ਪੰਜਾਬ ਪੁਲਿਸ ਨੇ ਵੀ ਮੰਨਿਆਂ ਘਟਨਾ ਹਰਿਆਣਾ ਦੇ ਇਲਾਕੇ ’ਚ ਵਾਪਰੀ
ਪਟਿਆਲਾ, 29 ਫ਼ਰਵਰੀ: ਐਮਐਸਪੀ ’ਤੇ ਕਾਨੂੰਨੀ ਗਰੰਟੀ ਅਤੇ ਕਿਸਾਨਾਂ ਦੀ ਮੁਕੰਮਲ ਕਰਜ਼ਾ ਮੁਕਤੀ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ (ਗੈਰ-ਰਾਜਨੀਤਕ) ਵੱਲੋਂ ਦਿੱਤੇ ਦਿੱਲੀ ਕੂਚ ਦੇ ਸੱਦੇ ਦੌਰਾਨ 21 ਫ਼ਰਵਰੀ ਨੂੰ ਖਨੌਰੀ ਬਾਰਡਰ ’ਤੇ ਗੋਲੀ ਲੱਗਣ ਕਾਰਨ ਸ਼ਹੀਦ ਹੋਏ ਨੌਜਵਾਨ ਕਿਸਾਨ ਦੇ ਕਤਲ ਮਾਮਲੇ ਵਿਚ ਆਖ਼ਰਕਾਰ ਪੰਜਾਬ ਪੁਲਿਸ ਨੇ ਪਰਚਾ ਦਰਜ਼ ਕਰ ਲਿਆ ਗਿਆ ਹੈ। ਹਾਲਾਂਕਿ ਇਹ ਘਟਨਾ ਹਰਿਆਣਾ ਦੇ ਇਲਾਕੇ ’ਚ ਵਾਪਰਨ ਦੀ ਗੱਲ ਨੂੰ ਸਵੀਕਾਰ ਕਰਦਿਆਂ ਪੁਲਿਸ ਨੇ ਅਗਿਆਤ ਵਿਅਕਤੀਆਂ ਵਿਰੁਧ ‘ਜੀਰੋ’ ਐਫ਼.ਆਈ.ਆਰ ਦਰਜ਼ ਕੀਤਾ ਹੈ ਪ੍ਰੰਤੂ ਇਸਦੇ ਨਾਲ ਪਿਛਲੇ ਕਈ ਦਿਨਾਂ ਤੋਂ ਮੁਕੱਦਮਾ ਦਰਜ਼ ਹੋਣ ਤੱਕ ਕਿਸਾਨ ਸ਼ੁਭਕਰਨ ਦਾ ਅੰਤਿਮ ਸੰਸਕਾਰ ਨਾ ਕਰਨ ’ਤੇ ਅੜੀਆਂ ਕਿਸਾਨ ਜਥੇਬੰਦੀਆਂ ਤੇ ਪ੍ਰਵਾਰ ਵੱਲੋਂ ਹੁਣ ਇਹ ਫੈਸਲਾ ਵਾਪਸ ਲੈ ਲਿਆ।
ਛੋਟਾ ਥਾਣੇਦਾਰ 6 ਲੱਖ ਰੁਪਏ ਦੀ ‘ਵੱਡੀ’ ਰਿਸ਼ਵਤ ਲੈਦਿਆਂ ਵਿਜੀਲੈਂਸ ਵੱਲੋਂ ਗ੍ਰਿਫਤਾਰ
ਬੀਤੀ ਦੇਰ ਰਾਤ ਜ਼ਿਲ੍ਹਾ ਪਟਿਆਲਾ ਦੇ ਥਾਣਾ ਪਾਤੜਾ ਵਿਚ ਧਾਰਾ 302 ਅਤੇ 114 ਆਈ.ਪੀ.ਸੀ ਤਹਿਤ ਮੁਕੱਦਮਾ ਨੰਬਰ 41 ਦਰਜ਼ ਹੋਣ ਤੋਂ ਬਾਅਦ ਦੇਰ ਰਾਤ ਹੀ ਸ਼ੁਭਕਰਨ ਦੀ ਮ੍ਰਿਤਕ ਦੇਹ ਦਾ ਪਟਿਆਲਾ ਦੇ ਰਜਿੰਦਰਾ ਮੈਡੀਕਲ ਕਾਲਜ਼ ਵਿਚ ਡਾਕਟਰਾਂ ਦੇ ਪੈਨਲ ਵੱਲੋਂ ਪੋਸਟਮਾਰਟਮ ਕਰ ਦਿੱਤਾ ਗਿਆ ਤੇ ਅੱਜ ਵੀਰਵਾਰ ਨੂੰ ਉਸਦੇ ਜੱਦੀ ਪਿੰਡ ਬੱਲੋ ਵਿਖੇ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਵੀ ਮੁਕੰਮਲ ਹੋ ਚੁੱਕੀਆਂ ਹਨ। ਕਿਸਾਨ ਆਗੂ ਰੇਸ਼ਮ ਸਿੰਘ ਯਾਤਰੀ ਨੇ ਇਸਦੀ ਪੁਸ਼ਟੀ ਕਰਦਿਆਂ ਦਸਿਆ ਕਿ ਮ੍ਰਿਤਕ ਕਿਸਾਨ ਦਾ ਅੱਜ ਕਰੀਬ 12 ਵਜੇਂ ਪਿੰਡ ਦੇ ਹੀ ਸ਼ਮਸਾਨ ਘਾਟ ਵਿਚ ਅੰਤਿਮ ਸੰਸਕਾਰ ਕੀਤਾ ਜਾਵੇਗਾ। ਜਿਕਰ ਕਰਨਾ ਬਣਦਾ ਹੈ ਕਿ ਇਸ ਘਟਨਾ ਤੋਂ ਦੂਜੇ ਦਿਨ ਹੀ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਸਾਨ ਦੇ ਪ੍ਰਵਾਰ ਨੂੰ ਇੱਕ ਕਰੋੜ ਦੀ ਮਾਲੀ ਇਮਦਾਦ ਤੋਂ ਇਲਾਵਾ ਉਸਦੀ ਛੋਟੀ ਭੈਣ ਨੂੰ ਸਰਕਾਰੀ ਨੌਕਰੀ ਦੇਣ ਦਾ ਵੀ ਐਲਾਨ ਕੀਤਾ ਸੀ।
ਭਗਵੰਤ ਮਾਨ ਵੱਲੋਂ 2-3 ਦਿਨਾਂ ‘ਚ ਪੰਜਾਬ ਦੇ ਕੁੱਝ ਵੱਡੇ ਸਿਆਸੀ ਆਗੂਆਂ ਦੇ ਪਰਦੇਫ਼ਾਸ ਕਰਨ ਦਾ ਐਲਾਨ
ਹਾਲਾਂਕਿ ਕਿਸਾਨ ਜਥੇਬੰਦੀਆਂ ਨੇ ਮੁੱਖ ਮੰਤਰੀ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਸੀ ਪ੍ਰੰਤੂ ਉਹ ਮੁਕੱਦਮਾ ਦਰਜ਼ ਹੋਣ ਤਕ ਅੰਤਿਮ ਸੰਸਕਾਰ ਨਾ ਕਰਨ ’ਤੇ ਅੜ ਗਏ ਸਨ। ਜਿਸਤਂੋ ਬਾਅਦ ਹੁਣ ਮ੍ਰਿਤਕ ਕਿਸਾਨ ਦੇ ਪਿਤਾ ਚਰਨਜੀਤ ਸਿੰਘ ਦੇ ਬਿਆਨਾਂ ਉਪਰ ਇਹ ਮੁਕੱਦਮਾ ਦਰਜ਼ ਕੀਤਾ ਗਿਆ ਹੈ। ਦਰਜ਼ ਇਸ ਐਫ.ਆਈ.ਆਰ ਵਿਚ ਵੀ ਪੁਲਿਸ ਨੇ ਮੰਨਿਆ ਹੈ ਕਿ ਇਹ ਘਟਨਾ ਹਰਿਆਣਾ ਦੇ ਜ਼ਿਲ੍ਹਾ ਜੀਂਦ ਦੇ ਥਾਣਾ ਗੜੀ ਦੇ ਇਲਾਕੇ ਵਿਚ ਵਾਪਰਿਆਂ ਹੈ, ਜਿਸਦੇ ਚੱਲਦੇ ਜੀਰੋ ਐਫ.ਆਈ.ਆਰ ਦਰਜ਼ ਕੀਤੀ ਜਾਂਦੀ ਹੈ। ਦਸਣਾ ਬਣਦਾ ਹੈ ਕਿ 13 ਫ਼ਰਵਰੀ ਤੋਂ ਲੈ ਕੇ ਹੁਣ ਤੱਕ ਕਈ ਵਾਰ ਹਰਿਆਣਾ ਪੁਲਿਸ ਵੱਲੋਂ ਦਿੱਲੀ ਵੱਲ ਅੱਗੇ ਵਧਣ ਦੀਆਂ ਤਿਆਰੀਆਂ ਕਰਦੇ ਕਿਸਾਨਾਂ ਉਪਰ ਅੱਥਰੂ ਗੈਸ ਦੇ ਗੋਲਿਆਂ ਅਤੇ ਰਬੜ ਦੀਆਂ ਗੋਲੀਆਂ ਦਾ ਮੀਂਹ ਵਰਾਇਆ ਜਾਦਾ ਰਿਹਾ ਹੈ, ਜਿਸਦੇ ਵਿਚ ਕਈ ਕਿਸਾਨ ਜਖਮੀ ਵੀ ਹੋਏ ਹਨ। ਇਸਤੋਂ ਇਲਾਵਾ ਕੁੱਝ ਹੋਰ ਕਾਰਨਾਂ ਕਰਕੇ ਵੀ ਕਈ ਕਿਸਾਨਾਂ ਦੀ ਇਸ ਸੰਘਰਸ਼ ਚ ਮੌਤ ਹੋ ਚੁੱਕੀ ਹੈ।