ਟਰਾਇਲਾਂ ਚ ਸਿਲੈਕਟ ਖਿਡਾਰੀਆਂ ਨੂੰ ਖੇਡ ਵਿਭਾਗ ਦੇਵੇਗਾ ਖੇਡਾਂ ਦੀ ਮੁਫਤ ਟਰੇਨਿੰਗ : ਨਵਦੀਪ ਸਿੰਘ
ਬਠਿੰਡਾ, 19 ਮਾਰਚ: ਖੇਡ ਵਿਭਾਗ ਪੰਜਾਬ ਵੱਲੋਂ ਸ਼ੈਸ਼ਨ 2024-25 ਲਈ ਸਪੋਰਟਸ ਵਿੰਗ ਸਕੂਲ ਡੇ ਸਕਾਲਰ ਵਿਚ ਦਾਖਲੇ ਲਈ ਬਠਿੰਡਾ ਜਿਲ੍ਹੇ ਦੇ ਖਿਡਾਰੀਆਂ-ਖਿਡਾਰਨਾਂ ਦੇ ਖੇਡਾਂ ਦੇ ਚੋਣ ਟਰਾਇਲ 22 ਅਤੇ 23 ਮਾਰਚ 2024 ਨੂੰ ਬਠਿੰਡਾ ਵਿਖੇ ਰੱਖੇ ਗਏ ਹਨ। ਜਿਲਾ ਖੇਡ ਅਫਸਰ ਨਵਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡੇ ਸਕਾਲਰ ਵਿੰਗ ਲਈ ਅੰਡਰ 14 ਅੰਡਰ 17 ਅਤੇ ਅੰਡਰ 19 ਵਿਚ ਲੜਕੇ ਲੜਕੀਆਂ ਸਹੀਦ ਭਗਤ ਸਿੰਘ ਖੇਡ ਸਪੋਰਟਸ ਸਟੇਡੀਅਮ ਬਠਿੰਡਾ ਵਿਖੇ ਹੋਣ ਵਾਲੇ ਟਰਾਇਲਾਂ ਵਿਚ ਹਿੱਸਾ ਲੈਣਗੇਂ। ਜਿਸ ਤਹਿਤ ਅਥਲੈਟਿਕਸ, ਪਾਵਰਲਿਫਟਿੰਗ, ਸਾਈਕਲਿੰਗ, ਬਾਕਸਿੰਗ, ਜੂਡੋ, ਵਾਲੀਬਾਲ, ਫੁਟਬਾਲ, ਕਬੱਡੀ ਗੇਮਾਂ ਦੇ ਟਰਾਇਲ ਬਹੁਮੰਤਵੀ ਸਪੋਰਟਸ ਸਟੇਡੀਅਮ ਬਠਿੰਡਾ ਵਿਖੇ ਲਏ ਜਾਣਗੇਂ। ਇਸਤੋਂ ਇਲਾਵਾ ਬਾਸਕਟਬਾਲ ਗੇਮ ਦੇ ਟਰਾਇਲ ਸਰਕਾਰੀ ਖਾਲਸਾ ਸਕੂਲ ਬਠਿੰਡਾ, ਹਾਕੀ ਗੇਮ ਦੇ ਟਰਾਇਲ ਹਾਕੀ ਟਰਫ ਸਟੇਡੀਅਮ ਬਠਿੰਡਾ ਅਤੇ ਗੇਮ ਜਿਮਨਾਸਟਿਕ ਦੇ ਟਰਾਇਲ ਪੁਲਿਸ ਪਬਲਿਕ ਸਕੂਲ ਬਠਿੰਡਾ ਵਿਖੇ ਲਏ ਜਾਣਗੇਂ ਅਤੇ ਸਿਰਫ ਕੁਸ਼ਤੀ ਗੇਮ ਦੇ ਟਰਾਇਲ ਰੈਜੀਡੈਸਲ ਵਿੰਗ ਲਈ ਸਹੀਦ ਭਗਤ ਸਿੰਘ ਖੇਡ ਸਟੇਡੀਅਮ ਬਠਿੰਡਾ ਵਿਖੇ ਲਏ ਜਾਣਗੇਂ।
ਸਾਬਕਾ ਰਾਸ਼ਟਰਪਤੀ ਨੇ ਕੇਂਦਰੀ ਯੂਨੀਵਰਸਿਟੀ ਦੀ ਨੌਵੀਂ ਕਨਵੋਕੇਸ਼ਨ ਵਿੱਚ ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ
ਉਨ੍ਹਾਂ ਦਸਿਆ ਕਿ ਸਪੋਰਟਸ ਵਿੰਗਾਂ ਲਈ ਖਿਡਾਰੀ-ਖਿਡਾਰਨ ਦਾ ਜਨਮ ਅੰਡਰ 14 ਲਈ 1-1-2011, ਅੰਡਰ 17 ਲਈ 1-1-2008 ਅਤੇ ਅੰਡਰ 19 ਲਈ 1-1-2006 ਜਾਂ ਇਸ ਤੋਂ ਬਾਅਦ ਦਾ ਹੋਣਾ ਚਾਹੀਦਾ ਹੈ ਅਤੇ ਖਿਡਾਰੀ ਫਿਜੀਕਲੀ ਅਤੇ ਮੈਡੀਕਲੀ ਫਿੱਟ ਹੋਵੇ।ਖਿਡਾਰੀ ਵਲੋਂ ਜਿਲਾ ਪੱਧਰੀ, ਰਾਜ ਪੱਧਰੀ ਕੰਪੀਟੀਸ਼ਨਾਂ ਵਿਚ ਪਹਿਲੀਆਂ ਤਿੰਨ ਪੁਜੀਸ਼ਨਾਂ ਵਿਚੋ ਕੋਈ ਇਕ ਪੁਜੀਸ਼ਨ ਪ੍ਰਾਪਤ ਕੀਤੀ ਹੋਵੇ ਜਾਂ ਉਸ ਵਲੋਂ ਸਟੇਟ ਪੱਧਰੀ ਕੰਪੀਟੀਸ਼ਨ ਵਿਚ ਹਿੱਸਾ ਲਿਆ ਹੋਵੇ।ਚੁਣੇ ਗਏ ਖਿਡਾਰੀਆਂ ਨੂੰ ਮੁਫਤ ਕੋਚਿੰਗ ਅਤੇ ਖੇਡ ਸਮਾਨ ਵੀ ਮੁਹੱਈਆ ਕਰਵਾਇਆ ਜਾਵੇਗਾ। ਇਸ ਮੌਕੇ ਸੀਨੀਅਰ ਸਹਾਇਕ ਸਾਹਿਲ ਕੁਮਾਰ, ਜਸਪ੍ਰੀਤ ਸਿੰਘ ਬਾਸਕਟਬਾਲ ਕੋਚ, ਸੁਖਪਾਲ ਕੌਰ ਸਾਈਕਲਿੰਗ ਕੋਚ, ਜਗਜੀਤ ਸਿੰਘ ਵਾਲੀਬਾਲ ਕੋਚ, ਹੁਕਮਜੀਤ ਕੌਰ ਵਾਲੀਬਾਲ ਕੋਚ, ਅਵਤਾਰ ਸਿੰਘ ਹਾਕੀ ਕੋਚ, ਅਮਨਦੀਪ ਸਿੰਘ ਹਾਕੀ ਕੋਚ, ਅਰੁਨਦੀਪ ਸਿੰਘ ਜੂਡੋ ਕੋਚ, ਮਨਜਿੰਦਰ ਸਿੰਘ ਫੁਟਬਾਲ ਕੋਚ, ਸੁਖਜੀਤ ਕੌਰ ਅਥਲੈਟਿਕਸ ਕੋਚ, ਸੁਖਮੰਦਰ ਸਿੰਘ ਕੁਸਤੀ ਕੋਚ, ਸਿਵਾ ਜੀ ਕੁਸਤੀ ਕੋਚ, ਬਲਜੀਤ ਸਿੰਘ ਬਾਸਕਟਬਾਲ ਕੋਚ ਆਦਿ ਵਿਸ਼ੇਸ਼ ਰੂਪ ਵਿਚ ਹਾਜਰ ਸਨ।