ਬਠਿੰਡਾ, 10 ਮਈ: ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਆਪਣੇ ਬਠਿੰਡਾ ਲੋਕ ਸਭਾ ਹਲਕੇ ਤੋਂ ਚੋਣ ਨਾ ਲੜਨ ਸਬੰਧੀ ਅਹਿਮ ਪ੍ਰਗਟਾਵੇ ਕੀਤੇ ਹਨ। ਅੱਜ ਬਠਿੰਡਾ ਦੇ ਵਿੱਚ ਕਾਂਗਰਸੀ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਦੇ ਨਾਮਜਦਗੀ ਕਾਗਜ ਦਾਖਲ ਕਰਵਾਉਣ ਆਏ ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਸਭ ਤੋਂ ਪਹਿਲਾਂ ਉਹਨਾਂ ਨੂੰ ਚੋਣ ਲੜਨ ਦੀ ਆਫਰ ਕੀਤੀ ਸੀ ਪ੍ਰੰਤੂ ਉਸਦੇ ਪਰਿਵਾਰਕ ਹਾਲਾਤ ਮੌਜੂਦਾ ਸਮੇਂ ਅਜਿਹੇ ਨਹੀਂ ਹਨ ਕਿ ਉਹ ਚੋਣ ਲੜ ਸਕੇ। ਉਨਾਂ ਇਹ ਵੀ ਕਿਹਾ ਕਿ ਚੋਣਾਂ ਦਾ ਕੁਝ ਸਮੇਂ ਬਾਅਦ ਆਉਂਦੀਆਂ ਰਹਿੰਦੀਆਂ ਹਨ ਤੇ ਜੇਕਰ ਚੋਣ ਲੜਨੀ ਹੋਈ ਤਾਂ ਉਹ ਆਉਣ ਵਾਲੇ ਸਮੇਂ ਦੇ ਵਿੱਚ ਲੜ ਲੈਣਗੇ।
ਬਠਿੰਡਾ ਤੋਂ ਕਾਂਗਰਸੀ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਨੇ ਨਾਮਜਦਗੀ ਪੇਪਰ ਕੀਤੇ ਦਾਖਲ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਉਹਨਾਂ ਦਾ ਪਰਿਵਾਰ ਪਿਛਲੇ ਕਈ ਦਹਾਕਿਆਂ ਤੋਂ ਕਾਂਗਰਸ ਪਾਰਟੀ ਨਾਲ ਜੁੜਿਆ ਹੋਇਆ ਹੈ ਅਤੇ ਸਿੱਧੂ ਮੂਸੇਵਾਲੇ ਵੀ ਕਾਂਗਰਸ ਪਾਰਟੀ ਵੱਲੋਂ ਹੀ ਮਾਨਸਾ ਹਲਕੇ ਤੋਂ ਚੋਣ ਲੜਿਆ ਸੀ ਜਿਸ ਕਾਰਨ ਕਾਂਗਰਸ ਨਾਲ ਉਹਨਾਂ ਦਾ ਪੁਰਾਣਾ ਲਗਾਵ ਹੈ। ਇਸਤੋਂ ਇਲਾਵਾ ਉਸਨੂੰ ਇਨਸਾਫ ਦਿਵਾਉਣ ਲਈ ਵੀ ਇਹ ਪਾਰਟੀ ਇੱਕੋ ਇੱਕ ਉਮੀਦ ਹੈ, ਕਿਉਂਕਿ ਇਸ ਤੋਂ ਪਹਿਲਾਂ ਉਹ ਦੂਜੀਆਂ ਪਾਰਟੀਆਂ ਨੂੰ ਮਿਲ ਚੁੱਕਾ ਹੈ ਪ੍ਰੰਤੂ ਕਿਤੋਂ ਉਮੀਦ ਇਨਸਾਫ ਦੀ ਉਮੀਦ ਨਹੀਂ ਜਾਗੀ। ਉਹਨਾਂ ਕਿਹਾ ਕਿ ਉਹ ਸਿੱਧੂ ਦੇ ਪ੍ਰਸ਼ੰਸ਼ਕਾਂ ਨੂੰ ਅਪੀਲ ਜਰੂਰ ਕਰਨਗੇ ਕਿ ਉਹ ਕਾਂਗਰਸ ਪਾਰਟੀ ਦੀ ਮਦਦ ਕਰਨ, ਕਿਉਂਕਿ ਜੇਕਰ ਕਾਂਗਰਸ ਦੇ ਵੱਧ ਤੋਂ ਵੱਧ ਸੰਸਦ ਮੈਂਬਰ ਲੋਕ ਸਭਾ ਵਿੱਚ ਪੁੱਛਦੇ ਹਨ ਤਾਂ ਇਨਸਾਫ ਲਈ ਆਵਾਜ਼ ਚੁੱਕੀ ਜਾਵੇਗੀ। ਆਪਣੇ ਪੁੱਤਰ ਦੀ ਮੌਤ ਦੇ ਮਾਮਲੇ ਵਿੱਚ ਇਨਸਾਫ ਦੀ ਗੱਲ ਕਰਦਿਆਂ ਬਲਕੌਰ ਸਿੰਘ ਨੇ ਕਿਹਾ ਕਿ ਮੈਨੂੰ ਤਾਂ ਦੋ ਸਾਲਾਂ ਦੇ ਵਿੱਚ ਇਸ ਕੇਸ ਦੇ ਵਿੱਚ ਚਾਰਜ ਫਰੇਮ ਹੋਣ ਦੀ ਹੀ ਵੱਡੀ ਖੁਸ਼ੀ ਹੋਈ ਹੈ।
Share the post "ਸਿੱਧੂ ਮੂਸੇਵਾਲਾ ਦੇ ਪਿਤਾ ਦਾ ਅਹਿਮ ਐਲਾਨ, ਸਮਾਂ ਆਉਣ ਤੇ ਚੋਣਾਂ ਵੀ ਲੜੀਆਂ ਜਾਣਗੀਆਂ"