WhatsApp Image 2024-06-20 at 13.58.11
WhatsApp Image 2024-06-23 at 07.34.50
web
WhatsApp Image 2024-04-14 at 21.42.31
WhatsApp Image 2024-04-13 at 10.53.44
WhatsApp Image 2024-04-11 at 08.11.54
WhatsApp Image 2024-02-26 at 14.41.51
previous arrow
next arrow
Punjabi Khabarsaar
ਬਠਿੰਡਾ

ਨਿੱਜੀ ਰੰਜਿਸ਼ ਦੇ ਚਲਦੇ ਸਰਪੰਚ ‘ਤੇ ਚਲਾਈਆਂ ਗੋ+ਲੀਆਂ, ਹੋਇਆ ਗੰਭੀਰ ਜਖਮੀ

ਬਠਿੰਡਾ, 22 ਜੂਨ: ਸ਼ਨਿਚਰਵਾਰ ਬਾਅਦ ਦੁਪਹਿਰ ਸਮੇਂ ਬਠਿੰਡਾ ਜ਼ਿਲ੍ਹੇ ਦੇ ਪਿੰਡ ਕਲਿਆਣ ਸੁੱਖਾ ਦੇ ਸਾਬਕਾ ਸਰਪੰਚ ਨੂੰ ਕੁਝ ਲੋਕਾਂ ਵੱਲੋਂ ਨਿੱਜੀ ਰੰਜਿਸ਼ ਦੇ ਚਲਦੇ ਗੋਲੀਆਂ ਮਾਰ ਕੇ ਗੰਭੀਰ ਵਿਚ ਜਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਗੰਭੀਰ ਹਾਲਤ ਦੇ ਵਿੱਚ ਜਖਮੀ ਸਾਬਕਾ ਸਰਪੰਚ ਕੁਲਵਿੰਦਰ ਸਿੰਘ ਉਰਫ਼ ਕਿੰਦਰਾ ਨੂੰ ਸਥਾਨਕ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਨੂੰ ਇਕ ਪ੍ਰਾਈਵੇਟ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਹੈ। ਉਸਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

ਮੁਲਾਜ਼ਮ ਨੇ ਕੰਪਨੀ ਦੀ ਬੱਸ ਨਾਲ ਆਪਣੇ ਸਾਥੀ ਨੂੰ ਦਰੜਿਆ

ਘਟਨਾ ਦਾ ਪਤਾ ਚਲਦੇ ਹੀ ਥਾਣਾ ਨਥਾਣਾ ਦੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਾਬਕਾ ਸਰਪੰਚ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਘਟਨਾ ਨੂੰ ਪਿੰਡ ਦੇ ਹੀ ਕੁਝ ਲੋਕਾਂ ਨੇ ਨਿੱਜੀ ਰੰਜ਼ਿਸ਼ ਦੇ ਚੱਲਦਿਆਂ ਅੰਜਾਮ ਦਿੱਤਾ ਹੈ। ਕਿੰਦਰੇ ਮੁਤਾਬਕ ਇਸ ਘਟਨਾ ਨੂੰ ਅੱਜ ਉਸ ਸਮੇਂ ਅੰਜਾਮ ਦਿੱਤਾ ਗਿਆ ਜਦ ਉਹ ਕਾਰ ਰਾਹੀਂ ਪਿੰਡ ਤੋਂ ਭਗਤਾ ਜਾ ਰਿਹਾ ਸੀ। ਰਾਸਤੇ ‘ਚ ਉਸ ਨੂੰ ਰੋਕ ਕੇ ਕੁੱਟਮਾਰ ਕੀਤੀ ਤੇ ਬਾਅਦ ਵਿਚ ਲੱਤ ਚ ਗੋਲੀਆਂ ਮਾਰ ਦਿੱਤੀਆਂ। ਉਧਰ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੇ ਵਿੱਚ ਪਰਚਾ ਦਰਜ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੇ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related posts

ਪੰਜਾਬ ਨੂੰ ਹੁਣ ਕੇਵਲ ਭਾਜਪਾ ਦੀ ਸਰਕਾਰ ਹੀ ਬਚਾ ਸਕੇਗੀ -ਦਿਆਲ ਸੋਢੀ

punjabusernewssite

ਸੁਖਬੀਰ ਬਾਦਲ ਵਲੋਂ ਸੂਬੇ ’ਚ ਅਕਾਲੀ-ਬਸਪਾ ਸਰਕਾਰ ਬਣਨ ’ਤੇ ਮੁੜ ਤੀਰਥ ਯਾਤਰਾ ਸਕੀਮ ਸ਼ੁਰੂ ਕਰਨ ਦਾ ਐਲਾਨ

punjabusernewssite

ਬਠਿੰਡਾ ’ਚ ਬੇਰਹਿਮੀ ਨਾਲ ਮਾਂ ਦਾ ਕਤਲ, ਪੁੱਤਰ ਕੀਤਾ ਗੰਭੀਰ ਜਖ਼ਮੀ

punjabusernewssite