ਚੇਅਰਮੈਨ ਬਲਦੇਵ ਸਰਾਂ ਵੱਲੋ ਪੰਜਾਬੀਆਂ ਨੂੰ ਸੂਰਜੀ ਊਰਜਾ ‘ਚ ਕ੍ਰਾਂਤੀ ਲਿਆਉਣ ਦਾ ਸੱਦਾ
ਬਠਿੰਡਾ, 13 ਜੁਲਾਈ : ਗੁਰਬਚਨ ਸਿੰਘ ਸੇਵਾ ਸੰਮਤੀ ਬੱਲੋਂ ਤੇ ਜ਼ਮੀਨੀ ਪਾਣੀ ਬਚਾਓ ਨਕਦ ਇਨਾਮ ਪਾਉ ਦਿੱਤੇ ਗਏ ਹੋਕੇ ਦੇ ਤਹਿਤ ਪਾਣੀ ਬਚਾਉਣ ਵਾਲੇ ਨਾਇਕਾ ਦਾ ਨਕਦ ਰਾਸ਼ੀ ਦੇ ਕੇ ਸਨਮਾਨ ਕੀਤਾ ਗਿਆ ਉੱਥੇ ਹੀ ਸੰਸਥਾ ਨੇ ਪਿੰਡ ਨੂੰ ਹਰਿਆ ਭਰਿਆ ਬਣਾਉਣ ਲਈ ਕਿਸਾਨਾਂ ਨੂੰ ਆਪਣੇ ਖੇਤਾ ਦੀਆਂ ਮੋਟਰਾਂ ਤੇ ਲਗਾਉਣ ਲਈ ਦੋ-ਦੋ ਫਲ ਤੇ ਛਾਂਦਰ ਬੂਟੇ ਵੰਡੇ ਗਏ। ਪਿੰਡ ਬੱਲੋ ਦੀ ਸੰਸਥਾ ਦੇ ਸਰਪ੍ਰਸਤ ਗੁਰਮੀਤ ਸਿੰਘ ਮਾਨ ਦੀ ਅਗਵਾਈ ਵਿੱਚ ਅਯੋਜਿਤ ਕੀਤੇ ਗਏ ਸਮਾਗਮ ਦੌਰਾਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਚੇਅਰਮੈਨ ਬਲਦੇਵ ਸਿੰਘ ਸਰਾਂ ਨੇ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਸਮੇਂ ਦੀ ਲੋੜ ਅਨੁਸਾਰ ਉਹ ਸੂਰਜੀ ਊਰਜਾ ‘ ਚ ਕ੍ਰਾਂਤੀ ਲਿਆਉਣ ਲਈ ਅੱਗੇ ਆਉਣ ।ਉੰਨਾ ਲੋਕਾਂ ਨੂੰ ਕੁਦਰਤੀ ਸਰੋਤਾ ਅਤੇ ਇਸ ਤੋ ਪੈਦਾ ਹੋਣ ਵਾਲੀਆਂ ਨਿਆਮਤਾਂ ਦੀ ਸੰਜਮ ਨਾਲ ਵਰਤੋਂ ਕਰਨ ਦੀ ਤਕੀਦ ਵੀ ਕੀਤੀ ।
ਮੁੱਖ ਮੰਤਰੀ ਨੇ ਜਿੱਤ ਤੋਂ ਬਾਅਦ ਮੁੜ ਦਿਵਾਇਆ ਭਰੋਸਾ, ਕਿਹਾ ਜਲੰਧਰ ਵੈਸਟ ਨੂੰ ਬੈਸਟ ਬਣਾਵਾਂਗੇ
ਉਨਾ ਸੰਸਥਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਇੱਕ ਬਹੁਤ ਵਧੀਆਂ ਉਪਰਾਲਾ ਹੈ ਜਿੰਨਾ ਨੇ ਧਰਤੀ ਹੇਠਲੇ ਪਾਣੀ ਤੂੰ ਬਚਾਉਣ ਲਈ ਅਹਿਮ ਰੋਲ ਅਦਾ ਕੀਤਾ ਹੈ।ਇਸ ਮੌਕੇ ਗੁਰਮੀਤ ਸਿੰਘ ਮਾਨ ਨੇ ਕਿਸਾਨਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੇਰੇ ਪਿੰਡ ਦੇ ਕਿਸਾਨ ਵਧਾਈ ਦੇ ਪਾਤਰ ਹਨ ਜਿੰਨਾ ਨੇ ਜ਼ਮੀਨੀ ਪਾਣੀ ਬਚਾਉਣ ਲਈ ਆਪਣਾ ਅਹਿਮ ਰੋਲ ਅਦਾ ਕੀਤਾ ਹੈ ਉਨਾ ਕਿਹਾ ਕਿ ਜਿੱਥੇ ਪਿੰਡ ਬੱਲੋ ਦੇ ਵਾਸੀ ਵਾਤਾਵਰਨ ਤੇ ਪਾਣੀ ਨੂੰ ਬਚਾਉਣ ਲਈ ਅੱਗੇ ਆਏ ਹਨ। ਉੱਥੇ ਹੀ ਸੰਸਥਾ ਨੇ ਫੈਸਲਾ ਕੀਤਾ ਹੈ ਕਿ ਪਿੰਡ ਦੇ ਵਿਕਾਸ ਲਈ ਸਰਕਾਰ ਦੀ ਐਨ ਆਰ ਆਈ ਸਕੀਮ ਤਹਿਤ 50 ਪ੍ਰਤੀਸਤ ਰਾਸੀ ਦਾ ਯੋਗਦਾਨ ਪਾ ਕੇ ਪਿੰਡ ਦੀ ਕਾਇਆ ਕਲਪ ਲਈ ਸਰਕਾਰ ਨੂੰ ਪੱਤਰ ਭੇਜਿਆ ਜਾਵੇਗਾ।ਪੰਜਾਬ ਸਰਕਾਰ ਵੱਲੋ ਪਾਣੀ ਦੀ ਬੱਚਤ ਦੇ ਉਪਰਾਲਿਆ ਦੇ ਤਹਿਤ ਗੁਰਬਚਨ ਸਿੰਘ ਸੇਵਾ ਸੰਮਤੀ ਸੋਸਾਇਟੀ ਨੇ 50 ਪ੍ਰਤੀਸਤ ਟੀਚੇ ਨੂੰ ਪੂਰਾ ਕਰਦਿਆ ਪਿੰਡ ਦੇ 162 ਕਿਸਾਨਾ ਨੂੰ 500 ਰੁਪਏ : ਖੇਤੀ ਏਕੜ ਦੇ ਹਿਸਾਬ ਨਾਲ 7 ਲੱਖ 12 ਹਜਾਰ ਰੁਪੈ : ਦੇ ਮਾਣ ਭੱਤੇ ਦੇ ਚੈੱਕ ਵੰਡੇ ਗਏ ।
ਸ਼ੰਭੂ ਬਾਰਡਰ: ਹਾਈਕੋਰਟ ਦੇ ਫੈਸਲੇ ਵਿਰੁਧ ਹਰਿਆਣਾ ਸਰਕਾਰ ਸੁਪਰੀਮ ਕੋਰਟ ਪੁੱਜੀ
ਸੰਸਥਾ ਦੇ ਪ੍ਰਧਾਨ ਕਰਮਜੀਤ ਸਿੰਘ ਨੇ ਦੱਸਿਆ ਕਿ ਪਿੰਡ ਦੇ ਤਕਰੀਬਨ 2600 ਏਕੜ ਵਿੱਚ ਝੋਨੇ ਦੀ ਬੀਜਾਦ ਹੁੰਦੀ ਹੈ ਜਿਸ ਵਿੱਚ 1424 ਏਕੜ ਵਿੱਚ 25 ਜੂਨ ਤੋ ਬਾਅਦ ਕਿਸਾਨਾਂ ਨੇ ਝੋਨਾ ਲਗਾ ਕੇ ਜਮੀਨੀ ਪਾਣੀ ਬਚਾਉਣ ਦਾ ਤਹੱਈਆ ਕੀਤਾ ਹੈ।ਗੁਰਬਚਨ ਸਿੰਘ ਸੇਵਾ ਸੰਮਤੀ ਸੋਸਾਇਟੀ ਦੇ ਅਹੁਦੇਦਾਰਾਂ ਤੇ ਚੇਅਰਮੈਨ ਬਲਦੇਵ ਸਿੰਘ ਸਰਾਂ ਅਤੇ ਸੀਨੀਅਰ ਸਟਾਫ ਰਿਪੋਟਰ ਚਰਨਜੀਤ ਭੁੱਲਰ ਦਾ ਵਿਸ਼ੇਸ਼ ਸਨਮਾਨ ਕੀਤਾ ।ਸਟੇਜ ਦਾ ਸੰਚਾਲਨ ਭੁਪਿੰਦਰ ਸਿੰਘ ਜਟਾਣਾ ਨੇ ਕੀਤਾ ਇਸ ਮੌਕੇ ਅਹੁਦੇਦਾਰ ਕਰਮਜੀਤ ਸਿੰਘ ਫੌਜੀ, ਸੁਖਪਾਲ ਕੌਰ, ਨਸੀਬ ਕੌਰ ,ਗੁਲਾਬ ਸਿੰਘ ਅਤੇ ਗਮਦੂਰ ਸਿੰਘ ਚਾਉਕੇ, ਅਵਤਾਰ ਸਿੰਘ ਨੰਬਰਦਾਰ, ਰਾਜਵਿੰਦਰ ਕੌਰ, ਗੁਰਪ੍ਰੀਤ ਸਿੰਘ, ਸਰਪੰਚ ਚਾਉਕੇ, ਐ ਸਿੰਘ ਸਾਬਕਾ ਸਰ ਸੰਸਥਾ ਦੇ ਸੁਖਦੀਪ ਸਿੰਘ, ਜਗਤਾਰ ਸਿੰਘ ਪੰਚ, ਅੰਤਿਮ ਕੌਰ, ਗੁਰੂਦੁਆਰਾ ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ, ਗੁਰਪ੍ਰੀਤ ਸਿੰਘ ਬਲਦੇਵ ਸਿੰਘ, ਬਲਵੀਰ ਕੌਰ, ਹਰਬੰਸ ਕੌਰ ਹਾਜਰ ਸਨ ।