ਬਠਿੰਡਾ, 27 ਜੂਨ: 3 ਪੰਜਾਬ ਨੇਵਲ ਯੂਨਿਟ ਐਨਸੀਸੀ ਬਠਿੰਡਾ ਵੱਲੋਂ ਬੁਢਲਾਡਾ ਦੇ ਇੱਕ ਸਕੂਲ ਵਿਖੇ ਲਗਾਏ ਗਏ 10 ਰੋਜਾ ਐਨਸੀਸੀ ਦੇ ਸਲਾਨਾ ਟਰੇਨਿੰਗ ਕੈਂਪ ਵਿੱਚ ਸਿਲਵਰ ਓਕਸ ਸਕੂਲ ਸੁਸ਼ਾਂਤ ਸਿਟੀ-2 ਬਠਿੰਡਾ ਦੇ ਵਿਦਿਆਰਥੀਆਂ ਨੇ ਵੱਡੀਆਂ ਮੱਲਾਂ ਮਾਰੀਆਂ ਹਨ। ਸਕੂਲ ਦੇ ਬੁਲਰੇ ਨੇ ਦਸਿਆ ਕਿ ਰੱਸਾ ਖਿੱਚਣ ਦੀ ਪ੍ਰਤੀਯੋਗਿਤਾ ਵਿੱਚ ਦੂਜਾ ਸਥਾਨ ਹਾਸਲ ਕਰਨ ’ਤੇ ਸਿਲਵਰ ਓਕਸ ਸਕੂਲ ਦੇ ਤਿੰਨ ਵਿਦਿਆਰਥੀਆਂ ਅਸ਼ਮੀਤ ਕੌਰ, ਹਰਲੀਨ ਕੌਰ ਅਤੇ ਪਰਮਪ੍ਰੀਤ ਸਿੰਘ ਭੰਗੂ ਨੂੰ ਕੈਂਪ ਕਮਾਂਡੈਂਟ ਕੈਪਟਨ ਇਸ਼ਰਾਜ ਸਿੰਘ ਅਤੇ ਡਿਪਟੀ ਕੈਂਪ ਕਮਾਂਡੈਂਟ ਕਮਾਂਡਿੰਗ ਅਫ਼ਸਰ ਦੀਪ ਕਰਨ ਸਿੰਘ ਵੱਲੋਂ ਸਿਲਵਰ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ।
ਆਇਰਲੈਂਡ ਦੇ ਰਾਜਦੂਤ ਨੇ ਪੰਜਾਬ ਵਿਧਾਨ ਸਭਾ ਸਪੀਕਰ ਨਾਲ ਕੀਤੀ ਮੁਲਾਕਾਤ
ਸਿਲਵਰ ਓਕਸ ਸਕੂਲ ਦੇ ਵਿਦਿਆਰਥੀ ਰਣਵਿਜੇ ਟੀਮ ਦਾ ਹਿੱਸਾ ਬਣੇ ਅਤੇ ਅਮਨ ਗੋਦਾਰਾ ਵੱਲੋਂ ਟੀਮ ਲੀਡਰ ਦੀ ਭੂਮਿਕਾ ਨਿਭਾਈ ਗਈ। ਇਸ ਕੈੰਪ ਦੀ ਆਖਰੀ ਸ਼ਾਮ ਮੌਕੇ ਵੱਖ-ਵੱਖ ਟੀਮਾਂ ਵੱਲੋਂ ਰੰਗਾਰੰਗ ਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਜਿਸ ਵਿਚ ਗਰੁੱਪ ਡਾਂਸ, ਸਮੂਹ ਗਾਇਨ, ਦੇਸ਼ ਭਗਤੀ ਦੇ ਗੀਤ, ਗਿੱਧਾ-ਭੰਗੜਾ ਅਤੇ ਨਾਟਕ ਸ਼ਾਮਿਲ ਸਨ। ਕੈੰਪ ਦੀ ਸਮਾਪਤੀ ਮੌਕੇ ਸਿਲਵਰ ਓਕਸ ਸਕੂਲ ਬਠਿੰਡਾ ਦੇ ਪ੍ਰਿੰਸੀਪਲ ਮੈਡਮ ਨੀਤੂ ਅਰੋੜਾ ਵੱਲੋਂ ਐਨਸੀਸੀ ਕੈਡਿਟਾਂ ਅਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਗਈ। ਸਕੂਲ ਦੇ ਡਾਇਰੈਕਟਰ ਮੈਡਮ ਬਰਨਿੰਦਰ ਪਾਲ ਸੇਖੋਂ ਵੱਲੋ ਇਹਨਾਂ ਵਿਦਿਆਰਥੀਆਂ ਦੁਆਰਾ ਕੈੰਪ ਦੌਰਾਨ ਕੀਤੀਆਂ ਗਤੀਵਿਧੀਆਂ ਦੀ ਸ਼ਲਾਂਘਾ ਕੀਤੀ ਗਈ ਅਤੇ ਇਹਨਾਂ ਬੱਚਿਆਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ।
Share the post "ਸਿਲਵਰ ਓਕਸ ਸਕੂਲ ਦੇ ਐਨਸੀਸੀ ਕੈਡਿਟਾਂ ਨੇ ਟਰੇਨਿੰਗ ਕੈਂਪ ਵਿੱਚ ਮਾਰੀਆਂ ਮੱਲਾਂ"