ਮਾਨਸਾ, 24 ਅਪ੍ਰੈਲ: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਮੁੜ ਲੋਕ ਸਭਾ ਚੋਣ ਲੜਣ ਦੀ ਚਰਚਾ ਚੱਲੀ ਹੈ। ਹਾਲਾਂਕਿ ਉਨ੍ਹਾਂ ਸਿੱਧੇ ਤੌਰ ‘ਤੇ ਕਿਤੇ ਵੀ ਚੌਣ ਲੜਣ ਬਾਰੇ ਕੋਈ ਗੱਲ ਨਹੀਂ ਕੀਤੀ, ਪ੍ਰੰਤੂ ਪ੍ਰਵਾਰਕ ਮੈਂਬਰਾਂ ਨੇ ਅਪਣੇ ਨਜਦੀਕੀਆਂ ਕੋਲ ਇਸ ਗੱਲ ਨੂੰ ਜਰੂਰ ਮੰਨਿਆ ਹੈ ਕਿ ਇਲਾਕੇ ਦੇ ਪੰਚ ਸਰਪੰਚਾਂ ਤੋਂ ਇਲਾਵਾ ਹੋਰ ਮੋਹਤਬਰ ਵਿਅਕਤੀ ਉਨ੍ਹਾਂ ਨੂੰ ਚੋਣ ਮੈਦਾਨ ਵਿਚ ਆਉਣ ਲਈ ਕਹਿ ਰਹੇ ਹਨ। ਵੱਡੀ ਗੱਲ ਇਹ ਵੀ ਹੈ ਕਿ ਕਾਂਗਰਸ ਦੇ ਕੌਮੀ ਆਗੂ ਰਾਹੁਲ ਗਾਂਧੀ ਖੁਦ ਬਲਕੌਰ ਸਿੰਘ ਨੂੰ ਚੋਣ ਲੜਾਉਣੇ ਇੱਛੁਕ ਸਨ। ਸੂਤਰਾਂ ਮੁਤਾਬਕ ਜਦ ਪੰਜਾਬ ’ਚ ਲੋਕ ਸਭਾ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰਨ ਸਬੰਧੀ ਕਾਂਗਰਸ ਦੀ ਚੋਣ ਕਮੇਟੀ ਦੀ ਮੀਟਿੰਗ ਚੱਲ ਰਹੀ ਸੀ ਤਾਂ ਸ਼੍ਰੀ ਗਾਂਧੀ ਨੇ ਬਠਿੰਡਾ ਤੋਂ ਬਲਕੌਰ ਸਿੰਘ ਨੂੰ ਉਮੀਦਵਾਰ ਬਣਾਉਣ ਲਈ ਕਿਹਾ ਸੀ।
ਕਾਂਗਰਸ ਨੇ ਚੰਡੀਗੜ੍ਹ ਮਹਿਲਾ ਕਾਂਗਰਸ ਦਾ ਨਵਾਂ ਪ੍ਰਧਾਨ ਕੀਤਾ ਨਿਯੁਕਤ
ਇਸਦੇ ਲਈ ਬਕਾਇਦਾ ਆਲ ਇਂੰਡੀਆ ਕਾਂਗਰਸ ਕਮੇਟੀ ਤੋਂ ਫ਼ੋਨ ਵੀ ਬਲਕੌਰ ਸਿੰਘ ਨੂੰ ਕੀਤਾ ਗਿਆ ਸੀ ਪ੍ਰੰਤੂ ਉਨ੍ਹਾਂ ਨਿਮਰਤਾ ਸਹਿਤ ਇੰਨਕਾਰ ਕਰ ਦਿੱਤਾ ਸੀ, ਜਿਸਤੋਂ ਬਾਅਦ ਬਠਿੰਡਾ ਤੋਂ ਕਿਸੇ ਹੋਰ ਨੂੰ ਉਮੀਦਵਾਰ ਬਣਾਉਣ ਦੀ ਗੱਲ ਚੱਲੀ ਸੀ। ਉਧਰ ਹੁਣ ਚੱਲ ਰਹੀਆਂ ਤਾਜ਼ਾਂ ਚਰਚਾਵਾਂ ਬਾਰੇ ਪੁੱਛੇ ਜਾਣ ’ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ‘‘ਬਲਕੌਰ ਸਿੰਘ ਉਨ੍ਹਾਂ ਦੇ ਵੱਡੇ ਭਰਾ ਹਨ ਤੇ ਜੇਕਰ ਉਹ ਅਜਿਹਾ ਕਰ ਰਹੇ ਹਨ ਤਾ ਉਨ੍ਹਾਂ ਨੂੰ ਮੁਬਾਰਕਾਂ ਪ੍ਰੰਤੂ ਹਾਲੇ ਤੱਕ ਉਸ ਕੋਲ ਇਸਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ। ’’ ਚਰਚਾ ਮੁਤਾਬਕ ਉਹ ਅਜਾਦ ਉਮੀਦਵਾਰ ਦੇ ਤੌਰ ‘ਤੇ ਮੈਦਾਨ ਵਿਚ ਨਿੱਤਰ ਸਕਦੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਪੰਜਾਬ ਵਿਚ ਬਠਿੰਡਾ ਸਭ ਤੋਂ ਹਾਟ ਸੀਟ ਬਣ ਜਾਵੇਗੀ ਅਤੇ ਇੱਥੇ ਕਾਂਗਰਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਵੀ ਅਪਣੇ ਉਮੀਦਵਾਰਾਂ ਬਾਰੇ ਵਿਚਾਰ ਕਰਨਾ ਪੈ ਸਕਦਾ ਹੈ। ਪਿਛਲੇ ਦਿਨੀਂ ਬਠਿੰਡਾ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਨੇ ਮਰਹੂਮ ਗਾਇਕ ਦੇ ਪਿਤਾ ਬਲਕੌਰ ਸਿੰਘ ਨਾਲ ਮੁਲਾਕਾਤ ਕੀਤੀ ਸੀ। ਇਸ ਮੁਲਾਕਾਤ ਦੌਰਾਨ ਬਲਕੌਰ ਸਿੰਘ ਨੇ ਉਨ੍ਹਾਂ ਨੂੰ ਇਕ ਚਿੱਠੀ ਸੌਂਪਦਿਆ 9 ਤਰ੍ਹਾਂ ਦੇ ਸਵਾਲ ਪੱੁਛੇ ਸੀ।