panchayat elections : ਤਰਨਤਾਰਨ ’ਚ ਵੋਟਾਂ ਦੌਰਾਨ ਚੱਲੀ ਗੋਲੀ, ਬਟਾਲਾ ’ਚ ਬਾਹਰੀ ਵਿਅਕਤੀਆਂ ਦੀ ਆਮਦ ਨੂੰ ਲੈ ਕੇ ਤਕਰਾਰ

0
96
+1

ਤਰਨਤਾਰਨ/ਬਟਾਲਾ, 15 ਅਕਤੂਬਰ: ਪੰਚਾਇਤ ਚੌਣਾਂ ਲਈ ਅੱਜ ਹੋ ਰਹੀ ਵੋਟਿੰਗ ਦੌਰਾਨ ਤਰਨਤਾਰ ਜ਼ਿਲ੍ਹੇ ਦੇ ਪਿੰਡ ਸੋਹਲ ਸੈਣ ਭਗਤ ’ਚ ਗੋਲੀਆਂ ਚੱਲਣ ਦੀ ਸੂਚਨਾ ਹੈ। ਇਸ ਘਟਨਾ ਵਿਚ ਇੱਕ ਵਿਅਕਤੀ ਦੇ ਗੰਭੀਰ ਰੂਪ ਵਿਚ ਜਖ਼ਮੀ ਹੋਣ ਅਤੇ ਕਈਆਂ ਦੇ ਹੋਰਨਾਂ ਜਖ਼ਮੀ ਹੋਣ ਦੀ ਸੂਚਨਾ ਹੈ। ਗੰਭੀਰ ਜਖ਼ਮੀ, ਜਿਸਦੀ ਪਹਿਚਾਣ ਮਨਪ੍ਰੀਤ ਸਿੰਘ ਦੇ ਤੌਰ ’ਤੇ ਹੋਈ ਹੈ, ਉਸਨੂੰ ਇਲਾਜ਼ ਲਈ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ:ਪੰਚਾਇਤ ਚੋਣਾਂ ਦੇ ਦੌਰਾਨ ਪੰਜਾਬ ’ਚ 4 ਜਿਮਨੀ ਚੋਣਾਂ ਦਾ ਅੱਜ ਹੋ ਸਕਦਾ ਹੈ ਐਲਾਨ

ਮੀਡੀਆ ਵਿਚ ਸਾਹਮਣੇ ਆਈਆਂ ਖ਼ਬਰਾਂ ਮੁਤਾਬਕ ਇਹ ਲੜਾਈ ਲਾਈਨ ਵਿਚ ਲੱਗਣ ਨੂੰ ਲੈ ਕੇ ਇਹ ਸਾਰਾ ਵਿਵਾਦ ਹੋਇਆ ਹੈ। ਦਸਿਆ ਇਹ ਵੀ ਜਾ ਰਿਹਾ ਕਿ ਦੋਨਾਂ ਧਿਰਾਂ ਜਿਸ ਵਿਚਕਾਰ ਅੱਜ ਲੜਾਈ ਹੋਈ ਹੈ, ਵਿਚਕਾਰ ਪਹਿਲਾਂ ਵੀ ਕਿਸੇ ਗੱਲ ਨੂੰ ਲੈ ਕੇ ਆਪਸੀ ਤਕਰਾਰ ਚੱਲਦਾ ਆ ਰਿਹਾ ਤੇ ਬੀਤੇ ਦਿਨੀਂ ਵੀ ਬਹਿਸਬਾਜ਼ੀ ਹੋਈ ਸੀ। ਇਸਤੋਂ ਬਾਅਦ ਅੱਜ ਇਹ ਘਟਨਾ ਵਾਪਰ ਗਈ।

ਇਹ ਵੀ ਪੜ੍ਹੋ:ਪੰਜਾਬ ਦੇ ਵਿਚ ਪਿੰਡਾਂ ਦੀ ‘ਸਰਕਾਰ’ ਚੁਣਨ ਲਈ ਵੋਟਾਂ ਸ਼ੁਰੂ, ਵੋਟਰਾਂ ’ਚ ਭਾਰੀ ਉਤਸ਼ਾਹ, ਅੱਜ ਹੀ ਆਉਣਗੇ ਨਤੀਜ਼ੇ

ਸੂਚਨਾ ਮੁਤਾਬਕ ਦੋਨਾਂ ਧਿਰਾਂ ਵਿਚਕਾਰ ਤਕਰਾਰ ਹੋਣ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਸਕੂਲ ਵਿਚੋਂ ਬਾਹਰ ਕੱਢ ਦਿੱਤਾ, ਜਿੱਥੇ ਖੁੱਲ ਕੇ ਲੜਾਈ ਹੋਈ। ਇਸ ਘਟਨਾ ਦੀ ਥਾਣਾ ਝਬਾਲ ਦੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਉਧਰ ਬਟਾਲਾ ਦੇ ਪਿੰਡ ਬੱਬੇਵਾਲੀ ਵਿਖੇ ਵੀ ਕੁੱਝ ਬਾਹਰੀ ਵਿਅਕਤੀਆਂ ਦੀ ਆਮਦ ਨੂੰ ਲੈ ਕੇ ਕਾਫ਼ੀ ਹੰਗਾਮਾ ਹੋਇਆ ਹੈ। ਪਿੰਡ ਦੇ ਲੋਕਾਂ ਨੇ ਇੱਕ ਧਿਰ ਦੀ ਮਦਦ ਲਈ ਆਏ ਕੁੱਝ ਬਾਹਰੀ ਲੋਕਾਂ ਨੂੰ ਘੇਰ ਲਿਆ ਤੇ ਪੁਲਿਸ ਨੇ ਆ ਕੇ ਸ਼ਾਂਤੀ ਕਰਵਾਈ।

 

+1

LEAVE A REPLY

Please enter your comment!
Please enter your name here