ਸ਼੍ਰੀ ਮੁਕਤਸਰ ਸਾਹਿਬ, 8 ਸਤੰਬਰ: ਦੋ ਦਿਨ ਪਹਿਲਾਂ ਜ਼ਿਲ੍ਹੇ ’ਚ ਤੜਕਸਾਰ ਇੱਕ Çਲੰਕ ਰੋਡ ’ਤੇ ਕਾਰ ਸਵਾਰਾਂ ਨਾਲ ਕਥਿਤ ਲੁੱਟਖੋਹ ਕਾਰਨ ਵਾਪਰੀ ਘਟਨਾ ’ਚ ਇੱਕ ਬਜੁਰਗ ਵਿਅਕਤੀ ਦੇ ਹੋਏ ਕਤਲ ਮਾਮਲੇ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਇਹ ਮਾਮਲਾ ਲੁੱਟਖੋਹ ਦਾ ਨਹੀਂ, ਬਲਕਿ ਇੱਕ ਹੈਰਾਨ ਕਰਨ ਵਾਲਿਆਂ ਨਿਕਲਿਆ ਹੈ, ਜਿਸ ਵਿਚ ਬਜ਼ੁਰਗ ਦਾ ਕਤਲ ਉਸਦੇ ਪੁੱਤਰ ਨੇ ਹੀ ਕੀਤਾ ਸੀ। ਇਸ ਮਾਮਲੇ ਦੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਐਸਐਸਪੀ ਤੁਸ਼ਾਰ ਗੁਪਤਾ ਨੇ ਦਿੰਦਿਆਂ ਦਸਿਆ ਕਿ 6 ਸਤੰਬਰ ਨੂੰ ਪਿੰਡ ਮਰਾੜ ਕਲਾਂ ਤੋਂ ਖ਼ਾਰਾ ਪਿੰਡ ਵੱਲ ਲਿੰਕ ਰੋਡ ’ਤੇ ਵਾਪਰੀ ਇਸ ਘਟਨਾ ਵਿਚ ਆਲਟੋ ਕਾਰ ’ਤੇ ਆਪਣੇ ਪੁੱਤਰ ਪਿਆਰਜੀਤ ਸਿੰਘ ਨਾਲ ਜਾ ਰਹੇ ਲਖਵੀਰ ਸਿੰਘ ਦਾ ਤੇਜਧਾਰ ਹਥਿਆਰਾਂ ਨਾਲ ਕਤਲ ਹੋ ਗਿਆ ਸੀ।
ਘਰੋਂ ਰੁੱਸ ਕੇ ਗਏ 10 ਸਾਲਾਂ ਬੱਚੇ ਨੇ ਸਾਰੀ ਰਾਤ ਪੁਲਿਸ ਨੂੰ ਪਾਈ ਰੱਖੀ ਭਸੂੜੀ
ਇਸ ਘਟਨਾ ਤੋਂ ਬਾਅਦ ਪਿਆਰਜੀਤ ਸਿੰਘ ਨੇ ਪੁਲਿਸ ਨੂੰ ਦਸਿਆ ਸੀ ਕਿ ਅਚਾਨਕ Çਲੰਕ ਰੋਡ ’ਤੇ ਸੁੰਨਸਾਨ ਥਾਂ ‘ਤੇ ਚਾਰ ਪੰਜ ਜਣੇ ਸਾਹਮਣੇ ਆ ਗਏ ਤੇ ਉਨ੍ਹਾਂ ਕਾਰ ਦੇ ਡਰੰਟ ਸੀਸੇ ’ਤੇ ਡਲਾ ਮਾਰਿਆ ਤੇ ਗੱਡੀ ਨੂੰ ਰੋਕ ਕੇ ਲੁੱਟ ਦੀ ਨੀਅਤ ਨਾਲ ਉਨ੍ਹਾਂ ਉਪਰ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਉਸਦੇ ਪਿਤਾ ਦੀ ਮੌਤ ਹੋ ਗਈ। ਜਦ ਪੁਲਿਸ ਨੇ ਡੂੰਘਾਈ ਨਾਲ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਇਸ ਘਟਨਾ ਨੂੰ ਅੰਜਾਮ ਪਿਆਰਜੀਤ ਸਿੰਘ ਨੇ ਹੀ ਦਿੱਤਾ ਸੀ। ਐਸਐਸਪੀ ਮੁਤਾਬਕ ਕਥਿਤ ਕਾਤਲ ਪੁੱਤਰ ਜੁਏ ਦਾ ਸ਼ੌਕੀਨ ਸੀ ਤੇ ਕਰੀਬ 25 ਲੱਖ ਰੁਪਏ ਹਾਰ ਚੁੱਕਿਆ ਸੀ। ਉਹ ਲਗਾਤਾਰ ਆਪਣੇ ਪਿਤਾ ਤੋਂ ਇਹ ਪੈਸੇ ਮੰਗ ਰਿਹਾ ਸੀ ਪ੍ਰੰਤੂ ਉਸਨੂੰ ਡਰਦਾ ਇਹ ਵੀ ਨਹੀਂ ਦਸ ਰਿਹਾ ਸੀ ਕਿ ਇਹ ਪੈਸੇ ਉਸਨੇ ਜੂਏ ਵਿਚ ਹਾਰੇ ਹਨ,
ਕੰਗਨਾ ਦੀ ਫ਼ਿਲਮ ‘ਐਮਰਜੈਂਸੀ ’ ਉਪਰ ਚੱਲੀ ਸੈਂਸਰ ਬੋਰਡ ਦੀ ਕੈਂਚੀ, ਮਿਲਿਆ ਸਰਟੀਫਿਕੇਟ!
ਬਲਕਿ ਇਹ ਦਾਅਵਾ ਕਰ ਰਿਹਾ ਸੀ ਕਿ ਉਸਨੇ ਆਪਣੇ ਇੱਕ ਦੋਸਤ ਨਾਲ ਚੰਡੀਗੜ੍ਹ ਕਿਸੇ ਪ੍ਰੋਜੈਕਟ ਵਿਚ ਲਾਏ ਸਨ ਪ੍ਰੰਤੂ ਉਹ ਫ਼ੇਲ ਹੋ ਗਿਆ। ਘਟਨਾ ਵਾਲੇ ਦਿਨ ਉਸਦਾ ਪਿਤਾ ਉਸਨੂੰ ਚੰਡੀਗੜ੍ਹ ’ਚ ਆਪਣੇ ਦੋਸਤ ਨਾਲ ਮਿਲਣ ਤੇ ਉਸ ਪ੍ਰੋਜੈਕਟ ਨੂੰ ਦੇਖਣ ਜਾ ਰਿਹਾ ਸੀ, ਜਿਹੜਾਂ ਅਸਲ ਦੇ ਵਿਚ ਹੈ ਹੀ ਨਹੀਂ ਸੀ। ਆਪਣੀ ਪੋਲ ਖੁਲਦਿਆਂ ਦੇਖ ਪੁੱਤਰ ਦੇ ਮਨ ਵਿਚ ਖੋਟ ਆ ਗਿਆ ਤੇ ਉਸਨੇ ਸੁੰਨਸਾਨ ਰਾਸਤੇ ਵਿਚ ਆਪਣੇ ਕੋਲ ਮੌਜੂਦ ਇੱਕ ਚਾਕੂ ਨਾਲ ਪਿਊ ’ਤੇ ਹਮਲਾ ਕਰਕੇ ਉਸਦਾ ਕਤਲ ਕਰ ਦਿੱਤਾ ਤੇ ਲੁੱਟ ਖੋਹ ਦੀ ਝੂਠੀ ਕਹਾਣੀ ਘੜ ਦਿੱਤੀ। ਐਸਐਸਪੀ ਮੁਤਾਬਕ ਜਦ ਸਖ਼ਤੀ ਨਾਲ ਪੁਛਗਿਛ ਕੀਤੀ ਤਾਂ ਸਭ ਸਚਾਈ ਸਾਹਮਣੇ ਆ ਗਈ।
Share the post "ਘੋਰ ਕਲਯੁਗ: ਪੁੱਤ ਹੀ ਨਿਕਲਿਆ ਪਿਊ ਦਾ ਕਾਤਲ, ਵਜਾਹ ਜਾਣ ਕੇ ਹੋ ਜਾਵੋਂਗੇ ਹੈਰਾਨ"