👉ਭੋਲਾ ਸਿੰਘ ਗਿੱਲਪਤੀ ਬਣੇ ਅਕਾਲੀ ਦਲ ਦੇ ਸ਼ਹਿਰੀ ਜ਼ਿਲ੍ਹਾ ਪ੍ਰਧਾਨ
Bathinda News: ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਤੋਂ ਬਾਅਦ ਹੋਂਦ ਵਿਚ ਆਏ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੇ ਹੁਣ ਬਾਦਲਾਂ ਦਾ ਗੜ੍ਹ ਮੰਨੇ ਜਾਂਦੇ ਬਠਿੰਡਾ ਵਿਚ ਆਪਣੇ ਜਥੇਬੰਦਕ ਢਾਂਚੇ ਨੂੰ ਮਜਬੂਤ ਕੀਤਾ ਹੈ। ਪਾਰਟੀ ਦੇ ਪ੍ਰਧਾਨ ਜਥੇਦਾਰ ਗਿਆਨੀ ਹਰਪ੍ਰੀਤ ’ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਾਰਟੀ ਦੇ ਸੀਨੀਅਰ ਆਗੂ ਤੇ ਅਬਜ਼ਰਵਰ ਪਰਮਿੰਦਰ ਸਿੰਘ ਢੀਂਡਸਾ ਦੀ ਅਗਵਾਈ ਹੇਠ ਜ਼ਿਲ੍ਹਾ ਬਠਿੰਡਾ ਦੇ ਜ਼ਿਲ੍ਹਾ ਅਤੇ ਸਰਕਲ ਪ੍ਰਧਾਨਾਂ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ ਹੈ। ਜਿਸ ਦੇ ਤਹਿਤ ਪਾਰਟੀ ਦੇ ਬੁਲਾਰੇ ਭੋਲਾ ਸਿੰਘ ਗਿੱਲ ਪੱਤੀ ਨੂੰ ਬਠਿੰਡਾ ਸ਼ਹਿਰੀ ਦਾ ਜ਼ਿਲ੍ਹਾ ਪ੍ਰਧਾਨ ਅਤੇ ਸੁਖਮਨਦੀਪ ਸਿੰਘ ਸਿੱਧੂ ਨੂੰ ਦਿਹਾਤੀ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ।
ਇਹ ਵੀ ਪੜ੍ਹੋ ਬਠਿੰਡਾ ਦੇ ਰਜਿੰਦਰਾ ਕਾਲਜ਼ ਦੀ ਵਿਦਿਆਰਥਣ ਨੇ ਝੀਲਾਂ ‘ਚ ਛਾਲ ਮਾਰ ਕੇ ਕੀਤੀ ਆਤਮ+ਹੱਤਿਆ
ਪਾਰਟੀ ਦੇ ਵੱਲੋਂ ਜਾਰੀ ਬਿਆਨ ਮੁਤਾਬਕ ਰਾਜਵਿੰਦਰ ਸਿੰਘ ਰਾਣਾ ਨੂੰ ਜ਼ਿਲ੍ਹਾ ਸ਼ਹਿਰੀ ਸੀਨੀਅਰ ਮੀਤ ਪ੍ਰਧਾਨ ਅਤੇ ਆਤਮਾ ਸਿੰਘ ਚਹਿਲ ਨੂੰ ਸਰਪ੍ਰਸਤ ਵਜੋਂ ਜਿੰਮੇਵਾਰੀ ਦਿੱਤੀ ਗਈ ਹੈ। ਇਸੇ ਤਰ੍ਹਾਂ ਸਰਕਲ ਪ੍ਰਧਾਨਾਂ ਵਿਚ ਬਠਿੰਡਾ ਸ਼ਹਿਰੀ ਹਲਕੇ ਦੇ ਸਿਵਲ ਲਾਈਨ-1 ਸਰਕਲ ਦਾ ਪ੍ਰਧਾਨ ਬਿਕਰਮ ਸਿੰਘ ਧਿੰਗੜ, ਸਰਕਲ ਸਿਵਲ ਲਾਈਨ-2 ਪ੍ਰਧਾਨ ਹਰਜੀਤ ਸਿੰਘ, ਕੋਤਵਾਲੀ-1 ਸਰਕਲ ਪ੍ਰਧਾਨ ਡਾ. ਰਮਨਦੀਪ ਸਿੰਘ, ਕੋਤਵਾਲੀ-2 ਸਰਕਲ ਪ੍ਰਧਾਨ ਹਰਕੰਵਲ ਸਿੰਘ, ਥਾਣਾ ਕੈਂਟ ਸਰਕਲ ਪ੍ਰਧਾਨ ਗੁਰਸੇਵਕ ਸਿੰਘ ਚਹਿਲ, ਥਾਣਾ ਕੈਨਾਲ-1 ਸਰਕਲ ਪ੍ਰਧਾਨ ਗੁਰਮੀਤ ਸਿੰਘ ਰਾਠੌੜ, ਥਾਣਾ ਕੈਨਾਲ-2 ਸਰਕਲ ਪ੍ਰਧਾਨ ਬਲਤੇਜ ਸਿੰਘ, ਬਠਿੰਡਾ ਦਿਹਾਤੀ ਹਲਕੇ ਦੇ ਪਥਰਾਲਾ ਸਰਕਲ ਪ੍ਰਧਾਨ ਰਣਜੀਤ ਸਿੰਘ ਪਥਰਾਲਾ,
ਇਹ ਵੀ ਪੜ੍ਹੋ Sadhu Ram Kusla ਪੰਜਾਬ ਵਿਧਾਨ ਸਭਾ ਦੇ ਸਪੀਕਰ ਸੰਧਵਾਂ ਦੇ OSD ਨਿਯੁਕਤ
ਇਸੇ ਤਰ੍ਹਾਂ ਹਲਕਾ ਮੋੜ ਦੇ ਗਿੱਲ ਕਲਾਂ ਸਰਕਲ-1 ਦੇ ਪ੍ਰਧਾਨ ਬਖਸਦੀਪ ਸਿੰਘ ਬਦਿਆਲਾ, ਗਿੱਲ ਕਲਾਂ ਸਰਕਲ-2 ਦੇ ਜਸਪਾਲ ਸਿੰਘ ਗਿੱਲਖੁਰਦ, ਬਾਲਿਆਵਾਲੀ ਸਰਕਲ ਦੇ ਸੁਖਦੇਵ ਸਿੰਘ ਝੰਡੂਕੇ, ਮੋੜ ਮੰਡੀ ਸਰਕਲ ਦੇ ਬਲਜੀਤ ਸਿੰਘ ਮੋੜ ਕਲਾਂ, ਹਲਕਾ ਤਲਵੰਡੀ ਸਾਬੋ ਸ਼ਹਿਰੀ ਸਰਕਲ ਦੇ ਪ੍ਰਧਾਨ ਜਗਦੀਪ ਸਿੰਘ ਨੱਤ ਰੋਡ, ਦਿਹਾਤੀ ਦੇ ਬਿੱਟੂ ਸਿੰਘ ਜਗ੍ਹਾਂ ਰਾਮ ਤੀਰਥ, ਸੀਗੋ ਸਰਕਲ ਦੇ ਪ੍ਰਧਾਨ ਗਗਨਦੀਪ ਸਿੰਘ ਸੀਂਗੋ,ਲੇਲੇਆਣਾ ਸਰਕਲ ਪ੍ਰਧਾਨ ਭੁਪਿੰਦਰ ਸਿੰਘ ਰੱਘੂ ਬੰਗੀ, ਸੇਖੂ ਬਲਵਿੰਦਰ ਸਿੰਘ ਬਾਘਾ, ਨਸੀਬਪੁਰ ਸਰਕਲ ਦੇ ਗੁਰਦੀਪ ਸਿੰਘ ਭਾਗੀਵਾਂਦਰ ਤੇ ਪੱਕਾ ਕਲਾਂ ਸਰਕਲ ਦੇ ਗੁਰਲਾਲ ਸਿੰਘ ਗੁਰਥੜੀ ਨੂੰ ਬਣਾਇਆ ਗਿਆ ਹੈ। ਭੁੱਚੋਂ ਮੰਡੀ ਸਰਕਲ ਦੇ ਪ੍ਰਧਾਨ ਬਲਵੀਰ ਸਿੰਘ ਭੁੱਚੋ ਮੰਡੀ, ਨਥਾਣਾ ਦੇ ਪ੍ਰਧਾਨ ਇਕਬਾਲ ਸਿੰਘ ਭੈਣੀ, ਨਹੀਆਂਵਾਲਾ ਸਰਕਲ ਦੇ ਤੇਜਾ ਸਿੰਘ ਅਕਾਲੀਆ ਕਲਾਂ, ਗੋਨਿਆਣਾ ਮੰਡੀ ਦੇ ਜਸਵੰਤ ਸਿੰਘ ਗੋਨਿਆਣਾ ਮੰਡੀ ਤੇ ਲਹਿਰਾ ਸਰਕਲ ਪ੍ਰਧਾਨ ਰਣਜੀਤ ਸਿੰਘ ਲਹਿਰਾ ਬੇਗਾ ਨੂੰ ਨਿਯੁਕਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ ਮੰਡੀਆਂ ‘ਚ ਝੋਨੇ ਦੀ ਆਮਦ 100 ਲੱਖ ਮੀਟਰਿਕ ਟਨ ਤੋਂ ਪਾਰ; 97 ਲੱਖ ਮੀਟਰਿਕ ਟਨ ਦੀ ਹੋਈ ਖਰੀਦ
ਸੰਗਤ ਮੰਡੀ ਸਰਕਲ ਪ੍ਰਧਾਨ ਜਸਮੇਲ ਸਿੰਘ ਗਹਿਰੀ ਬੁੱਟਰ, ਕੋਟਫੱਤਾ ਸਰਕਲ ਪ੍ਰਧਾਨ ਸੁਰਿੰਦਰ ਸਿੰਘ ਜੋਧਪੁਰ ਰੋਮਾਣਾ, ਸਦਰ ਬਠਿੰਡਾ ਸਰਕਲ ਪ੍ਰਧਾਨ ਗੁਰਜੰਟ ਸਿੰਘ ਬਹਿਮਣ ਦੀਵਾਨਾ, ਨੰਦਗੜ੍ਹ ਸਰਕਲ ਪ੍ਰਧਾਨ ਬਲਜੀਤ ਸਿੰਘ ਕੋਟਲੀ ਸਾਬੋ, ਹਲਕਾ ਰਾਮਪੁਰਾ ਫੂਲ ਦੇ ਭਗਤਾ ਭਾਈ ਕਾ ਸਰਕਲ ਦਾ ਪ੍ਰਧਾਨ ਅਰਸ਼ਦੀਪ ਸਿੰਘ, ਸੇਲਬਰਾਹ ਸਰਕਲ ਪ੍ਰਧਾਨ ਬੇਅੰਤ ਸਿੰਘ ਸੇਲਬਰਾਹ, ਦਿਆਲਪੁਰਾ ਸਰਕਲ ਪ੍ਰਧਾਨ ਨਿਰਮਲ ਸਿੰਘ ਫੂਲ ਨੂੰ ਨਿਯੁਕਤ ਕੀਤਾ ਗਿਆ। ਪਾਰਟੀ ਦੇ ਨਵਨਿਯੁਕਤ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਭੋਲਾ ਸਿੰਘ ਗਿੱਲਪਤੀ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਪਾਰਟੀ ਨੀਤੀਆਂ ਨੂੂੰ ਘਰ-ਘਰ ਪਹੁੰਚਾਇਆ ਜਾਵੇਗਾ ਤੇ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਦੇ ਲੋਕਾਂ ਦੇ ਸਹਿਯੋਗ ਨਾਲ ਮਜਬੂਤ ਸਰਕਾਰ ਬਣਾਈ ਜਾਵੇਗੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।


