👉ਝਾੜਿਆ ਪ੍ਰਬੰਧਕਾਂ ‘ਤੇ ਤੋੜਾ, ਭਾਸ਼ਾ ਵਿਭਾਗ ਦੇ ਡਾਇਰੈਕਟਰ ਨੇ ਵੀ ਮੰਗੀ ਖਿਮਾ ਜਾਚਨਾ
Amritsar News: ਸ਼ਹੀਦਾਂ ਦੇ ਸਰਤਾਜ਼ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸਤਾਬਦੀ ਨੂੰ ਸਮਰਪਿਤ ਭਾਸ਼ਾ ਵਿਭਾਗ ਵੱਲੋਂ ਜੰਮੂ-ਕਸ਼ਮੀਰ ਦੇ ਸ਼੍ਰੀਨਗਰ ਵਿਚ 23-24 ਜੁਲਾਈ ਨੂੰ ਕਰਵਾਏ ਗਏ ਦੋ ਰੋਜ਼ਾ ਸਮਾਗਮ ਦੇ ਵਿਚ ਆਪਣੇ ਪ੍ਰੋਗਰਾਮ ਮੌਕੇ ਸਟੇਜ਼ ‘ਤੇ ਰੌਮਾਂਟਿਕ ਗੀਤ ਗਾਉਣ ਅਤੇ ਭੰਗੜੇ ਪਾਉਣ ਵਾਲੇ ਗਾਇਕ ਬੀਰ ਸਿੰਘ ਨੇ ਸ਼ੁੱਕਰਵਾਰ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਮੁਆਫ਼ੀ ਮੰਗੀ ਹੈ।ਇਸ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਨੇ ਵੀ ਸਵਾਲ ਖੜ੍ਹੇ ਕੀਤੇ ਸਨ।
ਇਹ ਵੀ ਪੜ੍ਹੋ ਲਾਪਰਵਾਹੀ ਕਰਨ ਵਾਲੀ ਸਿਵਲ ਹਸਪਤਾਲ ਦੀ ਮਹਿਲਾ ਡਾਕਟਰ ਮੁਅੱਤਲ
ਸ਼੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਕੀਤੇ ਗਏ ਮੁਆਫ਼ੀਨਾਮਾ ਵਿਚ ਇਸ ਗਾਇਕ ਨੇ ਇਸ ਗਲਤੀ ਲਈ ਸਟੇਜ਼ ਦੇ ਪ੍ਰਬੰਧਕਾਂ ਨੂੰ ਜਿੰਮੇਵਾਰ ਠਹਿਰਾਇਆ ਹੈ, ਜਿੰਨ੍ਹਾਂ ਨੇ ਸਮੇਂ ਸਿਰ ਸਟੇਜ਼ ‘ਤੇ ਪੁੱਜਣ ਦੌਰਾਨ ਉਨ੍ਹਾਂ ਨੂੰ ਪ੍ਰੋਗਰਾਮ ਬਾਰੇ ਪੂਰੀ ਜਾਣਕਾਰੀ ਨਹੀਂ ਦਿੱਤੀ ਗਈ, ਜਿਸਦੇ ਚੱਲਦੇ ਉਸਨੇ ਸਾਹਿਬਾਨ ਪਹਿਲਾਂ ਦੀ ਤਰ੍ਹਾਂ ਸਟੇਜ਼ ਚਲਾ ਦਿੱਤੀ। ਜਥੇਦਾਰ ਸਾਹਿਬ ਅੱਗੇ ਮੁਆਫ਼ੀਨਾਮਾ ਪੇਸ਼ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਾਇਕ ਬੀਰ ਸਿੰਘ ਨੇ ਕਿਹਾ ਕਿ ਉਹ ਆਪਣੀ ਗਲਤੀ ਮੰਨਦੇ ਹਨ ਤੇ ਜਿਹੜੀ ਵੀ ਸਜ਼ਾ ਉਨ੍ਹਾਂ ਨੂੰ ਲਗਾਈ ਜਾਵੇਗੀ, ਉਸਨੂੰ ਉਹ ਨਿਮਰਤਾ ਨਾਲ ਸਵੀਕਾਰ ਕਰਨਗੇ।
ਇਹ ਵੀ ਪੜ੍ਹੋ ਨਰਿੰਦਰ ਮੋਦੀ ਨੇ ਬਣਾਇਆ ਨਵਾਂ ਰਿਕਾਰਡ, ਇੰਦਰਾ ਗਾਂਧੀ ਨੂੰ ਪਿੱਛੇ ਛੱਡ ਦੂਜੇ ਲੰਮਾਂ ਸਮਾਂ ਕਾਰਜ਼ਕਾਲ ਵਾਲੇ ਪ੍ਰਧਾਨ ਮੰਤਰੀ ਬਣੇ
ਉਧਰ, ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਸਿੰਘ ਜਫ਼ਰ ਨੇ ਵੀ ਨਿੱਜੀ ਮੀਡੀਆ ਚੈੱਨਲ ਨਾਲ ਗੱਲਬਾਤ ਕਰਦਿਆਂ ਖਿਮਾ ਜਾਚਨਾ ਕੀਤੀ ਹੈ। ਜਦਕਿ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਂਦਿਆਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ਼ ਨੇ ਇਸ ਘਟਨਾ ਉੱਪਰ ਅਫ਼ਸੋਸ ਜਾਹਰ ਕਰਦਿਆਂ ਕਿਹਾ ਕਿ ,‘‘ਸ਼੍ਰੀਨਗਰ ਵਿਖੇ ਹੋਏ ਸਮਾਗਮ ਨੂੰ ਦੇਖ ਕਿਸੇ ਵੀ ਤਰੀਕੇ ਨਾਲ ਅਜਿਹਾ ਨਹੀਂ ਲੱਗਦਾ ਕਿ ਇਹ ਸ਼ਹੀਦੀ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਸੀ।’’ ਉਨ੍ਹਾਂ ਅਸਿੱਧੇ ਢੰਗ ਨਾਲ ਪੰਜਾਬ ਸਰਕਾਰ ਵੱਲੋਂ ਇਹ ਸਤਾਬਦੀ ਮਨਾਉਣ ਸਬੰਧੀ ਕੀਤੇ ਜਾ ਰਹੇ ਪ੍ਰੋਗਰਾਮਾਂ ਉਪਰ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਜਿਹੜੇ ਸਮਾਗਮ , ਜਿਸਨੂੰ ਸ਼ੋਭਦੇ ਹਨ, ਉਨ੍ਹਾਂ ਨੂੰ ਹੀ ਕਰਨੇ ਚਾਹੀਦੀ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।


