Mansa News:ਮਸ਼ਹੂਰ ਗਾਇਕ ਸਿੱਧੂ ਮੂਸੇ ਵਾਲਾ ਦੇ ਛੋਟੇ ਭਰ ਸ਼ੁਭਦੀਪ ਦਾ ਪਹਿਲਾ ਜਨਮਦਿਨ ਪਿੰਡ ਮੂਸੇਵਾਲਾ ਵਿੱਚ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਮਾਤਰਾ ਵਿੱਚ ਸਿੱਧੂ ਮੂਸੇ ਵਾਲੇ ਦੇ ਚਾਹੁਣ ਵਾਲੇ ਪਹੁੰਚੇ ਹੋਏ ਸਨ। ਸਿੱਧੂ ਮੂਸੇ ਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ,”ਕਿ ਮੇਰੇ ਬੇਟੇ ਸਿੱਧੂ ਦੀ ਕਮੀ ਤਾਂ ਕਦੇ ਵੀ ਪੂਰੀ ਨਹੀਂ ਹੋ ਸਕਦੀ ਪਰ ਛੋਟੇ ਸਿੱਧੂ ਦੇ ਆਉਣ ਨਾਲ ਕੁਝ ਸਕੂਨ ਜਰੂਰ ਮਿਲਿਆ।” ਉਹਨਾਂ ਅੱਗੇ ਕਿਹਾ ਕਿ ਸਿੱਧੂ ਨੂੰ ਚਾਹੁਣ ਵਾਲਿਆਂ ਤੇ ਉਸਨੂੰ ਪਿਆਰ ਕਰਨ ਵਾਲਿਆਂ ਦੀ ਵਜ੍ਹਾ ਨਾਲ ਹੀ ਅਸੀਂ ਇਹ ਦਿਨ ਮਨਾ ਰਹੇ ਹਾਂ।
ਇਹ ਵੀ ਪੜ੍ਹੋ ਅਜਨਾਲਾ ਪੁਲਿਸ ਸਟੇਸ਼ਨ ਹਮਲੇ ਦੇ ਕੇਸ ‘ਚ ਅੰਮ੍ਰਿਤਪਾਲ ਸਿੰਘ ਦੇ ਸੱਤ ਸਾਥੀਆਂ ਨੂੰ punjab police ਕਰੇਗੀ ਗ੍ਰਿਫ਼ਤਾਰ
ਇਸ ਮੌਕੇ ਪੂਰਬ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਪਹੁੰਚੇ ਹੋਏ ਸਨ। ਉਨਾਂ ਨੇ ਛੋਟੇ ਸਿੱਧੂ ਨਾਲ ਕੇਕ ਕੱਟਿਆ ਤੇ ਉਸਨੂੰ ਆਸ਼ੀਰਵਾਦ ਦਿੱਤਾ। ਚਰਨਜੀਤ ਚੰਨੀ ਨੇ ਇਸ ਮੌਕੇ ਮਾਤਾ ਚਰਨ ਕੌਰ ਤੇ ਪਿਤਾ ਬਲਕੌਰ ਸਿੰਘ ਨੂੰ ਵਧਾਈ ਦਿੱਤੀ। ਚੰਨੀ ਨੇ ਕਿਹਾ,” ਕਿ ਸਿੱਧੂ ਮੂਸੇ ਵਾਲਾ ਬਹੁਤ ਵਧੀਆ ਗਾਇਕ ਸੀ ਜਿਸ ਨੇ ਪੂਰੀ ਦੁਨੀਆਂ ਵਿੱਚ ਆਪਣਾ ਤੇ ਆਪਣੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਤੇ ਉਹ ਬਹੁਤ ਵਧੀਆ ਇਨਸਾਨ ਸੀ ਉਸ ਦੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ”।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।


