WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਧਰਮ ਤੇ ਵਿਰਸਾ

ਬਠਿੰਡਾ ਵਿੱਚ 4 ਤੋਂ 10 ਜਨਵਰੀ ਤੱਕ ਕਰਵਾਈ ਜਾਵੇਗੀ”ਸ਼ਿਵ ਮਹਾਂਪੂਰਾਣ ਕਥਾ”, ਤਿਆਰੀਆਂ ਮੁਕੰਮਲ : ਅਮਰਜੀਤ ਮਹਿਤਾ

ਸਮਾਗਮ ਦੇ 7 ਦਿਨ ਪੰਜਾਬ ਸਰਕਾਰ ਦੇ ਨੁਮਾਇੰਦੇ ਵੀ ਹੋਣਗੇ ਸ਼ਾਮਿਲ             
ਬਠਿੰਡਾ, 3 ਦਸੰਬਰ : ਮੁਲਾਜ਼ਮਾਂ, ਕਿਸਾਨਾਂ ਅਤੇ ਵਪਾਰੀਆਂ ਸਮੇਤ ਬਠਿੰਡਾ ਸ਼ਹਿਰ ਦੇ ਲੋਕਾਂ ਦੇ ਹਿੱਤਾਂ ਦੀ ਰਾਖੀ ਲਈ ਹਮੇਸ਼ਾ ਹੀ ਯਤਨਸ਼ੀਲ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਵੱਲੋਂ ਹੁਣ ਮਾਲਵਾ ਦੇ ਪ੍ਰਸਿੱਧ ਸ਼ਹਿਰ ਬਠਿੰਡਾ ਵਿੱਚ 4 ਜਨਵਰੀ ਤੋਂ 10 ਜਨਵਰੀ ਤੱਕ ਖੇਡ ਸਟੇਡੀਅਮ ਵਿਖੇ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ “ਸ਼ਿਵ ਮਹਾਂਪੁਰਾਣ ਕਥਾ” ਦਾ ਆਯੋਜਨ ਕਰਵਾਇਆ ਜਾ ਰਿਹਾ ਹੈ, ਜਿਸ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਇਸ ਧਾਰਮਿਕ ਸਮਾਗਮ ਦਾ ਮੁੱਖ ਮਕਸਦ ਸਮਾਜਿਕ ਕੁਰੀਤੀਆਂ ਖਿਲਾਫ ਲੋਕਾਂ ਨੂੰ ਲਾਮਬੰਦ ਕਰਕੇ ਨਸ਼ਿਆਂ ਦੀ ਕੁੜੱਤਣ ਨੂੰ ਖਤਮ ਕਰਨ ਲਈ ਜਾਗਰੂਕ ਕਰਨਾ ਅਤੇ ਗੁਰੂ ਦੇ ਗਿਆਨ ਨਾਲ ਭੰਡਾਰ ਭਰਨਾ ਹੈ।
ਇਸ ਸਬੰਧ ਵਿੱਚ ਅੱਜ ਜਾਣਕਾਰੀ ਦਿੰਦੇ ਹੋਏ ਅਮਰਜੀਤ ਮਹਿਤਾ ਪ੍ਰਧਾਨ ਪੰਜਾਬ ਕ੍ਰਿਕਟ ਐਸੋਸੀਏਸ਼ਨ ਨੇ ਦੱਸਿਆ ਕਿ “ਸ਼ਿਵ ਮਹਾਂਪੁਰਾਣ ਕਥਾ” ਵਿਚ ਅੰਤਰਰਾਸ਼ਟਰੀ ਕਥਾ ਪ੍ਰਵਕਤਾ ਭਾਗਵਤ ਭੂਸ਼ਣ ਪੰਡਿਤ ਪ੍ਰਦੀਪ ਮਿਸ਼ਰਾ ਜੀ ਸੀਹੋਰ ਵਾਲੇ ਪਰਵਚਨ ਕਰਨ ਲਈ ਪਹੁੰਚ ਰਹੇ ਹਨ। ਜਿਨ੍ਹਾਂ ਦੇ ਬਠਿੰਡਾ ਆਗਮਨ ਮੌਕੇ ਰੇਲਵੇ ਸਟੇਸ਼ਨ ਦੇ ਨਜ਼ਦੀਕ ਪੋਸਟ ਆਫਿਸ ਬਾਜ਼ਾਰ ਦੇ ਪ੍ਰਸਿੱਧ ਸ਼੍ਰੀ ਹਨੂੰਮਾਨ ਮੰਦਰ ਤੋਂ ਲੈ ਕੇ ਉਨ੍ਹਾਂ ਦੇ ਨਿਵਾਸ ਸਥਾਨ ਬੀਬੀ ਵਾਲਾ ਰੋਡ ਤੱਕ ਰੱਥ ਯਾਤਰਾ ਵੀ ਕੱਢੀ ਜਾਵੇਗੀ। ਸ੍ਰੀ ਮਹਿਤਾ ਨੇ ਦੱਸਿਆ ਕਿ ਸਮਾਜਿਕ ਕੁਰੀਤੀਆਂ ਖਿਲਾਫ ਸੰਦੇਸ਼ ਦੇਣ ਵਾਲੇ ਇਸ ਧਾਰਮਿਕ ਸਮਾਗਮ ਮੌਕੇ ਸਕੂਲੀ ਬੱਚਿਆਂ ਦੇ ਡਰਾਇੰਗ ਮੁਕਾਬਲਿਆਂ ਤੋਂ ਇਲਾਵਾ ਖੂਨ ਦਾਨ ਕੈਂਪ, ਸਾਈਕਲ ਅਤੇ ਬਾਈਕ ਰੈਲੀ ਵੀ ਕੱਢੀ ਜਾਵੇਗੀ, ਤਾਂ ਜੋ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਖਿਲਾਫ ਲਾਮਬੰਦ ਕਰਕੇ ਤੰਦਰੁਸਤ ਸਿਹਤ ਲਈ ਜਾਗਰੂਕ ਕੀਤਾ ਜਾਵੇ ਅਤੇ ਧਾਰਮਿਕ ਸਮਾਗਮ ਰਾਹੀਂ ਸਮੂਹ ਸ਼ਰਧਾਲੂਆਂ ਨੂੰ ਗੁਰੂ ਦੇ ਗਿਆਨ ਪ੍ਰਤੀ ਜਾਣਕਾਰੀ ਦੇਣ ਦੇ ਨਾਲ ਲਾਮਬੰਦ ਕੀਤਾ ਜਾ ਸਕੇ।
7 ਦਿਨ ਚੱਲਣ ਵਾਲੀ ਸ਼ਿਵ ਮਹਾਂਪੂਰਾਣ ਕਥਾ ਦਾ ਇਹ ਧਾਰਮਿਕ ਸਮਾਗਮ ਪ੍ਰਸਿੱਧ ਸ਼ਹਿਰ ਬਠਿੰਡਾ ਦੇ ਇਤਿਹਾਸ ਵਿੱਚ ਇਤਿਹਾਸਿਕ ਹੋਵੇਗਾ, ਕਿਉਂਕਿ ਇਸ ਵਿੱਚ ਹਜ਼ਾਰਾਂ ਸ਼ਰਧਾਲੂਆਂ ਦੇ ਪਹੁੰਚਣ ਲਈ ਯੋਗ ਪ੍ਰਬੰਧ ਕੀਤੇ ਜਾ ਰਹੇ ਹਨ। ਉਹਨਾਂ ਦੱਸਿਆ ਕਿ ਇਸ ਪ੍ਰੋਗ੍ਰਾਮ ਦੀ ਸਫਲਤਾ ਲਈ ਜ਼ਿਲ੍ਹਾ ਪ੍ਰਸ਼ਾਸਨ ਦਾ ਵੀ ਪੂਰਨ ਸਹਿਯੋਗ ਰਹੇਗਾ ਅਤੇ ਇਸ ਸਮਾਗਮ ਵਿੱਚ ਪੰਜਾਬ ਸਰਕਾਰ ਦੇ ਮੰਤਰੀ ਸਮੇਤ ਵਿਧਾਇਕ, ਚੇਅਰਮੈਨ ਤੇ ਹੋਰ ਸ਼ਖਸੀਅਤਾਂ ਵੀ ਸ਼ਮੂਲੀਅਤ ਕਰਨ ਲਈ ਪਹੁੰਚ ਰਹੀਆਂ ਹਨ। ਸ਼੍ਰੀ ਅਮਰਜੀਤ ਮਹਿਤਾ ਨੇ ਅੱਗੇ ਦੱਸਿਆ ਕਿ ਸ਼੍ਰੀ ਬਾਂਕੇ ਬਿਹਾਰੀ ਸੇਵਾ ਸੰਮਤੀ ਬਠਿੰਡਾ ਵੱਲੋਂ ਇਸ ਸਮਾਗਮ ਦੀ ਸਮੂਚੀ ਦੇਖਰੇਖ ਕੀਤੀ ਜਾਵੇਗੀ। ਜ਼ਿਕਰ ਯੋਗ ਹੈ ਕਿ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਵੱਲੋਂ ਇਸਤੋਂ ਪਹਿਲਾਂ ਬਠਿੰਡਾ ਦੇ ਖੇਡ ਸਟੇਡੀਅਮ ਵਿਖੇ ਹੀ ਇੱਕ ਵੱਡਾ ਸੱਭਿਆਚਾਰ ਪ੍ਰੋਗ੍ਰਾਮ ਵੀ ਕਰਵਾਇਆ ਗਿਆ ਸੀ।

Related posts

ਪੈਰੋਲ ’ਤੇ ਆਇਆ ਡੇਰਾ ਮੁਖੀ ਹੁਣ ਪਹਿਲੀ ਵਾਰ ਪੰਜਾਬ ’ਚ ਕਰੇਗਾ ਆਨ-ਲਾਈਨ ਸੰਤਸੰਗ

punjabusernewssite

ਖੱਟਰ ਸਰਕਾਰ ਵਲੋਂ ਹਰਿਆਣਾ ਗੁਰਦੂਆਰਾ ਪ੍ਰਬੰਧਕ ਕਮੇਟੀ ਦੀ ਨਵੀਂ ਕਮੇਟੀ ਬਣਾਉਣ ਦਾ ਐਲਾਨ

punjabusernewssite

ਸ਼ਹਿਰ ਦੀਆਂ ਸੰਗਤਾਂ ਨੇ ਪੂਰੇ ਜਾਹੋ ਜਲਾਲ ਨਾਲ ਆਪਣੇ ਆਪਣੇ ਇਲਾਕੇ ’ਚ ਮਨਾਇਆ ਪ੍ਰਕਾਸ਼ ਪੁਰਬ

punjabusernewssite