ਡਿਪਟੀ ਕਮਿਸ਼ਨਰ ਵੱਲੋਂ ਇਨ੍ਹਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਹਾ ਲੈਣ ਦੀ ਅਪੀਲ
ਬਠਿੰਡਾ, 15 ਫ਼ਰਵਰੀ (ਅਸ਼ੀਸ਼ ਮਿੱਤਲ) : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਆਮ ਲੋਕਾਂ ਨੂੰ ਭਲਾਈ ਸਕੀਮਾਂ ਦਾ ਲਾਹਾ ਦੇਣ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਉਨ੍ਹਾਂ ਦੇ ਦਰਾਂ ਨੇੜੇ ਜਾ ਕੇ ਕਰਨ ਲਈ ਸ਼ੁਰੂ ਕੀਤੀ ਗਈ “ਆਪ ਦੀ ਸਰਕਾਰ ਆਪ ਦੇ ਦੁਆਰ”ਮੁਹਿੰਮ ਦੀ ਲੜੀ ਤਹਿਤ 16 ਫ਼ਰਵਰੀ ਨੂੰ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ/ਸ਼ਹਿਰਾਂ ਦੇ ਵਾਰਡਾਂ ਚ 16 ਸਥਾਨਾਂ ’ਤੇ ਕੈਂਪ ਲਗਾਏ ਜਾ ਰਹੇ ਹਨ। ਜਦੋਂਕਿ ਹੁਣ ਤੱਕ ਲੱਗੇ ਕੈਪਾਂ ਵਿਚੋਂ 3548 ਲੋਕਾਂ ਨੇ ਲਾਹਾ ਲਿਆ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਬਠਿੰਡਾ ਵਿਖੇ 16 ਫਰਵਰੀ ਨੂੰ ਵਾਰਡ ਨੰਬਰ 17 ਅਤੇ 20 ਦੇ ਵਸਨੀਕਾਂ ਲਈ ਕੈਂਪ ਸਵੇਰੇ 10 ਤੋਂ ਦੁਪਹਿਰ 12 ਵਜੇ ਤੱਕ ਨਜ਼ਦੀਕ ਅੰਡਰ ਬ੍ਰਿਜ, ਗਲੀ ਨੰਬਰ 3, ਅਮਰਪੁਰਾ ਬਸਤੀ, ਮੇਨ ਰੋਡ ਵਿਖੇ ਲਗਾਇਆ ਜਾਵੇਗਾ।
ਲੋਕ ਸਭਾ ਚੋਣਾਂ: ਕਾਂਗਰਸ ਨੇ ਟਿਕਟ ਦੇ ਦਾਅਵੇਦਾਰਾਂ ਤੋਂ ਮੰਗੀਆਂ ਅਰਜ਼ੀਆਂ
ਇਸੇ ਤਰ੍ਹਾਂ ਸਬ-ਡਵੀਜ਼ਨ ਬਠਿੰਡਾ ਦੇ ਪਿੰਡ ਬਾਹੋ ਸਿਵੀਆਂ ਦੇ ਪੰਚਾਇਤ ਘਰ ਵਿਖੇ, ਪਿੰਡ ਨਰੂਆਣਾ ਦੇ ਪੰਚਾਇਤ ਘਰ ਅਤੇ ਪਿੰਡ ਲਹਿਰਾ ਧੂਰਕੋਟ ਦੇ ਪੰਚਾਇਤ ਘਰ ਵਿਖੇ ਸਵੇਰੇ 10 ਵਜੇ ਤੋਂ 12 ਤੱਕ, ਪਿੰਡ ਗੋਬਿੰਦਪੁਰਾ ਵਿਖੇ ਗੁਰਦੁਆਰਾ ਸਾਹਿਬ ਵਿਖੇ ਦੁਪਹਿਰ 12 ਤੋਂ 2 ਵਜੇ ਤੱਕ ਕੈਂਪ ਲਗਾਇਆ ਜਾਵੇਗਾ।ਸਬ-ਡਵੀਜ਼ਨ ਮੌੜ ਦੇ ਪਿੰਡ ਕੁੱਤੀਵਾਲ ਕਲਾਂ ਅਤੇ ਥੰਮਣਗੜ੍ਹ ਦਾ ਗੁਰੂਘਰ ਦੇ ਕੋਲ ਸਵੇਰੇ 9 ਵਜੇ, ਪਿੰਡ ਕੁੱਤੀਵਾਲ ਖੁਰਦ ਦਾ ਗੁਰੂਘਰ ਵਿਖੇ ਦੁਪਹਿਰ 12 ਵਜੇ ਅਤੇ ਪਿੰਡ ਯਾਤਰੀ ਦਾ ਗੁਰੂਘਰ ਕੋਲ ਕੋਲ ਗਰਾਊਂਡ ਵਿਖੇ ਦੁਪਹਿਰ 3 ਵਜੇ ਕੈਂਪ ਸ਼ੁਰੂ ਹੋਵੇਗਾ।ਸਬ-ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਮੱਲਵਾਲਾ ਦੇ ਗੁਰਦੁਆਰਾ ਸਾਹਿਬ ਅਤੇ ਪਿੰਡ ਨਥੇਹਾ ਦੀ ਰਾਮਦਾਸੀਆ ਧਰਮਸ਼ਾਲਾ ਵਿਖੇ ਸਵੇਰੇ 10 ਵਜੇ, ਪਿੰਡ ਜੋਧਪੁਰ ਬੱਗਾ ਦੀ ਧਰਮਸ਼ਾਲਾ ਵਿਖੇ ਅਤੇ ਪਿੰਡ ਮਿਰਜੇਆਣਾ ਦੀ ਜਨਰਲ ਧਰਮਸ਼ਾਲਾ ਵਿਖੇ ਦੁਪਹਿਰ 2 ਵਜੇ ਕੈਂਪ ਸ਼ੁਰੂ ਹੋਵੇਗਾ।
29 ਪ੍ਰਿੰਸੀਪਲ ਬਣੇ ਜ਼ਿਲ੍ਹਾ ਸਿੱਖਿਆ ਅਫ਼ਸਰ, ਕੀਤੇ ਸਟੇਸ਼ਨ ਅਲਾਟ
ਇਸੇ ਤਰ੍ਹਾਂ ਸਬ-ਡਵੀਜ਼ਨ ਰਾਮਪੁਰਾ ਫੂਲ ਦੇ ਪਿੰਡ ਸਿਧਾਣਾ ਦੇ ਪੰਚਾਇਤ ਘਰ, ਪਿੰਡ ਹਮੀਰਗੜ੍ਹ ਦੀ ਸੱਥ ਵਿੱਚ ਦੁਪਹਿਰ 1 ਵਜੇ ਕੈਂਪ ਸ਼ੁਰੂ ਹੋਵੇਗਾ। ਪਿੰਡ ਦਿਆਲਪੁਰਾ ਭਾਈਕਾ ਦੇ ਪੰਚਾਇਤ ਘਰ ਅਤੇ ਪਿੰਡ ਜਲਾਲ ਦੇ ਪੰਚਾਇਤ ਘਰ ਵਿਖੇ ਸਵੇਰੇ ਦੁਪਹਿਰ 1 ਵਜੇ ਕੈਂਪ ਸ਼ੁਰੂ ਹੋਵੇਗਾ। ਡਿਪਟੀ ਕਮਿਸ਼ਨਰ ਨੇ ਦਸਿਆ ਕਿ ਬੁੱਧਵਾਰ ਤੱਕ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ/ਵਾਰਡਾਂ ਚ ਲਗਾਏ ਗਏ ਸਪੈਸ਼ਲ ਕੈਂਪਾਂ ਦੌਰਾਨ ਵੱਖ-ਵੱਖ ਸੇਵਾਵਾਂ ਸਬੰਧੀ 4793 ਫਾਰਮ ਪ੍ਰਾਪਤ ਕੀਤੇ ਹੋਏ, ਜਿੰਨ੍ਹਾਂ ਵਿੱਚੋਂ 3548 ਲਾਭਪਾਤਰੀਆਂ ਨੇ ਸੇਵਾਵਾਂ ਦਾ ਲਾਹਾ ਲਿਆ। ਇਸ ਤੋਂ ਇਲਾਵਾ ਵੱਖ-ਵੱਖ ਤਰ੍ਹਾਂ ਦੀਆਂ ਪਹੁੰਚੀਆਂ 681 ਦਰਖਾਸਤਾਂ ਵਿੱਚੋਂ 353 ਜਾਇਜ਼ ਦਰਖਾਸਤਾਂ ਦਾ ਵੀ ਮੌਕੇ ਤੇ ਨਿਪਟਾਰਾ ਵੀ ਕੀਤਾ ਗਿਆ। ਇਸ ਤੋਂ ਇਲਾਵਾ ਵੱਖ-ਵੱਖ ਤਰ੍ਹਾਂ ਦੀਆਂ ਪੈਡਿੰਗ ਪਈਆਂ 884 ਸੇਵਾਵਾਂ ਵਿੱਚੋਂ 232 ਦਾ ਵੀ ਨਿਪਟਾਰਾ ਕੀਤਾ ਗਿਆ।
Share the post "16 ਫ਼ਰਵਰੀ ਨੂੰ 16 ਥਾਵਾਂ ’ਤੇ ਲੱਗਣਗੇ ਸਪੈਸ਼ਲ ਕੈਂਪ, ਹੁਣ ਤੱਕ 3548 ਨੇ ਲਈ ਸਹੂਲਤ"