ਚੰਡੀਗੜ੍ਹ, 1 ਅਗੱਸਤ: ਛੋਟੀ ਉਮਰ ਦੇ ਬੱਚਿਆਂ ਨੂੰ ਵਾਹਨ ਚਲਾਉਣ ਦੀ ਇਜਾਜਤ ਦੇਣ ਵਾਲੇ ਮਾਪੇ ਅੱਜ ਤੋਂ ਸਾਵਧਾਨ ਹੋ ਜਾਣ। 18 ਸਾਲ ਤੋਂ ਛੋਟੀ ਉਮਰ ਦੇ ਬੱਚਿਆਂ ਨੂੰ ਮਿਲੀ ਛੋਟ ਕੱਲ ਜਾਣੀ 31 ਜੁਲਾਈ ਤੋਂ ਖ਼ਤਮ ਹੋ ਗਈ ਹੈ। ਵੀਰਵਾਰ ਤੋਂ ਸੂਬੇ ਭਰ ਵਿਚ ਪੰਜਾਬ ਪੁਲਿਸ ਦਾ ਟਰੈਫ਼ਿਕ ਵਿੰਗ ਸਖ਼ਤੀ ਕਰਨ ਜਾ ਰਿਹਾ। ਇਸ ਦੌਰਾਨ ਜੇਕਰ ਕੋਈ 18ਸਾਲ ਤੋਂ ਛੋਟੀ ਉਮਰ ਦੇ ਬੱਚੇ ਟਰੈਫ਼ਿਕ ਪੁਲਿਸ ਦੇ ਅੜਿੱਕੇ ਆ ਜਾਂਦੇ ਹਨ ਤਾਂ ਨਾ ਸਿਰਫ਼ ਵਾਹਨ ਜਬਤ ਹੋਵੇਗਾ, ਬਲਕਿ 25 ਹਜ਼ਾਰ ਰੁਪਏ ਜੁਰਮਾਨਾ ਅਤੇ ਮੁਕੱਦਮਾ ਵੀ ਦਰਜ਼ ਹੋਵੇਗਾ। ਹਾਲਾਂਕਿ ਇਹ ਮੁਕੱਦਮਾ ਉਸ ਛੋਟੇ ਬੱਚੇ ਦੇ ਮਾਪਿਆਂ ਵਿਰੁਧ ਹੋਵੇਗਾ
ਰਾਜ ਸਰਕਾਰ ਸੰਤਾਂ, ਮਹਾਪੁਰਸ਼ਾਂ ਦੇ ਦਿਖਾਏ ਮਾਰਗ ’ਤੇ ਚੱਲਦੇ ਹੋਏ ਗਰੀਬਾਂ ਦੀ ਭਲਾਈ ਲਈ ਕਰ ਰਹੀ ਹੈ ਕੰਮ:ਮੁੱਖ ਮੰਤਰੀ
, ਜਿੰਨ੍ਹਾਂ ਨੇ ਉਸਨੂੰ ਇਹ ਵਹੀਕਲ ਚਲਾਉਣ ਦੀ ਇਜਾਜਤ ਦਿੱਤੀ ਹੈ। ਇਸਤੋਂ ਇਲਾਵਾ ਜੇਕਰ ਬੱਚਾ ਆਪਣੇ ਕਿਸੇ ਰਿਸ਼ਤੇਦਾਰ ਜਾਂ ਦੋਸਤ ਦਾ ਵਹੀਕਲ ਮੰਗ ਕੇ ਚਲਾਉਂਦਾ ਫ਼ੜਿਆ ਗਿਆ ਤਾਂ ਪਰਚਾ ਅਤੇ ਜੁਰਮਾਨਾ ਉਸ ਵਹੀਕਲ ਮਾਲਕ ਨੂੰ ਝੱਲਣਾ ਪਏਗਾ। ਟਰੈਫ਼ਿਕ ਪੁਲਿਸ ਦੇ ਅਧਿਕਾਰੀਆਂ ਨੇ ਦਸਿਆ ਕਿ ਇਸ ਸਬੰਧ ਵਿਚ ਪੂਰੇ ਪੰਜਾਬ ਵਿਚ ਵਿਸੇਸ ਨਾਕਾਬੰਦੀ ਕਰਕੇ ਇਹ ਮੁਹਿੰਮ ਚਲਾਈ ਜਾਵੇਗੀ ਤਾਂ ਛੋਟੇ ਬੱਚਿਆਂ ਦੇ ਵਹੀਕਲ ਚਲਾਉਣ ਕਾਰਨ ਹੋਣ ਵਾਲੇ ਹਾਦਸਿਆ ’ਤੇ ਨੱਥ ਪਾਈ ਜਾ ਸਕੇ। ਗੌਰਤਲਬ ਹੈ ਕਿ ਪਿਛਲੇ ਕਈ ਦਿਨਾਂ ਤੋਂ ਟਰੈਫ਼ਿਕ ਪੁਲਿਸ ਵੱਲੋਂ ਲਗਾਤਾਰ ਆਮ ਲੋਕਾਂ ਤੇ ਬੱਚਿਆਂ ਨੂੰ ਇਸ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਸੀ।
ਬਿਜਲੀ ਮੰਤਰੀ ਵੱਲੋਂ ਪੀਐਸਈਬੀ ਸਾਂਝਾ ਮੰਚ ਅਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਨਾਲ ਮੀਟਿੰਗ
ਇੱਥੈ ਇਹ ਵੀ ਦਸਣਾ ਬਣਦਾ ਹੈ ਕਿ ਆਮ ਲੋਕਾਂ ਵਿਚ ਇਸ ਗੱਲ ਦੀ ਵੀ ਧਾਰਨਾ ਪਾਈ ਜਾ ਰਹੀ ਹੈ ਕਿ 18 ਸਾਲ ਤੋਂ ਛੋਟੀ ਉਮਰ ਦੇ ਬੱਚੇ ਬਿਨ੍ਹਾਂ ਗੇਅਰ ਵਾਲਾ ਜਾਂ ਇਲੈਕਟਰੋਨਿਕ ਸਕੂਟੀ ਚਲਾ ਸਕਦੇ ਹਨ ਪ੍ਰੰਤੂ ਇਸ ਸਬੰਧੀ ਵੀ ਟ੍ਰਾਂਸਪੋਰਟ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ 50 ਸੀਸੀ ਤੋਂ ਘੱਟ ਸਮਰੱਥਾ ’ਚ ਬਿਨ੍ਹਾਂ ਗੇਅਰ ਵਾਲੇ ਦੋ ਪਹੀਆ ਵਾਹਨ ਚਲਾਉਣ ਲਈ ਵੀ ਜਰੂਰੀ ਹੈ ਕਿ ਉਸ ਬੱਚੇ ਕੋਲ ਇਸ ਸਬੰਧੀ ਲਾਇਸੰਸ ਹੋਵੇ ਜੋਕਿ 16 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਦਾ ਬਣਦਾ ਹੈ। ਪ੍ਰੰਤੂ ਜੇਕਰ ਬੱਚੇ ਇਸ ਲਾਇਸੰਸ ਦੇ ਨਾਲ ਗੇਅਰ ਵਾਲਾ ਜਾਂ 50 ਸੀਸੀ ਤੋਂ ਵੱਧ ਸਮਰੱਥਾ ਵਾਲਾ ਦੋ ਪਹੀਆ ਵਾਹਨ ਚਲਾਉਂਦੇ ਫ਼ੜੇ ਗਏ ਤਾਂ ਵੀ ਉਨ੍ਹਾਂ ਦੇ ਵਿਰੁਧ ਇਹ ਕਾਰਵਾਈ ਹੋਵੇਗੀ।
Share the post "ਛੋਟੇ ਬੱਚਿਆਂ ’ਤੇ ਅੱਜ ਤੋਂ ਵਾਹਨ ਚਲਾਉਣ ਉਪਰ ਲੱਗੀ ਪਾਬੰਦੀ, ਹੋਣਗੇ ਮੋਟੇ ਚਲਾਨ"