Sri Muktsar Sahib Police ਦੀ ਕਾਰਵਾਈ: ਜ਼ਮੀਨੀ ਵਿਵਾਦ ਵਿੱਚ ਫਾਇਰਿੰਗ ਕਰਨ ਵਾਲੇ 11 ਵਿਅਕਤੀ ਕਾਬੂ, 4 ਪਿਸਤੌਲ ਬਰਾਮਦ

Date:

spot_img

Sri Muktsar Sahib News:ਡੀਜੀਪੀ ਪੰਜਾਬ ਅਤੇ ਆਈਜੀ ਫਰੀਦਕੋਟ ਰੇਂਜ ਦੀਆਂ ਹਦਾਇਤਾਂ ਤਹਿਤ ਸ੍ਰੀ ਅਭਿਮਨਿਊ ਰਾਣਾ ਐੱਸ.ਐੱਸ.ਪੀ. ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਜ਼ਿਲ੍ਹੇ ਅੰਦਰ ਅਮਨ-ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਅਤੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।ਇਸੇ ਲੜੀ ਤਹਿਤ ਸ੍ਰੀ ਅਸ਼ੋਕ ਮੀਨਾ, ਐੱਸ.ਪੀ. (ਡੀ) ਅਤੇ ਸ੍ਰੀ ਬਚਨ ਸਿੰਘ, ਡੀ.ਐੱਸ.ਪੀ. ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਇੰਸਪੈਕਟਰ ਹਰਪ੍ਰੀਤ ਸਿੰਘ, ਮੁੱਖ ਅਫ਼ਸਰ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਵੱਲੋਂ ਜ਼ਮੀਨੀ ਵਿਵਾਦ ਨੂੰ ਲੈ ਕੇ ਫਾਇਰਿੰਗ ਕਰਨ ਅਤੇ ਜਾਨੋਂ ਮਾਰਨ ਦੀ ਨੀਅਤ ਨਾਲ ਹਮਲਾ ਕਰਨ ਦੇ ਮਾਮਲੇ ਵਿੱਚ 11 ਵਿਅਕਤੀਆਂ ਨੂੰ ਕਾਬੂ ਕੀਤਾ ਅਤੇ 7/8 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ।ਮਿਲੀ ਜਾਣਕਾਰੀ ਅਨੁਸਾਰ ਮੁਦਈ ਪ੍ਰਗਟ ਸਿੰਘ ਵਾਸੀ ਪਿੰਡ ਸਦਰਵਾਲਾ ਦੀ ਕਰੀਬ 8 ਕਨਾਲ ਜ਼ਮੀਨ ਪਿੰਡ ਕਬਰਵਾਲਾ ਵਿਖੇ ਸਥਿਤ ਹੈ, ਜਿਸ ਸਬੰਧੀ ਮਨਜੀਤ ਸਿੰਘ ਵਾਸੀ ਪਿੰਡ ਕਬਰਵਾਲਾ ਨਾਲ ਵਿਵਾਦ ਚੱਲ ਰਿਹਾ ਸੀ। ਮੁਦਈ ਅਨੁਸਾਰ ਮਨਜੀਤ ਸਿੰਘ ਵੱਲੋਂ ਇੱਕ ਕਨਾਲ ਜ਼ਮੀਨ ਖਰੀਦੀ ਗਈ ਸੀ, ਜਦਕਿ ਬਾਕੀ ਰਹਿੰਦੀ 7 ਕਨਾਲ ਜ਼ਮੀਨ ‘ਤੇ ਵੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਮਿਤੀ 09 ਨਵੰਬਰ 2026 ਨੂੰ ਕਰੀਬ 3 ਵਜੇ ਦੁਪਹਿਰ ਜਦੋਂ ਮੁਦਈ ਆਪਣੀ ਜ਼ਮੀਨ ਵਿੱਚ ਗਿਆ ਤਾਂ ਮਨਜੀਤ ਸਿੰਘ ਸਮੇਤ ਹੋਰ ਵਿਅਕਤੀ ਕਾਰਾਂ ਅਤੇ ਦੋ ਟਰੈਕਟਰਾਂ ‘ਤੇ ਸਵਾਰ ਹੋ ਕੇ ਪਿਸਤੌਲਾਂ ਨਾਲ ਲੈਸ ਹੋ ਕੇ ਉੱਥੇ ਪਹੁੰਚੇ। ਇਸ ਦੌਰਾਨ ਮਨਜੀਤ ਸਿੰਘ ਵੱਲੋਂ ਮੁਦਈ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਫਾਇਰ ਕੀਤਾ ਗਿਆ, ਪਰ ਮੁਦਈ ਨੇ ਜ਼ਮੀਨ ‘ਤੇ ਲੇਟ ਕੇ ਆਪਣੀ ਜਾਨ ਬਚਾਈ।ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਵਿਖੇ ਮੁਦਈ ਪ੍ਰਗਟ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਮੁਕੱਦਮਾ ਨੰਬਰ 351 ਮਿਤੀ 09.11.2026 ਅਧੀਨ ਧਾਰਾ 109, 329(3), 351(2), 296, 191(3), 190 ਬੀ.ਐੱਨ.ਐੱਸ. ਅਤੇ 25, 27/54/59 ਆਰਮਜ਼ ਐਕਟ ਤਹਿਤ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ 👉ਅੰਮ੍ਰਿਤਸਰ ਵਿੱਚ ਗੈਰ-ਕਾਨੂੰਨੀ ਹਥਿਆਰ ਸਪਲਾਈ ਕਰਨ ਵਾਲੇ ਨੈੱਟਵਰਕਾਂ ਨਾਲ ਜੁੜੇ ਛੇ ਵਿਅਕਤੀ 14 ਪਿਸਤੌਲਾਂ ਸਮੇਤ ਕਾਬੂ

ਨਾਮਜ਼ਦ ਦੋਸ਼ੀਆਂ ਦੇ ਨਾਮ:1.ਮਨਜੀਤ ਸਿੰਘ ਪੁੱਤਰ ਲਹੋਰਾ ਸਿੰਘ, ਵਾਸੀ ਪਿੰਡ ਕਬਰਵਾਲਾ।2ਸੁਖਵਿੰਦਰ ਸਿੰਘ ਉਰਫ਼ ਸ਼ੈਂਕੀ ਪੁੱਤਰ ਕੁਲਦੀਪ ਸਿੰਘ, ਵਾਸੀ ਗਿੱਲ ਪੱਤੀ, ਮਲੋਟ।3.ਗੁਰਨਾਮ ਸਿੰਘ ਉਰਫ਼ ਗੁਰੀ ਪੁੱਤਰ ਗੁਰਦੇਵ ਸਿੰਘ, ਵਾਸੀ ਮੁਹੱਲਾ ਸੇਠੀਆਂ, ਫਰੀਦਕੋਟ।4.ਗੁਰਪਾਲ ਸਿੰਘ ਪੁੱਤਰ ਮੰਗਲ ਸਿੰਘ, ਵਾਸੀ ਪਿੰਡ ਸਦਰਵਾਲਾ।
5.ਦਲਜੀਤ ਸਿੰਘ ਉਰਫ਼ ਬਾਵਾ ਪੁੱਤਰ ਰਣਜੀਤ ਸਿੰਘ, ਵਾਸੀ ਬਲਬੀਰ ਬਸਤੀ, ਗਲੀ ਨੰਬਰ 10, ਫਰੀਦਕੋਟ।
6.ਸੰਜੀਵ ਕੁਮਾਰ ਉਰਫ਼ ਸੰਜੂ ਪੁੱਤਰ ਸੁਖਦੇਵ ਪਾਲ, ਵਾਸੀ ਭਗਤ ਸਿੰਘ ਨਗਰ, ਗਲੀ ਨੰਬਰ 07, ਫਰੀਦਕੋਟ।
7.ਸ਼ਹੀਨ ਬਾਰਦਵਾਜ ਪੁੱਤਰ ਸ਼ਵਿੰਦਰ ਕੁਮਾਰ, ਵਾਸੀ ਬਾਠਾਂ ਵਾਲਾ ਮੁਹੱਲਾ, ਫਰੀਦਕੋਟ।8.ਜਸਵਿੰਦਰ ਸਿੰਘ ਪੁੱਤਰ ਜੋਨੂੰ, ਵਾਸੀ ਭਾਨ ਸਿੰਘ ਕਲੋਨੀ, ਗਲੀ ਨੰਬਰ 03, ਫਰੀਦਕੋਟ।9.ਲਵਜੀਤ ਸਿੰਘ ਉਰਫ਼ ਲਵ ਪੁੱਤਰ ਜਸਵਿੰਦਰ ਸਿੰਘ, ਵਾਸੀ ਪਿੰਡ ਚਹਿਲ, ਜ਼ਿਲ੍ਹਾ ਫਰੀਦਕੋਟ।10.ਸੁਨੀਲ ਸ਼ਰਮਾ ਉਰਫ਼ ਸਾਹਿਲ ਪੁੱਤਰ ਸੁਰਿੰਦਰ ਕੁਮਾਰ, ਵਾਸੀ ਸੰਜੇ ਨਗਰ, ਗਲੀ ਨੰਬਰ 04, ਫਰੀਦਕੋਟ।11. ਅਕਾਸ਼ਦੀਪ ਸਿੰਘ ਉਰਫ਼ ਅਕਾਸ਼ ਪੁੱਤਰ ਕਰਮਜੀਤ ਸਿੰਘ, ਵਾਸੀ ਢਿੱਲਵਾਂ ਖੁਰਦ, ਜ਼ਿਲ੍ਹਾ ਫਰੀਦਕੋਟ।ਇਸ ਤੋਂ ਇਲਾਵਾ 7/8 ਅਣਪਛਾਤੇ ਵਿਅਕਤੀ ਵੀ ਮੁਕੱਦਮੇ ਵਿੱਚ ਨਾਮਜ਼ਦ ਹਨ।ਇਸ ਤੋਂ ਇਲਾਵਾ 7/8 ਅਣਪਛਾਤੇ ਵਿਅਕਤੀ ਵੀ ਮੁਕੱਦਮੇ ਵਿੱਚ ਨਾਮਜ਼ਦ ਹਨ।ਮਾਮਲੇ ਦੀ ਜਾਂਚ ਮੁਲਜ਼ਮਾਂ ਦੀ ਭੂਮਿਕਾ, ਵਾਰਦਾਤ ਵਿੱਚ ਵਰਤੇ ਗਏ ਹਥਿਆਰਾਂ ਅਤੇ ਹੋਰ ਤੱਥਾਂ ਸਬੰਧੀ ਅਗਲੇਰੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਸਪੱਸ਼ਟ ਕੀਤਾ ਜਾਂਦਾ ਹੈ ਕਿ ਜ਼ਿਲ੍ਹੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਭੰਗ ਕਰਨ ਵਾਲੇ ਅਤੇ ਕਾਨੂੰਨ ਆਪਣੇ ਹੱਥ ਵਿੱਚ ਲੈਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਅਜਿਹੇ ਅਨਸਰਾਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img
spot_img

Share post:

Popular

More like this
Related

SSD Girls College Bathinda ਵਿਖੇ ਟੈਕਫੈਸਟ ਬੜੇ ਉਤਸ਼ਾਹ ਨਾਲ ਮਨਾਇਆ ਗਿਆ

Bathinda News: SSD Girls College Bathinda ਵਿਖੇ ਪੀ.ਜੀ. ਕੰਪਿਊਟਰ...

CM Bhagwant Singh Mann ਨੇ ਇਕ ਹਜ਼ਾਰ ਹੋਰ ‘ਪੇਂਡੂ ਖੇਡ ਮੈਦਾਨਾਂ’ ਦਾ ਕੀਤਾ ਉਦਘਾਟਨ

👉ਪੰਜਾਬ ਆਉਣ ਵਾਲੇ ਸਮੇਂ ਵਿੱਚ ਅੰਤਰਰਾਸ਼ਟਰੀ ਖਿਡਾਰੀਆਂ ਦਾ ਹੱਬ...