Silver Oaks School: ਡੱਬਵਾਲੀ ਰੋਡ ਵਿਖੇ ਸੱਤਵਾਂ ਸਲਾਨਾ ਸਮਾਗਮ ਧੂਮਧਾਮ ਨਾਲ ਮਨਾਇਆ

Date:

spot_img

ਬਠਿੰਡਾ, 26 ਨਵੰਬਰ: ਸਥਾਨਕ ਡੱਬਵਾਲੀ ਰੋਡ ’ਤੇ ਸਥਿਤ ਸਿਲਵਰ ਓਕਸ ਸਕੂਲ ਵਿਖੇ ਸੱਤਵਾਂ ਸਲਾਨਾ ਦਿਵਸ ਮਨਾਇਆ ਗਿਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਡਾ. ਬੇਅੰਤ ਕੌਰ ਦੁਆਰਾ ਸਿਰਕਤ ਕੀਤੀ ਗਈ। ਉਹਨਾਂ ਦਾ ਸਕੂਲ ਵਿੱਚ ਪਹੁੰਚਣ ’ਤੇ ਸ਼੍ਰੀਮਾਨ ਸਰੂਪ ਚੰਦ ਸਿੰਗਲਾ (ਪ੍ਰੈਜੀਡੈਂਟ ਸਿਲਵਰ ਓਕਸ ਗਰੁੱਪ ਆੱਫ਼ ਸਕੂਲ), ਇੰਦਰਜੀਤ ਸਿੰਘ ਬਰਾੜ(ਚੇਅਰਮੈਨ , ਸਿਲਵਰ ਓਕਸ ਗਰੁੱਪ ਆੱਫ਼ ਸਕੂਲ) , ਦੀਨਵ ਸਿੰਗਲਾ(ਮੈਂਬਰ ਆੱਫ਼ ਮੈਨੇਜਮੈਂਟ), ਸ੍ਰੀਮਤੀ ਬਰਨਿੰਦਰਪਾਲ ਸੇਖੋਂ (ਡਾਇਰੈਕਟ, ਸਿਲਵਰ ਓਕਸ ਸਕੂਲ ਅਤੇ ਗਿਆਨ ਮੰਥਨ ਐਜੂਕੇਸ਼ਨਲ ਸਰਵਿਸਿਜ਼ ਪ੍ਰਾਈਵੇਟ ਲਿਮਟਿਡ), ਪ੍ਰਿੰਸੀਪਲ ਮਿਸ.ਰਵਿੰਦਰ ਸਰਾਂ, ਸਮੂਹ ਅਧਿਆਪਕਾਂ ਤੇ ਵਿਦਿਆਰਥੀਆਂ ਦੁਆਰਾ ਨਿੱਘਾ ਸਵਾਗਤ ਕੀਤਾ ਗਿਆ।

ਇਹ ਵੀ ਪੜ੍ਹੋ ਬਠਿੰਡਾ ਦੇ ਮਹਿਣਾ ਚੌਕ ਕਤਲ ਕਾਂਡ ਦਾ ਪਰਦਾਫ਼ਾਸ: ‘ਪੁੱਤ’ ਨੇ ਹੀ ਕੀਤਾ ਸੀ ਮਾਂ ਦੇ ‘ਆਸ਼ਕ’ ਦਾ ਕ+ਤਲ

ਇਸ ਮੌਕੇ ਸਭ ਤੋਂ ਪਹਿਲਾਂ ਮੁੱਖ ਮਹਿਮਾਨ ਦੁਆਰਾ ਆਪਣੇ ਕਰ ਕਮਲਾਂ ਨਾਲ ਸ਼ਮਾਂ ਰੋਸ਼ਨ ਕੀਤੀ ਗਈ। ਸਕੂਲ ਦੇ ਇਸ ਸਮਾਰੋਹ ਦਾ ਮੁੱਖ ਵਿਸ਼ਾ ‘ਦ ਪਰਿਜ਼ਮ ਆੱਫ ਹੈਪੀਨੈੱਸ ਸੀ। ਉਹਨਾਂ ਨੇ ਰੰਗ-ਬਿਰੰਗੇ ਪਹਿਰਾਵਿਆਂ ਵਿੱਚ ਵੱਖ-ਵੱਖ ਤਰੀਕੇ ਨਾਲ ਤਿਆਰ ਕੀਤੀਆਂ ਹੋਈਆਂ ਪੇਸ਼ਕਾਰੀਆਂ ਜਿਵੇਂ ਕਿ ਸਭ ਕੁਝ ਤੇਰਾ,ਯਾਰੀ ਦਿਲਦਾਰੀ, ਫ਼ਨ ਇੰਨ ਸਨ, ਬਰਸੋ ਰੇ ਮੇਘਾ,ਆਈ ਬਹਾਰ,ਫੌਰਸਟੀ ਬਾਈਟਸ,ਰੂਹ ਪੰਜਾਬ ਦੀ ਆਦਿ ਦੁਆਰਾ ਰੰਗਾ—ਰੰਗ ਪ੍ਰੋਗਰਾਮ ਪੇਸ਼ ਕੀਤਾ ।

ਇਹ ਵੀ ਪੜ੍ਹੋ ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ “ਮਾਂ ਬੋਲੀ ਪੰਜਾਬੀ” ਵਿਸ਼ੇ ਤੇ ਸੈਮੀਨਾਰ ਆਯੋਜਿਤ

ਵਿਦਿਆਰਥੀਆਂ ਦੁਆਰਾ ਆਪਣੀ ਯੋਗਤਾ ਅਤੇ ਕਲਾ ਰਾਹੀਂ ਵੱਖ—ਵੱਖ ਰੁੱਤਾਂ ਨੂੰ,ਦੋਸਤੀ ਨੂੰ ਅਤੇ ਖ਼ੁਸ਼ੀ ਨੂੰ ਦਰਸਾਉਂਦੇ ਹੋਏ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ਗਿਆ। ਇਸ ਉਪਰੰਤ ਸਕੂਲ ਵਿੱਚ ਹੋਈਆਂ ਸਲਾਨਾ ਗਤੀਵਿਧੀਆਂ ਅਤੇ ਪ੍ਰਾਪਤੀਆਂ ਬਾਰੇੇ ਸਲਾਨਾ ਰਿਪੋਰਟ ਪੇਸ਼ ਕੀਤੀ ਗਈ।ਇਸ ਸਮਾਗਮ ਵਿੱਚ ਪਹੁੰਚੇ ਮੁੱਖ ਮਹਿਮਾਨ ਦੁਆਰਾ ਵਿਦਿਆਰਥੀਆਂ ਦੀਆਂ ਪੇਸ਼ਕਾਰੀਆਂ ਅਤੇ ਪ੍ਰਾਪਤੀਆਂ ਦੀ ਪ੍ਰਸੰਸਾ ਕੀਤੀ ਗਈ ਅਤੇ ਵਿਦਿਆਰਥੀਆਂ ਨੂੰ ਆਉਣ ਵਾਲੇ ਸਮਂੇ ਵਿੱਚ ਹੋਰ ਬੁਲੰਦੀਆਂ ਹਾਸਲ ਕਰਨ ਲਈ ਪ੍ਰੇਰਿਤ ਕੀਤਾ ਗਿਆ।

 

LEAVE A REPLY

Please enter your comment!
Please enter your name here

spot_img

Share post:

Popular

More like this
Related

मुख्यमंत्री ने सभी विभागों को अपने 5 साल का रोडमैप एआई टूल पर अपलोड करने के दिए निर्देश

👉मुख्यमंत्री ने हरियाणा विजन-2047 के तहत पुलिस हाउसिंग कॉरपोरेशन...

मुख्यमंत्री ने मार्च 2027 तक 12 फुट की हर सड़क को 18 फुट चौड़ा करने के निर्देश दिए

👉मुख्यमंत्री श्री नायब सिंह सैनी ने हरियाणा विजन-2047 के...

प्रदेश में सभी पात्र परिवारों को दी जाएगी आवास सुविधा: मुख्यमंत्री

👉मुख्यमंत्री श्री नायब सिंह सैनी ने हरियाणा विजन-2047 के...