spot_img
spot_img

ਸ਼੍ਰੀ ਸਨਾਤਨ ਧਰਮ ਮਹਾਂਵੀਰ ਦਲ ਵੱਲੋਂ 12 ਅਪ੍ਰੈਲ 18 ਅਪ੍ਰੈਲ ਤੱਕ ਲੋਰਡ ਰਾਮਾ ਹਾਲ (ਦਾਣਾ ਮੰਡੀ) ਵਿਖੇ ਹੋਵੇਗੀ ਭਗਵਤ ਕਥਾ:ਰਾਜਨ ਗਰਗ

Date:

spot_img

👉ਪੰਡਿਤ ਵਿਜੇ ਗੋੜ 7 ਦਿਨ ਚੱਲਣ ਵਾਲੀ ਕਥਾ ਵਿੱਚ ਕਰਨਗੇ ਪ੍ਰਵਚਨ
Bathinda News:ਸ੍ਰੀ ਸਨਾਤਨ ਧਰਮ ਮਹਾਵੀਰ ਦਲ ਰਜਿ. ਵੱਲੋਂ ਬਠਿੰਡਾ ਸ਼ਹਿਰ ਵਿਖੇ ਸ੍ਰੀ ਮਦ ਭਗਵਤ ਕਥਾ ਦਾ ਆਯੋਜਨ ਕੀਤਾ ਜਾ ਰਿਹਾ ਹੈ। ਮਹਾਵੀਰ ਦਲ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਰਾਜਨ ਗਰਗ ਨੇ ਅੱਜ ਕਥਾ ਦੇ ਪ੍ਰਬੰਧਾਂ ਸਬੰਧੀ ਕੀਤੀ ਗਈ ਮੈਂਬਰਾਂ ਨਾਲ ਮੀਟਿੰਗ ਅਤੇ ਲਾਈਆਂ ਗਈਆਂ ਡਿਊਟੀਆਂ ਉਪਰੰਤ ਪ੍ਰੈਸ ਬਿਆਨ ਜਾਰੀ ਕਰਦੇ ਹੋਏ ਜਾਣਕਾਰੀ ਦਿੱਤੀ ਕਿ 12 ਅਪ੍ਰੈਲ ਤੋਂ 18 ਅਪ੍ਰੈਲ ਤੱਕ ਸੱਤ ਦਿਨ ਇਹ ਕਥਾ ਲੋਰਡ ਰਾਮਾ ਹਾਲ ਦਾਣਾ ਮੰਡੀ ਵਿਖੇ ਕੀਤੀ ਜਾ ਰਹੀ ਹੈ ਜਿਸ ਵਿੱਚ ਮਸ਼ਹੂਰ ਪੰਡਿਤ ਵਿਜੇ ਗੋੜ ਪ੍ਰਵਚਨ ਕਰਨ ਲਈ ਪਹੁੰਚਣਗੇ ।ਉਹਨਾਂ ਦੱਸਿਆ ਕਿ ਰੋਜਾਨਾ 3 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਕਥਾ ਦਾ ਆਯੋਜਨ ਕੀਤਾ ਜਾਵੇਗਾ ਜਿਸ ਵਿੱਚ ਉਤਸ਼ਾਹ ਪੂਰਵਕ ਪਹੁੰਚੇ ਲਈ ਸੱਦਾ ਦਿੰਦੇ ਹਨ।

ਇਹ ਵੀ ਪੜ੍ਹੋ  Big News; ਕਮਲ ਭਾਬੀ ਕ/ਤ/ਲ ਕਾਂਡ ਦਾ ਮੁੱਖ ਮੁਲਜਮ ਅੰਮ੍ਰਿਤਪਾਲ ਸਿੰਘ ਮਹਿਰੋਂ, ਦੇਖੇ ਵੀਡੀਓ

ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ 11 ਅਪ੍ਰੈਲ ਨੂੰ ਦਾਣਾ ਮੰਡੀ ਵਾਲੇ ਮੰਦਰ ਤੋਂ ਲੈ ਕੇ ਲੋਰਡ ਰਾਮਾ ਹਾਲ ਤੱਕ ਕਲਸ਼ ਯਾਤਰਾ ਵੀ ਕੱਢੀ ਜਾ ਰਹੀ ਹੈ ਜਿਸ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂ ਪਹੁੰਚ ਕੇ ਇਸ ਯਾਤਰਾ ਦਾ ਕਲਸ਼ ਦੀ ਸ਼ੋਭਾ ਵਧਾਉਣਗੇ। ਉਹਨਾਂ ਦੱਸਿਆ ਕਿ ਇਸ ਕਥਾ ਵਿੱਚ ਆਉਣ ਵਾਲੇ ਸ਼ਰਧਾਲੂਆਂ ਦੇ ਖਾਣ ਪੀਣ ਅਤੇ ਬੈਠਣ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਸਾਵਣ ਦੇ ਦਿਨ ਅਤੇ ਇਹਨਾਂ ਦਿਨਾਂ ਵਿੱਚ ਕਥਾ ਦਾ ਪ੍ਰਵਚਨ ਵੱਡਾ ਲਾਭਕਾਰੀ ਹੁੰਦਾ ਹੈ ਜਿਸ ਕਰਕੇ ਉਸ ਸਮੂਹ ਸ਼ਰਧਾਲੂਆਂ ਨੂੰ ਬੇਨਤੀ ਕਰਦੇ ਹਨ ਕਿ ਆਓ 7 ਰੋਜਾ ਚੱਲਣ ਵਾਲੀ ਇਸ ਕਥਾ ਵਿੱਚ ਪ੍ਰਭੂ ਦਾ ਗੁਣਗਾਨ ਕਰਨ ਲਈ ਪ੍ਰਭੂ ਦੇ ਚਰਨਾਂ ਵਿੱਚ ਸਮੂਲੀਅਤ ਕਰੋ। ਉਹਨਾਂ ਦੱਸਿਆ ਕਿ ਇਸ ਤਰਾਂ ਦੇ ਕਥਾ ਦੇ ਆਯੋਜਨ ਕਰਨਾ ਪ੍ਰਬੰਧਕਾਂ ਲਈ ਇੱਕ ਮਾਨ ਵਾਲੀ ਗੱਲ ਹੈ ਪਰੰਤੂ ਉਹ ਸੇਵਾ ਨਿਭਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰਨ ਲਈ ਵਚਨਵਧ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਅਮਰੀਕਾ-ਭਾਰਤ ਵਪਾਰ ਸੰਧੀ; ਕਿਸਾਨਾਂ ਵੱਲੋਂ ਸੰਘਰਸ਼ ਦੀਆਂ ਤਿਆਰੀਆਂ ਸਬੰਧੀ ਬਠਿੰਡਾ ‘ਚ ਮੀਟਿੰਗ

Bathinda News: ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤ ਅਮਰੀਕਾ ਮੁਕਤ...

MNREGA ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਹਮਦਰਦੀ ਨਾਲ ਹੱਲ ਕਰਾਂਗੇ : ਤਰੁਨਪ੍ਰੀਤ ਸਿੰਘ ਸੌਂਦ

👉ਕੈਬਨਿਟ ਮੰਤਰੀ ਸੌਂਦ ਨੇ ਜ਼ਖ਼ਮੀ ਮਨਰੇਗਾ ਕਰਮਚਾਰੀ ਦਾ ਸਿਵਲ...

Powercom ਦੇ JE ਨੂੰ ਨਸ਼ੇ ਦੇ ਝੂਠੇ ਕੇਸ ‘ਚ ਫ਼ਸਾਉਣ ਵਾਲੇ DSP ਵਿਰੁਧ ਪਰਚਾ ਦਰਜ਼

Jalalabad News: ਪੰਜਾਬ ਪੁਲਿਸ ਨੇ ਆਪਣੇ ਹੀ ਵਿਭਾਗ ਦੇ...