇਰੇ ਵਿੱਚ ਕੀਤੀ ਦਸਤਾਰਬੰਦੀ ਦੇ ਚਲਦੇ ਹੋਲੇ ਮੁਹੱਲੇ ਮੌਕੇ ਬਾਬਾ ਹਰਨਾਮ ਸਿੰਘ ਧੁੰਮਾਂ ਦੀ ਅਗਵਾਈ ਹੇਠ ਓਹਨਾਂ ਨੂੰ ਜਥੇਦਾਰ ਨਾ ਸਵੀਕਾਰ ਕਰਨ ਦਾ ਮਤਾ ਪਾਇਆ ਜਾ ਚੁੱਕਾ ਹੈ। ਇਸ ਤੋਂ ਇਲਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਨੂੰ ਨਾ ਮੰਨਣ ਵਾਲੇ ਸਿਕੰਦਰ ਸਿੰਘ ਮਲੂਕਾ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਦਿੱਤਾ ਗਿਆ ਸਿਰਪਾਓ ਸਾਫ ਕਰਦਾ ਹੈ, ਸੁਖਬੀਰ ਧੜਾ ਆਪਣੇ ਨਿੱਜੀ ਅਤੇ ਸਿਆਸੀ ਮੁਫ਼ਾਦ ਦੀ ਪੂਰਤੀ ਲਈ ਸਿੱਖ ਧਰਮ ਦੀਆਂ ਉੱਚ ਸੰਸਥਾਵਾਂ, ਪਦਵੀਆਂ, ਸਿਧਾਤਾਂ ਅਤੇ ਪ੍ਰੰਪਰਾਵਾਂ ਨੂੰ ਵਰਤਣ ਅਤੇ ਅਪਮਾਨ ਕਰਨ ਤੋਂ ਬਾਝ ਨਹੀਂ ਆ ਰਿਹਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

spot_img

Share post:

Popular

More like this
Related

ਅਸਤੀਫ਼ੇ ਦੀ ਚਰਚਾ ਦੌਰਾਨ Raja Warring X ਹੈਂਡਲ ‘ਤੇ ਲਿਖਿਆ ਸਾਬਕਾ ਪ੍ਰਧਾਨ !

Punjab News : ਪੰਜਾਬ ਕਾਂਗਰਸ ਦੇ ਲੰਮਾ ਸਮਾਂ ਪ੍ਰਧਾਨ...

ਪੰਜਾਬ ਸਰਕਾਰ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਲਿਖਿਆ ਪੱਤਰ…

Chandigarh News: Punjab Government; ਪੰਜਾਬ ਵਿਚ ਸ਼੍ਰੀ ਗੁਰੂ ਗਰੰਥ...

ਕਾਂਗਰਸ ‘ਚ ਉਥਲ-ਪੁਥਲ ਦੀ ਚਰਚਾ; ਕਈ ਆਗੂ ਹੋਏ ਸਰਗਰਮ!

Punjab News : ਪੰਜਾਬ ਕਾਂਗਰਸ ਵਿਚ ਉਥਲ-ਪੁਥਲ ਦੀ ਚਰਚਾ...