ਖੰਨਾ, 29 ਜੂਨ: ਬੀਤੀ ਦੇਰ ਸ਼ਾਮ ਸਥਾਨਕ ਲਲਹੇੜੀ ਰੋਡ ’ਤੇ ਸਥਿਤ ਰੇਲਵੇ ਫ਼ਲਾਈਓਵਰ ਕੋਲ ਵਾਪਰੇ ਇੱਕ ਦਰਦਨਾਕ ਹਾਦਸੇ ਦੇ ਵਿਚ ਇੱਕ ਨੌਜਵਾਨ ਦੀ ਮੌਤ ਹੋਣ ਅਤੇ ਉਸਦੀ ਮਾਂ ਦੇ ਗੰਭੀਰ ਰੂਪ ਵਿਚ ਜਖਮੀ ਹੋਣ ਦੀ ਸੂਚਨਾ ਹੈ। ਇਹ ਹਾਦਸਾ ਦੋਨਾਂ ਮਾਂ-ਪੁੱਤ ਦੇ ਰੇਲ ਗੱਡੀ ਦੀ ਚਪੇਟ ’ਚ ਆਉਣ ਕਾਰ ਵਾਪਰਿਆਂ ਹੈ ਜਦ ਇਹ ਦੋਨੋਂ ਰੇਲਵੇ ਲਾਈਨ ਕਰਾਸ ਕਰ ਰਹੇ ਸਨ।
ਫ਼ਰੀਦਕੋਟ ਦੇ ਨਸ਼ਾ ਛੁਡਾਊ ਕੇਂਦਰ ’ਚ ਮਰੀਜ਼ਾਂ ਦਾ ਭੱਜਣਾ ਲਗਾਤਾਰ ਜਾਰੀ, ਹੁਣ ਤੱਕ ਪੰਜ ਮਰੀਜ਼ ਭੱਜੇ
ਘਟਨਾ ਤੋਂ ਬਾਅਦ ਦੋਨਾਂ ਨੂੰ ਹਸਪਤਾਲ ਲਿਜਾਇਆ ਗਿਆ ਪ੍ਰੰਤੂ ਪੁੱਤ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਜਦ ਕਿ ਮਾਂ ਦੀ ਹਾਲਾਤ ਗੰਭੀਰ ਬਣੀ ਹੋਈ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ 24 ਸਾਲਾਂ ਕਰਨ ਦੇ ਤੌਰ ’ਤੇ ਹੋਈ ਹੈ, ਜੋਕਿ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਪਤਾ ਲੱਗਿਆ ਹੈ ਕਿ ਘਟਨਾ ਸਮੇਂ ਦੋਨੋਂ ਮਾਂ-ਪੁੱਤ ਘਰੋਂ ਗੋਲ ਗੱਪੇ ਖ਼ਾਣ ਲਈ ਨਿਕਲੇ ਸਨ ਕਿ ਰਾਸਤੇ ਵਿਚ ਇਹ ਭਿਆਨਕ ਹਾਦਸਾ ਵਾਪਰ ਗਿਆ।