ਕੋਟਕਪੂਰਾ, 13 ਮਾਰਚ: ਸਥਾਨਕ ਪ੍ਰੇਮ ਨਗਰ ਵਿਖੇ ਸਥਿੱਤ ਭਾਈ ਲਾਲੋ ਧਰਮਸ਼ਾਲਾ ਸੁਸਾਇਟੀ ਦੇ ਪ੍ਰਧਾਨ ਸਮੇਤ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੂੰ ਧਰਮਸ਼ਾਲਾ ਵਿੱਚ ਸੋਲਰ ਸਿਸਟਮ ਲਵਾਉਣ ਲਈ ਢਾਈ ਲੱਖ ਰੁਪਏ ਦੀ ਗਰਾਂਟ ਦਾ ਚੈੱਕ ਸੌਂਪਣ ਮੌਕੇ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਨੇ ਆਖਿਆ ਕਿ ਉਸ ਨੇ ਆਪਣੇ ਅਖਤਿਆਰੀ ਕੋਟੇ ਦੀ ਰਕਮ ਸਿਰਫ ਆਮ ਲੋਕਾਂ ਦੀ ਸਹੂਲਤ ਲਈ ਵਰਤਣ ਦੀ ਕੌਸ਼ਿਸ਼ ਕੀਤੀ ਹੈ ਤੇ ਇਸ ਤਰਾਂ ਦੀ ਗਰਾਂਟ ਬਦਲੇ ਕਿਸੇ ਦੇ ਨਰਾਜ ਹੋਣ ਦੀ ਨੌਬਤ ਨਹੀਂ ਆਈ, ਕਿਉਂਕਿ ਗਰਾਂਟ ਦੇਣ ਮੌਕੇ ਕਿਸੇ ਨੂੰ ਉਸਦੀ ਪਾਰਟੀ, ਸੋਚ, ਧਰਮ ਜਾਂ ਬਰਾਦਰੀ ਬਾਰੇ ਨਹੀਂ ਪੁੱਛਿਆ ਜਾਂਦਾ। ਉਹਨਾ ਆਖਿਆ ਕਿ ਭਾਈ ਲਾਲੋ ਧਰਮਸ਼ਾਲਾ ਸੁਸਾਇਟੀ ਵਿੱਚ ਲੱਗਣ ਵਾਲੇ ਸੋਲਰ ਸਿਸਟਮ ਨਾਲ ਜਿੱਥੇ ਬਿਜਲੀ ਦੀ ਬੱਚਤ ਹੋਵੇਗੀ, ਉੱਥੇ ਉਕਤ ਇਲਾਕੇ ਦੇ ਵਸਨੀਕਾਂ ਨੂੰ 24 ਘੰਟੇ ਬਿਜਲੀ ਸਪਲਾਈ ਦੀ ਸਹੂਲਤ ਮਿਲਣੀ ਵੀ ਸੁਭਾਵਿਕ ਹੈ।
ਮੁੱਖ ਮੰਤਰੀ ਨੇ ਪੁਲਿਸ ਅਧਿਕਾਰੀਆਂ ਨੂੰ ਸੂਬੇ ਵਿੱਚ ਨਿਰਪੱਖ ਅਤੇ ਸ਼ਾਂਤਮਈ ਚੋਣਾਂ ਲਈ ਪੁਖਤਾ ਬੰਦੋਬਸਤ ਕਰਨ ਲਈ ਆਖਿਆ
ਸੁਸਾਇਟੀ ਦੇ ਪ੍ਰਧਾਨ ਦਲਜੀਤ ਸਿੰਘ, ਸੈਕਟਰੀ ਕੁਲਵੰਤ ਸਿੰਘ ਚਾਨੀ, ਮੀਤ ਪ੍ਰਧਾਨ ਗੁਰਦੇਵ ਸਿੰਘ ਠੇਕੇਦਾਰ ਸਮੇਤ ਮੈਂਬਰਾਂ ’ਚ ਸ਼ਾਮਲ ਭੁਪਿੰਦਰ ਸਿੰਘ ਭੁੱਲਰ, ਮੱਘਰ ਸਿੰਘ ਅਤੇ ਅਮਰੀਕ ਸਿੰਘ ਨੇ ਸਪੀਕਰ ਸੰਧਵਾਂ ਦੀ ਸੋਚ ਅਤੇ ਨਿਮਰਤਾ ਦੀ ਸ਼ਲਾਘਾ ਕਰਨ ਤੋਂ ਬਾਅਦ ਉਹਨਾਂ ਦਾ ਸਹਿਯੋਗ ਬਦਲੇ ਧੰਨਵਾਦ ਕਰਦਿਆਂ ਆਖਿਆ ਕਿ ਧਰਮਸ਼ਾਲਾ ਨੂੰ ਸੋਲਰ ਸਿਸਟਮ ਦੀ ਬਹੁਤ ਸਖਤ ਜਰੂਰਤ ਸੀ, ਕਿਉਂਕਿ ਇਸ ਨਾਲ ਮੁਹੱਲਾ ਵਾਸੀਆਂ ਨੂੰ ਬਹੁਤ ਸਹੂਲਤ ਮਿਲੇਗੀ। ਇਸ ਮੌਕੇ ਉਪਰੋਕਤ ਤੋਂ ਇਲਾਵਾ ਗੁਰਮੀਤ ਸਿੰਘ ਆਰੇਵਾਲਾ ਚੇਅਰਮੈਨ ਮਾਰਕਿਟ ਕਮੇਟੀ, ਪੀਆਰੳ ਮਨਪ੍ਰੀਤ ਸਿੰਘ ਮਨੀ ਧਾਲੀਵਾਲ, ਸੁਖਵੰਤ ਸਿੰਘ ਪੱਕਾ ਜਿਲਾ ਪ੍ਰਧਾਨ (ਯੂਥ ਵਿੰਗ), ਯੂਥ ਆਗੂ ਡਾ ਰਾਜਪਾਲ ਸਿੰਘ ਢੁੱਡੀ, ਇੰਜੀ. ਇੰਦਰਜੀਤ ਸਿੰਘ ਨਿਆਮੀਵਾਲਾ, ਮਨਜੀਤ ਸ਼ਰਮਾ ਬਲਾਕ ਪ੍ਰਧਾਨ ਆਦਿ ਵੀ ਹਾਜਰ ਸਨ।
Share the post "ਸਪੀਕਰ ਸੰਧਵਾਂ ਨੇ ਭਾਈ ਲਾਲੋ ਧਰਮਸ਼ਾਲਾ ਸੁਸਾਇਟੀ ਨੂੰ ਸੋਲਰ ਸਿਸਟਮ ਲਈ ਦਿੱਤਾ ਢਾਈ ਲੱਖ ਦਾ ਚੈੱਕ"