ਪੁਲਿਸ ਸੁਰੱਖਿਆ ਹੇਠ ਸਿਵਲ ਹਸਪਤਾਲ ’ਚ ਕਰਵਾ ਰਿਹਾ ਸੀ ਇਲਾਜ਼
ਤਰਨਤਾਰਨ, 18 ਅਪ੍ਰੈਲ: ਬੀਤੀ ਰਾਤ ਸਥਾਨਕ ਸਿਵਲ ਹਸਪਤਾਲ ਵਿਚ ਪੁਲਿਸ ਸੁਰੱਖਿਆ ਹੇਠ ਇਲਾਜ਼ ਕਰਵਾ ਰਹੇ ਇੱਕ ਚਰਚਿਤ ਗੈਂਗਸਟਰ ਨੂੰ ਉਸਦੇ ਸਾਥੀਆਂ ਵੱਲੋਂ ਹਥਿਆਰਾਂ ਦੀ ਨੌਕ ’ਤੇ ਭਜਾ ਕੇ ਲਿਜਾਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਦੀ ਨੱਕ ’ਚ ਦਮ ਕਰਕੇ ਰੱਖਣ ਵਾਲਾ ਇਹ ਚਰਚਿਤ ਚਰਨਜੀਤ ਉਰਫ਼ ਰਾਜੂ ਸੂਟਰ ਦਸੰਬਰ 2023 ਵਿਚ ਝੁਬਾਲ ਇਲਾਕੇ ਵਿਚੋਂ ਇੱਕ ਪੁਲਿਸ ਮੁਕਾਬਲੇ ਤੋਂ ਬਾਅਦ ਕਾਬੂ ਕੀਤਾ ਗਿਆ ਸੀ ਤੇ ਉਸਦੇ ਲੱਤ ਵਿਚ ਗੋਲੀ ਲੱਗੀ ਸੀ।
ਮੁਕਤਸਰ ’ਚ ਦੋ ਅਪਰੇਸ਼ਨਾਂ ਦੇ ਬਾਅਦ ਵੀ ਪੱਥਰੀ ਪੇਟ ’ਚ, ਬਜੁਰਗ ਦੀ ਹੋਈ ਮੌਤ
ਹੁਣ ਇਹ ਸੂਟਰ ਨਿਆਂਇਕ ਹਿਰਾਸਤ ਅਧੀਨ ਜੇਲ੍ਹ ਵਿਚ ਬੰਦ ਸੀ, ਜਿੱਥੇ ਪੇਟ ਵਿਚ ਦਰਦ ਕਾਰਨ ਉਸਨੂੰ 15 ਅਪ੍ਰੈਲ ਤੋਂ ਸਥਾਨਕ ਸਿਵਲ ਹਸਪਤਾਲ ਵਿਖੇ ਇਲਾਜ਼ ਲਈ ਲਿਆਂਦਾ ਹੋਇਆ ਸੀ। ਇਸ ਦੌਰਾਨ ਇਸਦੀ ਨਿਗਰਾਨੀ ਲਈ ਦੋ ਪੁਲਿਸ ਮੁਲਾਜਮ ਵੀ ਤੈਨਾਤ ਸਨ। ਘਟਨਾ ਤੋਂ ਬਾਅਦ ਮੌਕੇ ’ਤੇ ਪੁੱਜੇ ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਮੁਢਲੀ ਸੂਚਨਾ ਮੁਤਾਬਕ ਬੀਤੀ ਰਾਤ ਕਰੀਬ ਦੋ-ਢਾਈ ਵਜੇਂ ਰਾਜੂ ਸੂਟਰ ਦੇ ਦੋ-ਤਿੰਨ ਸਾਥੀ ਹਥਿਆਰਾਂ ਸਹਿਤ ਵਾਰਡ ਵਿਚ ਆਏ, ਜਿਥੇ ਤੈਨਾਤ ਪੁਲਿਸ ਮੁਲਾਜਮਾ ਨੂੰ ਹਥਿਆਰ ਦਿਖ਼ਾ ਕੇ ਉਸਨੂੰ ਛੂਡਵਾ ਕੇ ਮੋਟਰਸਾਈਕਲ ਉਪਰ ਫ਼ਰਾਰ ਹੋ ਗਏ।
ਭੁੱਚੋਂ ਮੰਡੀ’ਚਗੁੰਡਾਗਰਦੀ ਦਾ ਨੰਗਾ ਨਾਚ: MLA ਦੀ ਹਾਜ਼ਰੀ ’ਚ ਪੁਲਿਸ ਚੌਕੀ ਸਾਹਮਣੇ ਕੱਢੇ ਹਵਾਈ ਫ਼ਾਈਰ
ਰਾਜੂ ਸ਼ੂਟਰ ਉਪਰ ਬੈਂਕ ਲੁੱਟ ਸਹਿਤ ਹੋਰ ਕਈ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਇਲਜ਼ਾਮ ਹਨ। ਪੁਲਿਸ ਅਧਿਕਾਰੀਆਂ ਮੁਤਾਬਕ ਇਸਦੇ ਵਿਰੁਧ ਕਰੀਬ ਦਸ ਪਰਚੇ ਦਰਜ਼ ਸਨ। ਪੁਲਿਸ ਅਧਿਕਾਰੀਆਂ ਨੇ ਸੂਟਰ ਦੀ ਨਿਗਰਾਨੀ ’ਚ ਸੁਰੱਖਿਆ ਖਾਮੀਆਂ ਦੀ ਗੱਲ ਨੂੰ ਸਵੀਕਾਰ ਕਰਦਿਆਂ ਕਿਹਾ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ। ਫ਼ਿਲਹਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਜੂ ਸੂਟਰ ਨੂੰ ਭਜਾਉਣ ਵਾਲੇ ਇੱਕ ਸਾਥੀ ਦੀ ਪਹਿਚਾਣ ਕਰ ਲਈ ਗਈ ਹੈ ਤੇ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।
Share the post "ਪੁਲਿਸ ਮੁਕਾਬਲੇ ਤੋਂ ਬਾਅਦ ਕਾਬੂ ਕੀਤੇ ਸੂਟਰ ਨੂੰ ਸਾਥੀ ਮੁੜ ਹ+ਥਿਆਰਾਂ ਦੀ ਨੌਕ ’ਤੇ ਛੁਡਾ ਕੇ ਹੋਏ ਫ਼ਰਾਰ"