ਚੰਡੀਗੜ੍ਹ, 4 ਅਪ੍ਰੈਲ: ਵੀਰਵਾਰ ਨੂੰ ਐਸ ਕੇ ਐਮ ਪੰਜਾਬ ਦੀ ਮੀਟਿੰਗ ਕਿਸਾਨ ਭਵਨ ਚੰਡੀਗੜ੍ਹ ਵਿਖੇ ਬਲਵੀਰ ਸਿੰਘ ਰਾਜੇਵਾਲ,ਜੰਗਵੀਰ ਸਿੰਘ ਚੌਹਾਨ ਅਤੇ ਰਵਨੀਤ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਸੰਯੁਕਤ ਕਿਸਾਨ ਮੋਰਚਾ ਭਾਰਤ ਦੀਆਂ ਹਦਾਇਤਾਂ ਅਨੁਸਾਰ ਜਗਰਾਓਂ ਵਿਖੇ 21 ਮਈ ਨੂੰ ਭਾਜਪਾ ਦਾ ਪਰਦਾਫਾਸ਼ ਕਰੋ,ਵਿਰੋਧ ਕਰੋ ਅਤੇ ਸਜਾ ਦਿਓ ਦੇ ਬੈਨਰ ਅਧੀਨ ਹੋਣ ਵਾਲੀ ਮਹਾਂ ਰੈਲੀ ਦੀਆਂ ਤਿਆਰੀਆਂ ਦਾ ਜਾਇਜਾ ਲਿਆ ਗਿਆ। ਪ੍ਰਧਾਨਗੀ ਮੰਡਲ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕੇ 21 ਮਈ ਦੀ ਮਹਾਂ ਰੈਲੀ ਇਤਿਹਾਸਕ ਹੋਵੇਗੀ ਅਤੇ ਇਸ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਕਿਸਾਨ ਅਤੇ ਬੀਬੀਆਂ ਸ਼ਾਮਲ ਹੋਣਗੇ।
ਭਾਜਪਾ ਉਮੀਦਵਾਰ ਹੰਸਰਾਜ ਹੰਸ ਦਾ ਫ਼ਰੀਦਕੋਟ ਪੁੱਜਣ ’ਤੇ ਕਿਸਾਨਾਂ ਵੱਲੋਂ ਵਿਰੋਧ
ਭਾਜਪਾ ਦਾ ਪਰਦਾਫਾਸ਼ ਕਰਨ ਲਈ ਐਸ ਕੇ ਐਮ ਵੱਲੋਂ ਪੋਸਟਰ ਛਪਵਾਕੇ ਸਾਰੇ ਪੰਜਾਬ ਦੇ ਪਿੰਡਾਂ ਸ਼ਹਿਰਾਂ ਵਿੱਚ ਲਾਏ ਜਾਣਗੇ ਅਤੇ ਸ਼ਾਂਤਮਈ ਢੰਗ ਨਾਲ ਵਿਰੋਧ ਕੀਤਾ ਜਾਵੇਗਾ। ਦੋਆਬਾ ਕਿਸਾਨ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਨੇ ਦੱਸਿਆ ਕਿ ਗੰਨਿਆਂ ਦੀ ਬਕਾਇਆ ਰਾਸ਼ੀ ਗੰਨੇ ਦੀ ਸਬਸਿਡੀ 55 ਰੁਪਏ 50 ਪੇਸੈ ਜੋ ਕਿ ਪੰਜਾਬ ਸਰਕਾਰ ਵੱਲੋਂ ਦੇਣੇ ਹਨ ਪਰ ਪੰਜਾਬ ਸਰਕਾਰ ਵੱਲੋਂ ਗੰਨੇ ਦੀ ਸਬਸਿਡੀ ਦਾ ਕੋਈ ਪੈਸਾ ਕਿਸਾਨਾਂ ਦੇ ਖਾਤਿਆਂ ਵਿਚ ਨਹੀਂ ਪਾਇਆ ਗਿਆ, ਕਿਉਂਕਿ ਬਜਟ ਸੈਸਨ ਵਿੱਚ ਸਬਸਿਡੀ ਲਈ ਪੈਸੇ ਰੱਖੇ ਗਏ ਸਨ ਪਰ ਸਰਕਾਰ ਚੁੱਪ ਕਰ ਕੇ ਜੱਥੇਬੰਦੀਆ ਦਾ ਸਬਰ ਪਰਖ ਰਹੀ ਹੈ।
ਸ਼ੂਗਰ ਮਿੱਲਾ ਦੀ ਪਿੜਾਈ ਸੀਜਨ ਵੀ ਖ਼ਤਮ ਹੋਣ ਕਿਨਾਰੇ ਹੈ ਜੇਕਰ ਸਰਕਾਰ ਨੇ ਤੁਰੰਤ ਪੈਸੇ ਨਾ ਪਾਏ ਤਾ ਐੱਸਕੇਐੱਮ ਕੋਈ ਵੱਡੀ ਕਾਲ ਦੇਵੇਗਾ। ਇਸ ਮੌਕੇ ਬੂਟਾ ਸਿੰਘ ਬੁਰਜਗਿੱਲ,ਹਰਿੰਦਰ ਸਿੰਘ ਲੱਖੋਵਾਲ,ਪ੍ਰੇਮ ਸਿੰਘ ਭੰਗੂ,ਬੋਘ ਸਿੰਘ ਮਾਨਸਾ,ਬਲਦੇਵ ਸਿੰਘ ਨਿਹਾਲਗੜ੍ਹ,ਬਿੰਦਰ ਸਿੰਘ ਗੋਲੇਵਾਲ,ਰੂਪ ਸਿੰਘ ਬਸੰਤ,ਜਗਮਨਦੀਪ ਸਿੰਘ ਪੜ੍ਹੀ,ਗੁਰਵਿੰਦਰ ਸਿੰਘ ਬੱਲੋ,ਅੰਗਰੇਜ ਸਿੰਘ ਮੁਹਾਲੀ,ਰੁਲਦੂ ਸਿੰਘ ਮਾਨਸਾ,ਹਰਬੰਸ ਸਿੰਘ ਸੰਘਾ,ਕੁਲਦੀਪ ਸਿੰਘ ਵਜੀਦਪੁਰ,ਹਰਿੰਦਰ ਸਿੰਘ ਕ੍ਰਾਂਤੀਕਾਰੀ ਅਤੇ ਸੁੱਖ ਗਿੱਲ ਮੋਗਾ ਹਾਜਰ ਸਨ।