ਕੇਂਦਰ ਦਾ ਦਾਅਵਾ, ਬੰਗਲਾ ਦੇਸ਼ ’ਚ ਵਾਪਰ ਰਹੀਆਂ ਘਟਨਾਵਾਂ ਉਪਰ ਨਿਗ੍ਹਾਹ
ਹਾਲੇ ਭਾਰਤ ਵਿਚ ਰਹੇਗੀ ਸੇਖ਼ਤ ਹਸੀਨਾ
ਨਵੀਂ ਦਿੱਲੀ, 6 ਅਗਸਤ: ਭਾਰਤ ਦੇ ਗੁਆਂਢੀ ਦੇਸ ਬੰਗਲਾ ਦੇਸ ਵਿਚ ਹੋਏ ਰਾਜ ਪਲਟੇ ਦੇ ਮਾਮਲੇ ਵਿਚ ਉਥੋਂ ਦੀ ਸਾਬਕਾ ਪ੍ਰਧਾਨ ਮੰਤਰੀ ਸੇਖ਼ ਹਸੀਨਾ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਬੀਤੇ ਕੱਲ ਅਚਾਨਕ ਭਾਰਤ ਪੁੱਜੀ ਸ਼੍ਰੀਮਤੀ ਹਸੀਨਾ ਨੂੰ ਅਮਰੀਕਾ ਨੇ ਆਪਣੇ ਦੇਸ ਵਿਚ ਆਊਣ ਤੋਂ ਪਹਿਲਾਂ ਹੀ ਦਰਵਾਜ਼ੇ ਬੰਦ ਕਰ ਲਏ ਹਨ। ਅਮਰੀਕਾ ਨੇ ਸੇਖ਼ ਹਸੀਨਾ ਨੂੰ ਮਿਲਿਆ ਵੀਜ਼ਾ ਰੱਦ ਕਰ ਦਿੱਤਾ ਹੈ ਜਦੋਂਕਿ ਇੰਗਲੈਂਡ ਨੇ ਬੰਗਲਾ ਦੇਸ ਦੀ ਪ੍ਰਧਾਨ ਮੰਤਰੀ ਰਹੀ ਇਸ ਮਹਿਲਾ ਆਗੂ ਵੱਲੋਂ ਮੰਗੀ ਰਾਜਸ਼ੀ ਸ਼ਰਨ ਦੀ ਅਰਜ਼ੀ ਉਪਰ ਹਾਲੇ ਕੋਈ ਫੈਸਲਾ ਨਹੀਂ ਲਿਆ ਹੈ। ਜਿਸਦੇ ਚੱਲਦੇ ਉਹ ਹਾਲੇ ਭਾਰਤ ਵਿਚ ਹੀ ਰਹਿਣਗ। ਇਸਦਾ ਖ਼ੁਲਾਸਾ ਭਾਰਤ ਦੇ ਵਿਦੇਸ਼ ਮੰਤਰੀ ਜੈਸੰਕਰ ਨੇ ਮੰਗਲਵਾਰ ਨੂੰ ਬੰਗਲਾਦੇਸ਼ ਦੇ ਮੁੱਦੇ ’ਤੇ ਸੰਸਦ ਵਿਚ ਦਿੱਤੇ ਇੱਕ ਬਿਆਨ ਰਾਹੀਂ ਕੀਤਾ ਹੈ।
ਸੁਖਬੀਰ ਦੇ ਮੁਆਫ਼ੀਨਾਮੇ ’ਤੇ ਹੁਣ ਹੋਵੇਗਾ 30 ਅਗਸਤ ਨੂੰ ਫ਼ੈਸਲਾ, ਜਥੇਦਾਰਾਂ ਨੇ ਸੱਦੀ ਮੀਟਿੰਗ
ਉਨ੍ਹਾਂ ਕਿਹਾ ਕਿ ਸ਼੍ਰੀਮਤੀ ਹਸੀਨਾ ਨੇ ਇਸ ਸਬੰਧ ਵਿਚ ਭਾਰਤ ਵਿਚ ਹਾਲੇ ਕੁੱਝ ਹੋਰ ਸਮਾਂ ਰਹਿਣ ਲਈ ਅਪੀਲ ਕੀਤੀ ਹੈ, ਜਿਸਨੂੰ ਸਵੀਕਾਰ ਕਰ ਲਿਆ ਹੈ। ਵਿਦੇਸ਼ ਮੰਤਰੀ ਨੇ ਇਹ ਵੀ ਦਾਅਵਾ ਕੀਤਾ ਕਿ ਬੰਗਲਾ ਦੇਸ਼ ਵਿਚ ਵਾਪਰ ਰਹੀਆਂ ਘਟਨਾਵਾਂ ਉਪਰ ਡੂੰਘੀ ਨਜ਼ਰ ਬਣਾਈ ਹੋਈ ਹੈ ਤੇ ਉਥੇ ਘੱਟ ਗਿਣਤੀਆਂ ਉਪਰ ਹੋ ਰਹੇ ਹਮਲਿਆਂ ਬਾਰੇ ਵੀ ਪ੍ਰਸ਼ਾਸਨ ਨਾਲ ਤਾਲਮੇਲ ਬਣਾਇਆ ਹੋਇਆ ਹੈ। ਇੱਥੇ ਦਸਣਾ ਬਣਦਾ ਹੈ ਕਿ ਅਜਾਦੀ ਘੁਲਾਟੀਆ ਨੂੰ ਰਿਜ਼ਰਵੇਸ਼ਨ ਦੇਣ ਦੇ ਮੁੱਦੇ ’ਤੇ ਬੰਗਲਾ ਦੇਸ਼ ਵਿਚ ਭੜਕੀ ਹਿੰਸਾ ਨੇ ਭਿਆਨਕ ਰੂਪ ਧਾਰਨ ਕਰ ਲਿਆ ਸੀ ਤੇ ਜਿਸ ਕਾਰਨ ਸੇਖ਼ ਹਸੀਨਾ ਨੂੰ ਗੱਦੀ ਛੱਡ ਕੇ ਦੇਸ਼ ਤੋਂ ਭੱਜਣਾ ਪਿਆ ਸੀ। ਹੁਣ ਉਥੇ ਫ਼ੌਜ ਵੱਲੋਂ ਸੱਤਾ ’ਤੇ ਕਬਜ਼ਾ ਕਰ ਲਿਆ ਗਿਆ ਹੈ।