ਮਾਨਸਾ, 13 ਜਨਵਰੀ: ਮਹਰੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਸ਼ੁਭਦੀਪ ਸਿੰਘ ਦੀ ਸੋਮਵਾਰ ਨੂੰ ਉਸਦੀ ਹਵੇਲੀ ਵਿਚ ਪਹਿਲੀ ਲੋਹੜੀ ਮਨਾਈ ਗਈ। ਇਸ ਮੌਕੇ ਪਿੰਡ ਦੇ ਲੋਕਾਂ ਤੋਂ ਇਲਾਵਾ ਬਾਹਰ ਤੋਂ ਵੀ ਵੱਡੀ ਗਿਣਤੀ ਵਿਚ ਲੋਕ ਪੁੱਜੇ ਹੋਏ ਸਨ। ਗਾਇਕ ਸਿੱਧੂ ਦੀ ਮੌਤ ਤੋਂ ਬਾਅਦ ਇਹ ਪਹਿਲੀ ਲੋਹੜੀ ਸੀ ਤੇ ਇੰਝ ਮਹਿਸੂਸ ਹੋਇਆ ਜਿਵੇਂ ਹਵੇਲੀ ਵਿਚ ਮੁੜ ਰੌਣਕਾਂ ਪਰਤ ਆਈਆਂ ਹੋਈਆਂ ਹਨ। ਹਾਲਾਂਕਿ ਇਸ ਮੌਕੇ ਸ਼ੁਭਦੀਪ ਦੀ ਮਾਤਾ ਚਰਨ ਕੌਰ ਕਾਫ਼ੀ ਭਾਵੁਕ ਨਜ਼ਰ ਆਈ।
ਇਹ ਵੀ ਪੜ੍ਹੋ ਸੁਖਬੀਰ ਬਾਦਲ ਦੀ ਲੜਕੀ ਦੇ ਵਿਆਹ ਸਮਾਗਮ ‘ਚੋਂ ਵਾਪਸ ਜਾਣ ਸਮੇਂ ਵਾਪਰਿਆਂ ਹਾਦਸਾ, ਇੱਕ ਦੀ ਮੌਤ, ਚਾਰ ਜਖ਼ਮੀ
ਜਦੋਂਕਿ ਉਨ੍ਹਾਂ ਦੇ ਪਿਤਾ ਬਲਕੌਰ ਸਿੰਘ ਨੇ ਵਾਹਿਗੁਰੂ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਬੇਸ਼ੱਕ ਵੱਡਾ ਦੁੱਖ ਭੁੱਲ ਨਹੀਂ ਸਕਦਾ ਪ੍ਰੰਤੂ ਉਹ ਛੋਟੇ ਸ਼ੁਭਦੀਪ ਦੇ ਸਹਾਰੇ ਹੁਣ ਆਪਣੀ ਜਿੰਦਗੀ ਕੱਟਣਗੇ। ਇਸ ਮੌਕੇ ਉਨ੍ਹਾਂ ਇਹ ਵੀ ਦਸਿਆ ਕਿ ਸਿੱਧੂ ਮੂਸੇਵਾਲਾ ਦੇ ਇੱਕ ਹੋਰ ਗੀਤ ਦੀ ਵੀ ਸੂਟਿੰਗ ਸ਼ੁਰੂ ਹੋ ਚੁੱਕੀ ਹੈ। ਇਸ ਦੌਰਾਨ ਔਰਤਾਂ ਵੱਲੋਂ ਗਿੱਧਾ ਪਾਇਆ ਗਿਆ ਤੇ ਸ਼ੁਭਦੀਪ ਦੇ ਮਾਂ-ਪਿਊ ਨੂੰ ਵਧਾਈਆਂ ਦੇ ਨਾਲ-ਨਾਲ ਸ਼ਗਨ ਵੀ ਦਿੱਤਾ ਗਿਆ। ਇਸ ਮੌਕੇ ਛੋਟਾ ਸ਼ੁਭਦੀਪ ਮਾਂ ਦੀ ਗੋਦ ਵਿਚ ਟੱਪਦਾ ਤੇ ਮੁਸਕਾਉਂਦਾ ਨਜ਼ਰ ਆਇਆ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
Share the post "ਸਿੱਧੂ ਮੂਸੇਵਾਲ ਦੇ ਛੋਟੇ ਭਰਾ ਦੀ ਮਨਾਈ ਪਹਿਲੀ ਲੋਹੜੀ, ਹਵੇਲੀ ’ਚ ਲੱਗੀਆਂ ਰੌਣਕਾਂ"