WhatsApp Image 2024-06-20 at 13.58.11
WhatsApp Image 2024-06-23 at 07.34.50
web
WhatsApp Image 2024-04-14 at 21.42.31
WhatsApp Image 2024-04-13 at 10.53.44
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-02-26 at 14.41.51
previous arrow
next arrow
Punjabi Khabarsaar
ਫ਼ਾਜ਼ਿਲਕਾ

ਪੰਜਾਬ ਦੇ ਇਸ ਪਿੰਡ ’ਚ ਹੋਈ ਵੱਡੀ ਵਾਰਦਾਤ: ਪੁੱਤ ਨੇ ਮਾਂ ਦੇ ਪ੍ਰੇਮੀ ਨੂੰ ਵੱਢਿਆ, ਮਾਂ ਹੋਈ ਫ਼ਰਾਰ

ਅਬੋਹਰ, 17 ਜੂਨ: ਇਲਾਕੇ ਦੇ ਪਿੰਡ ਧਰਮਪੁਰਾ ਵਿਖੇ ਬੀਤੀ ਅੱਧੀ ਵਾਪਰੀ ਇੱਕ ਸ਼ਰਮਨਾਕ ਘਟਨਾ ਦੇ ਵਿਚ ਧੱਕੇ ਨਾਲ ਘਰ ਆਉਂਦੇ ਮਾਂ ਦੇ ਪ੍ਰੇਮੀ ਨੂੰ ਪੁੱਤ ਵੱਲੋਂ ਤੇਜਧਾਰ ਕਾਪੇ ਦੇ ਨਾਲ ਬੁਰੀ ਤਰ੍ਹਾਂ ਵੱਢ ਦਿੱਤਾ ਗਿਆ। ਇਸ ਦੌਰਾਨ ਉਸਦੀ ਇੱਕ ਲੱਤ ਕੱਟੀ ਗਈ ਅਤੇ ਗੁਪਤ ਅੰਗ ’ਤੇ ਵੀ ਸੱਟਾਂ ਵੱਜੀਆਂ। ਹਾਲਾਂਕਿ ਇਸ ਮੌਕੇ ਨੌਜਵਾਨ ਦੀ ਮਾਂ ਮੌਕੇ ਤੋਂ ਫ਼ਰਾਰ ਹੋ ਗਈ। ਘਟਨਾ ਸਮੇਂ ਜਵਾਨ ਪੁੱਤ ਨੇ ਆਪਣੇ ਘਰ ਆਏ ਓਪਰੇ ਬੰਦੇ ਨੂੰ ਆਪਣੀ ਮਾਂ ਨਾਲ ਨਗਨ ਹਾਲਾਤ ਵਿਚ ਦੇਖ ਲਿਆ। ਜਿਸਤੋਂ ਬਾਅਦ ਗੁੱਸੇ ’ਚ ਆ ਕੇ ਉਸਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਸਬੰਧ ਵਿਚ ਥਾਣਾ ਬਹਾਵਲਵਾਲਾ ਦੇ ਐਸ.ਐਚ.ਓ ਜਸਵਿੰਦਰ ਸਿੰਘ ਬਰਾੜ ਨੇ ਦਸਿਆ ਕਿ ਜਖਮੀ ਪ੍ਰੇਮੀ ਦੇ ਭਰਾ ਦੇ ਬਿਆਨਾਂ ਉਪਰ ਨੌਜਵਾਨ ਵਿਕਰਮ ਉਰਫ਼ ਵਿੱਕੀ (23 ਸਾਲ) ਦੇ ਵਿਰੁਧ ਆਈ.ਪੀ.ਸੀ ਦੀ ਧਾਰਾ 307,323 ਤੇ 24 ਤਹਿਤ ਪਰਚਾ ਦਰਜ਼ ਕਰਕੇ ਉਸਨੂੰ ਕਾਪੇ ਸਹਿਤ ਗ੍ਰਿਫਤਾਰ ਕਰ ਲਿਆ।

ਤਲਾਸ਼ੀ ਮੁਹਿੰਮ: ਦੂਜੇ ਦਿਨ ਵੀ ਪੰਜਾਬ ਪੁਲਿਸ ਨੇ ਸੂਬੇ ਭਰ ਦੇ ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ ’ਤੇ ਕੀਤੀ ਚੈਕਿੰਗ

ਜਖਮੀ ਸਰਵਣ ਸਿੰਘ (50 ਸਾਲ) ਦੀ ਹਾਲਾਤ ਕਾਫ਼ੀ ਗੰਭੀਰ ਦੱਸੀ ਜਾ ਰਹੀ ਹੈ ਤੇ ਉਸਨੂੰ ਫ਼ਰੀਦਕੋਟ ਮੈਡੀਕਲ ਕਾਲਜ਼ ਦੇ ਵਿਚੋਂ ਏਮਜ਼ ਬਠਿੰਡਾ ਵਿਚ ਰੈਫ਼ਰ ਕਰ ਦਿੱਤਾ ਗਿਆ ਹੈ। ਮਿਲੀ ਸੂਚਨਾ ਮੁਤਾਬਕ ਸਰਵਣ ਸਿੰਘ ਦੇ ਕਥਿਤ ਤੌਰ ’ਤੇ ਵਿੱਕੀ ਦੀ ਮਾਤਾ ਨਾਲ ਨਜਾਇਜ਼ ਸਬੰਧ ਸਨ ਤੇ ਇਸਦਾ ਪਤਾ ਪੂਰੇ ਪ੍ਰਵਾਰ ਨੂੰ ਵੀ ਲੱਗ ਚੁੱਕਿਆ ਸੀ। ਜਿਸਦੇ ਚੱਲਦੇ ਔਰਤ ਦੇ ਪਤੀ ਤੇ ਪੁੱਤਰ ਵੱਲੋਂ ਦੋਨਾਂ ਨੂੰ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਪ੍ਰੰਤੂ ਇਹ ਸਬੰਧ ਬਰਕਰਾਰ ਰਹੇ। ਸੂਚਨਾ ਮੁਤਾਬਕ ਬੀਤੀ ਰਾਤ ਕਰੀਬ 12 ਵਜੇਂ ਸਰਵਣ ਸਿੰਘ ਉਕਤ ਔਰਤ ਦੇ ਘਰ ਆਇਆ ਸੀ। ਇਸ ਦੌਰਾਨ ਇਸਦਾ ਪਤਾ ਉਸਦੇ ਪੁੱਤਰ ਨੂੰ ਵੀ ਲੱਗ ਗਿਆ ਤੇ ਉਸਨੈ ਗੁੱਸੇ ਵਿਚ ਆਕੇ ਉਸਤੇ ਹਮਲਾ ਕਰ ਦਿੱਤਾ। ਇਸ ਘਟਨਾ ਦੀ ਇਲਾਕੇ ਵਿਚ ਕਾਫ਼ੀ ਚਰਚਾ ਹੈ।

 

Related posts

ਪੰਜਾਬ ਪੁਲਿਸ ਨੇ ਬੀਐਸਐਫ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਭਾਰੀ ਮਾਤਰਾ ’ਚ ਹੈਰੋਇਨ ਤੇ ਡਰੱਗ ਮਨੀ ਸਹਿਤ ਸੱਤ ਤਸਕਰ ਕਾਬੂ

punjabusernewssite

ਕਰੋਨਾ ਕਾਲ ਵਿਚ ਲੋਕਾਂ ’ਚ ਚਿੰਤਾ ਤੇ ਉਦਾਸੀ ਵਧੀ

punjabusernewssite

ਕੌਮੀ ਸੁਰੱਖਿਆ ਲਈ ਕੇਂਦਰ ਅਤੇ ਸੂਬਾ ਸਰਕਾਰ ਮਿਲ ਕੇ ਕੰਮ ਕਰਨਗੀਆਂ: ਭਗਵੰਤ ਮਾਨ

punjabusernewssite