spot_img
spot_img

MRSPTU ਦੇ Vice Chancellor ਵੱਲੋਂ BCL ਦੇ MD ਰਾਜਿੰਦਰ ਮਿੱਤਲ ਦਾ ਵਿਸ਼ੇਸ਼ ਸਨਮਾਨ

Date:

spot_img

👉ਬੀਸੀਐੱਲ ਦੇ ਸਹਿਯੋਗ ਨਾਲ ਯੂਨੀਵਰਸਿਟੀ ਕੈਂਪਸ ’ਚ ਸਥਾਪਤ ਕੀਤੀ ਗਈ ਬੀਸੀਐੱਲ ਆਈਡੀਆ ਲੈਬ ’ਚ ਹੁਣ ਤੱਕ 20 ਹਜ਼ਾਰ ਤੋਂ ਜ਼ਿਆਦਾ ਵਿਦਿਆਰਥੀ ਆ ਚੁੱਕੇ ਹਨ।
Bathinda News:ਮਹਾਂਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦੇ ਵਾਈਸ ਚਾਂਸਲਰ ਅਤੇ ਹੋਰ ਸੀਨੀਅਰ ਮੈਨੇਜਮੈਂਟ ਵੱਲੋਂ ਬੀਸੀਐੱਲ ਇੰਡਸਟਰੀਜ਼ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਰਾਜਿੰਦਰ ਮਿੱਤਲ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਯੂਨੀਵਰਸਿਟੀ ਵਿਖੇ ਬੀਸੀਐੱਲ ਦੇ ਸਹਿਯੋਗ ਨਾਲ ਸਥਾਪਿਤ ਕੀਤੀ ਗਈ ਬੀਸੀਐੱਲ-ਏਆਈਸੀਟੀਈ ਆਈਡੀਆ ਲੈਬ ਅਤੇ ਹੋਰ ਖੇਤਰਾਂ ’ਚ ਪਾਏ ਗਏ ਅਹਿਮ ਯੋਗਦਾਨ ਲਈ ਕੀਤਾ ਗਿਆ।

ਇਹ ਵੀ ਪੜ੍ਹੋ ਮੋਹਾਲੀ ਪੁਲਿਸ ਨੇ ਚੋਰੀ ਅਤੇ ਸਨੈਚਿੰਗ ਕਰਨ ਵਾਲ਼ੇ ਦੋ ਦੋਸ਼ੀ ਕੀਤੇ ਗ੍ਰਿਫਤਾਰ

ਇਸ ਮੌਕੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਸੰਜੀਵ ਕੁਮਾਰ ਸ਼ਰਮਾ ਅਤੇ ਮੈਨੇਜਿੰਗ ਡਾਇਰੈਕਟਰ ਰਾਜਿੰਦਰ ਮਿੱਤਲ ਤੋਂ ਇਲਾਵਾ ਕੰਪਨੀ ਦੇ ਜੁਆਇੰਟ ਮੈਨੇਜਿੰਗ ਡਾਇਰੈਕਟਰ ਕੁਸ਼ਲ ਮਿੱਤਲ ਦੀ ਅਗਵਾਈ ਹੇਠ ਦੋਵਾਂ ਧਿਰਾਂ ਵੱਲੋਂ ਇਕ ਅਹਿਮ ਮੀਟਿੰਗ ਕੀਤੀ ਗਈ ਅਤੇ ਭਵਿੱਖ ’ਚ ਵੀ ਇਕ ਸਾਂਝੇ ਪਲੇਟਫਾਰਮ ’ਤੇ ਮਿਲਕੇ ਸਿੱਖਿਆ ਦੇ ਖੇਤਰ ’ਚ ਹੋਰ ਕੰਮ ਕਰਨ ਸਬੰਧੀ ਵਿਚਾਰਾਂ ਕੀਤੀਆਂ ਗਈਆਂ।ਬੀਸੀਐੱਲ ਇੰਡਸਟਰੀਜ਼ ਵਿਖੇ ਵਾਈਸ ਚਾਂਸਲਰ ਪ੍ਰੋਫੈਸਰ ਸ਼ਰਮਾਂ ਤੋਂ ਇਲਾਵਾ ਯੂਨੀਵਰਸਿਟੀ ਦੇ ਆਈਕਿਊਏਸੀ ਦੇ ਡਾਇਰੈਕਟਰ ਡਾ.ਆਸ਼ੀਸ਼ ਬਾਲਦੀ, ਡੀਨ ਇੰਡਸਟਰੀਜ਼ ਐਂਡ Çਲੰਕੇਜ਼ ਡਾ. ਮਨਜੀਤ ਬਾਂਸਲ ਤੋਂ ਇਲਾਵਾ ਡਾਇਰੈਕਟਰ ਟੈ੍ਰਨਿੰਗ ਐਂਡ ਪਲੇਸਮੈਂਟ ਹਰਜੋਤ ਸਿੰਘ ਸਿੱਧੂ ਵੀ ਮੌਜੂਦ ਸਨ।

ਇਹ ਵੀ ਪੜ੍ਹੋ Big News: ਨਸ਼ਾ ਤਸਕਰੀ ਦਾ ਝੂਠਾ ਕੇਸ ਬਣਾਉਣ ਵਾਲਾ ਪੰਜਾਬ ਪੁਲਿਸ ਦਾ ਸਾਬਕਾ SSP ਗ੍ਰਿਫਤਾਰ

ਇਸ ਮੌਕੇ ਬੋਲਦਿਆ ਵਾਈਸ ਚਾਂਸਲਰ ਪ੍ਰੋਫੈਸਰ ਸੰਜੀਵ ਕੁਮਾਰ ਸ਼ਰਮਾ ਨੇ ਦੱਸਿਆ ਕਿ ਪਿਛਲੇ ਸਮੇਂ ’ਚ ਯੂਨੀਵਰਸਿਟੀ ਕੈਂਪਸ ਅੰਦਰ ਜੋ ਬੀਸੀਐੱਲ ਦੇ ਸਹਿਯੋਗ ਨਾਲ ਬੀਸੀਐੱਲ ਆਈਡੀਆ ਲੈਬ ਸਥਾਪਿਤ ਕੀਤੀ ਗਈ ਹੈ ਉਸ ਨੂੰ ਹੁਣ ਤੱਕ ਪੰਜਾਬ ਦੇ ਵੱਖ- ਵੱਖ ਕਾਲਜ ਯੂਨੀਵਰਸਿਟੀਆਂ ਦੇ 20 ਹਜ਼ਾਰ ਤੋਂ ਜ਼ਿਆਦਾ ਵਿਦਿਆਰਥੀ ਦੇਖ ਚੁੱਕੇ ਹਨ। ਜਿਸ ਦਾ ਵਿਦਿਆਰਥੀਆਂ ਨੂੰ ਕਾਫੀ ਫਾਇੰਦਾ ਹੋ ਰਿਹਾ ਹੈ। ਉਨ੍ਹਾਂ ਇਸ ਮੌਕੇ ਕੰਪਨੀ ਦੇ ਐੱਮਡੀ ਸ਼੍ਰੀ ਰਾਜਿੰਦਰ ਮਿੱਤਲ ਨੂੰ ਜਿਥੇ ਸਨਮਾਨਿਤ ਕੀਤਾ ਉਥੇ ਹੀ ਭਵਿੱਖ ‘ਚ ਵੀ ਦੋਵਾਂ ਧਿਰਾਂ ਵੱਲੋਂ ਮਿਲਕੇ ਕੰਮ ਕਰਨ ਸਬੰਧੀ ਵਿਚਾਰਾਂ ਵੀ ਕੀਤੀਆਂ। ਇਸ ਮੌਕੇ ਬੀਸੀਐੱਲ ਦੇ ਜੁਆਇੰਟ ਮੈਨੈਜਿੰਗ ਡਾਇਰੈਕਟਰ ਕੁਸ਼ਲ ਮਿੱਤਲ ਵੱਲੋਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਤੇ ਹੋਰ ਉੱਚ ਅਧਿਕਾਰੀਆਂ ਦਾ ਬੀਸੀਐੱਲ ਵਿਖੇ ਪਹੁੰਚਣ ਤੇ ਧੰਨਵਾਦ ਕੀਤਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

गीता ज्ञान को घर-घर तक पहुंचाने के लिए सरकार प्रतिबद्ध :नायब सिंह सैनी

👉मुख्यमंत्री नायब सिंह सैनी ने गुरु पूर्णिमा के अवसर...

ਵੱਡੀ ਖ਼ਬਰ; ਅੱਜ ਪੰਜਾਬ ਬੰਦ ਦਾ ਸੱਦਾ, ਇਹ ਜ਼ਿਲੇ ਰਹਿਣਗੇ ਵੱਧ ਪ੍ਰਭਾਵਿਤ!

Punjab News: ਪਿਛਲੇ ਦਿਨੀਂ ਬਰਨਾਲਾ ਦੇ ਵਿੱਚ ਪੰਜਾਬ ਪੁਲਿਸ...

Canada ‘ਚ ਸ਼ੱਕੀ ਹਾਲਾਤਾਂ ‘ਚ 21 ਸਾਲਾਂ ਨੌਜਵਾਨ ਦੀ ਲਾ*ਸ਼ ਮਿਲੀ

Canada News: Canada ਦੇ ਵਿੱਚ ਚੰਗੇ ਭਵਿੱਖ ਦੀ ਆਸ...