Tuesday, December 16, 2025

Date:

spot_img

ਪੇਂਡੂ ਸਸ਼ਕਤੀਕਰਨ ਅਤੇ ਸੈਰੀਕਲਚਰ ਦੇ ਵਿਕਾਸ ਲਈ ਮਾਨ ਸਰਕਾਰ ਦੀ ਪਹਿਲਕਦਮੀ

9 ਦਸੰਬਰ ਤੱਕ ਜਾਰੀ ਰਹੇਗਾ ਐਕਸਪੋ-2024

ਚੰਡੀਗੜ੍ਹ, 7 ਦਸੰਬਰ: ਪੰਜਾਬ ਸਰਕਾਰ ਦੇ ਬਾਗਬਾਨੀ ਵਿਭਾਗ ਅਤੇ ਕੇਂਦਰੀ ਸਿਲਕ ਬੋਰਡ ਦੇ ਆਪਸੀ ਸਹਿਯੋਗ ਨਾਲ ਭਾਰਤੀ ਸਿਲਕ ਮਾਰਕ ਆਰਗੇਨਾਈਜ਼ੇਸ਼ਨ ਦੁਆਰਾ ਆਯੋਜਿਤ ਸਿਲਕ ਮਾਰਕ ਐਕਸਪੋ- 2024 ਕਿਸਾਨ ਭਵਨ, ਸੈਕਟਰ 35, ਚੰਡੀਗੜ੍ਹ ਵਿਖੇ ਬੜੇ ਜ਼ੋਰ-ਸ਼ੋਰ ਨਾਲ ਸਫਲਤਾਪੂਰਵਕ ਚੱਲ ਰਿਹਾ ਹੈ। ਇਸ ਐਕਸਪੋ ਦਾ ਉਦਘਾਟਨ 4 ਦਸੰਬਰ ਨੂੰ ਪੰਜਾਬ ਦੇ ਬਾਗਬਾਨੀ ਮੰਤਰੀ ਮਹਿੰਦਰ ਭਗਤ ਨੇ ਕੀਤਾ ਸੀ ਤੇ ਹੁਣ ਤੱਕ ਹਜ਼ਾਰਾਂ ਸਿਲਕ ਪ੍ਰੇਮੀਆਂ ਲਈ ਖਿੱਚ ਕੇਂਦਰ ਬਣਿਆ ਹੋਇਆ ਹੈ। ਮੰਤਰੀ ਮਹਿੰਦਰ ਭਗਤ ਦੇ ਦਿਸ਼ਾ-ਨਿਰਦੇਸ਼ਾਂ ਅਤੇ ਬਾਗਬਾਨੀ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਵਰਮਾ ਦੀ ਨਿਗਰਾਨੀ ਹੇਠ, ਸਾਡਾ ਪੰਜਾਬ ਰੇਸ਼ਮ ਦੀ ਖੇਤੀ ਵਿੱਚ ਮੋਹਰੀ ਬਣ ਕੇ ਉਭਰਿਆ ਹੈ ਅਤੇ ਇਸ ਨਾਲ ਪੇਂਡੂ ਭਾਈਚਾਰਿਆਂ ਲਈ ਟਿਕਾਊ ਰੋਜ਼ੀ-ਰੋਟੀ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ । ਸੂਬੇ ਵਿੱਚ ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ ਅਤੇ ਰੋਪੜ ਵਿੱਚ ਰੇਸ਼ਮ ਦੀ ਖੇਤੀ ਨੂੰ ਕਾਫੀ ਹੁਲਾਰਾ ਮਿਲਿਆ ਹੈ।

Fazilika News: ਡਿਪਟੀ ਡੀਈਓ ਪਰਮਿੰਦਰ ਸਿੰਘ ਨੇ ਵੱਖ-ਵੱਖ ਸਕੂਲਾਂ ਦਾ ਕੀਤਾ ਅਚਨਚੇਤ ਨਿਰੀਖਣ

ਇਸ ਸਬੰਧ ਵਿੱਚ ਹੋਰ ਜਾਣਕਾਰੀ ਦਿੰਦਿਆਂ ਮੰਤਰੀ ਨੇ ਕਿਹਾ, “ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੇਂਡੂ ਭਾਈਚਾਰਿਆਂ ਦੇ ਸਸ਼ਕਤੀਕਰਨ ਲਈ ਵਚਨਬੱਧ ਹੈ। ਸਿਲਕ ਮਾਰਕ ਐਕਸਪੋ ਦੀ ਸਫਲਤਾ ਕਿਸਾਨਾਂ ਅਤੇ ਕਾਰੀਗਰਾਂ ਲਈ ਬਿਹਤਰ ਆਜੀਵਿਕਾ ਨੂੰ ਯਕੀਨੀ ਬਣਾਉਂਦੇ ਹੋਏ, ਰੇਸ਼ਮ ਦੀ ਖੇਤੀ ਦੇ ਖੇਤਰ ਦਾ ਵਿਸਤਾਰ ਕਰਨ ਦੇ ਸਾਡੇ ਸੰਕਲਪ ਨੂੰ ਦਰਸਾਉਂਦੀ ਹੈ।ਪੰਜਾਬ ਬਾਗ਼ਬਾਨੀ ਡਾਇਰੈਕਟਰ ਸ੍ਰੀਮਤੀ ਸ਼ੈਲੇਂਦਰ ਕੌਰ ਨੇ ਕਿਹਾ ਕਿ ਸ਼ੁੱਧ ਰੇਸ਼ਮ ਉਤਪਾਦ ਬਹੁਤ ਸਾਰੇ ਖਪਤਕਾਰਾਂ ਨੂੰ ਆਕਰਸ਼ਿਤ ਕਰ ਰਹੇ ਹਨ। 9 ਦਸੰਬਰ ਤੱਕ ਚੱਲਣ ਵਾਲਾ ਸਿਲਕ ਐਕਸਪੋ- 2024 ਲੋਕਾਂ ਲਈ ਸ਼ੁੱਧ ਰੇਸ਼ਮੀ ਉਤਪਾਦਾਂ ਨੂੰ ਖ਼ਰੀਦਣ ਅਤੇ ਜਾਨਣ ਦਾ ਇੱਕ ਵਿਲੱਖਣ ਮੌਕਾ ਹੈ।

ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ 50 ਹਜ਼ਾਰ ਤੋਂ ਵੱਧ ਮੁਲਾਜ਼ਮਾਂ ਦੀ ਕੀਤੀ ਸਰਕਾਰੀ ਭਰਤੀ: ਮੁੰਡੀਆ

ਐਕਸਪੋ ਵਿੱਚ ਪੰਜਾਬ, ਹਰਿਆਣਾ, ਕਰਨਾਟਕ, ਉੱਤਰ ਪ੍ਰਦੇਸ਼, ਉੱਤਰਾਖੰਡ, ਪੱਛਮੀ ਬੰਗਾਲ, ਅਤੇ ਹੋਰਨਾਂ ਰਾਜਾਂ ਦੀਆਂ ਸਾੜੀਆਂ, ਸਟੌਲ ਅਤੇ ਘਰੇਲੂ ਸਜਾਵਟੀ ਸਮਾਨ ਆਦਿ ਸਮੇਤ ਸ਼ਾਨਦਾਰ ਰੇਸ਼ਮ ਤੋਂ ਤਿਆਰ ਹੋਈਆਂ ਵਸਤੂਆਂ ਨੂੰ ਪ੍ਰਦਰਸ਼ਿਤ ਕਰਨ ਵਾਲੇ ਵੱਖ-ਵੱਖ ਸਟਾਲ ਲਗਾਏ ਗਏ ਹਨ। ਐਕਸਪੋ ਵਿੱਚ ਸ਼ੁੱਧ ਰੇਸ਼ਮ ਅਤੇ ਰੇਸ਼ਮ ਦੇ ਉਤਪਾਦਾਂ ਦੀ ਮਹੱਤਵਪੂਰਨ ਵਿਕਰੀ ਖਪਤਕਾਰਾਂ ਵਿੱਚ ਰੇਸ਼ਮ ਦੀ ਵਧਦੀ ਮੰਗ ਨੂੰ ਦਰਸਾਉਂਦੀ ਹੈ।

LEAVE A REPLY

Please enter your comment!
Please enter your name here

Share post:

ADVERTISEMENT

spot_img

ADVERTISEMENT

spot_img

ADVERTISEMENT

spot_img

ADVERTISEMENT

spot_img

ADVERTISEMENT

spot_img
spot_img

Popular

More like this
Related

ਜ਼ਿਲ੍ਹਾ ਪ੍ਰੀਸ਼ਦ/ਬਲਾਕ ਸੰਮਤੀ ਚੋਣਾਂ;ਵੜਿੰਗ ਨੇ ਵੋਟਾਂ ਦੀ ਗਿਣਤੀ ਦੀ ਵੀਡੀਓਗ੍ਰਾਫੀ ਦੀ ਮੰਗ ਕੀਤੀ

👉ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜਾ ਖੜਕਾਇਆ Chandigarh...

ਬੀਕੇਆਈ ਨਾਲ ਸਬੰਧਤ ਗੈਂਗਸਟਰ ਤੋਂ ਅੱਤਵਾਦੀ ਬਣੇ ਦੋ ਵਿਅਕਤੀਆਂ ਨੂੰ ਮੁੰਬਈ ਪਹੁੰਚਣ ‘ਤੇ ਕੀਤਾ ਕਾਬੂ

👉ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਆਈਐਸਆਈ-ਸਮਰਥਿਤ ਹਰਵਿੰਦਰ ਰਿੰਦਾ ਅਤੇ ਬੀਕੇਆਈ-ਆਪਰੇਟਿਵ...