Tuesday, February 3, 2026

ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ 2 ਨਸ਼ਾ ਤਸਕਰ ਗ੍ਰਿਫ਼ਤਾਰ; 500 ਗ੍ਰਾਮ ਹੈਰੋਇਨ ਅਤੇ ਮੋਟਰਸਾਈਕਲ ਬਰਾਮਦ

Date:

spot_img

Muktsar News:“ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਹੇਠ ਨਸ਼ਾ ਤਸਕਰੀ ਨੈੱਟਵਰਕਸ ਖ਼ਿਲਾਫ਼ ਲਗਾਤਾਰ ਤੇ ਨਿਰੰਤਰ ਕਾਰਵਾਈ ਕਰਦੇ ਹੋਏ, ਡਾ. ਅਖਿਲ ਚੌਧਰੀ,ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਦੀਆਂ ਹਦਾਇਤਾਂ ਤਹਿਤ ਨੂੰ ਨਸ਼ਿਆਂ ਦੀ ਤਸਕਰਾਂ ਉੱਤੇ ਲਗਾਤਾਰ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਹਿਤ, ਸੀਆਈਏ-2 ਮਲੋਟ ਸਟਾਫ ਨੇ ਇੱਕ ਵੱਡੀ ਸਫਲਤਾ ਹਾਸਿਲ ਕਰਦੇ ਹੋਏ ਅੰਤਰ-ਜ਼ਿਲ੍ਹਾ ਹੈਰੋਇਨ ਸਪਲਾਈ ਚੇਨ ਨੂੰ ਰੋਕਣ ਵਿੱਚ ਕਾਮਯਾਬੀ ਪ੍ਰਾਪਤ ਕੀਤੀ।ਇਹ ਓਪਰੇਸ਼ਨ ਐਸ.ਪੀ (ਡੀ) ਅਤੇ ਡੀ.ਐਸ.ਪੀ (ਡੀ) ਦੀ ਦੇਖ-ਰੇਖ ਹੇਠ ਕੀਤਾ ਗਿਆ।

ਇਹ ਵੀ ਪੜ੍ਹੋ  Punjab Police ਦੀ ANTF ਅਤੇ ਨਸ਼ਾ ਤਸਕਰਾਂ ਵਿਚਕਾਰ ਮੁਕਾਬਾ; ਗੋ+ਲੀ ਲੱਗਣ ਕਾਰਨ ਇੱਕ ਜਖ਼ਮੀ

ਸੀਆਈਏ ਮਲੋਟ ਦੀ ਟੀਮ ਵੱਲੋਂ ਕੀਤੀ ਗਈ ਇਸ ਕਾਰਵਾਈ ਦੌਰਾਨ 500 ਗ੍ਰਾਮ (ਅੱਧਾ ਕਿਲੋਗ੍ਰਾਮ) ਹੈਰੋਇਨ ਬਰਾਮਦ ਹੋਈ ਅਤੇ ਅੰਤਰ-ਜ਼ਿਲ੍ਹਾ ਨਸ਼ਾ ਤਸਕਰੀ ‘ਚ ਸ਼ਾਮਲ 02 ਮੁੱਖ ਸਹਿਯੋਗੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ।ਗ੍ਰਿਫ਼ਤਾਰ ਦੋਸ਼ੀ ਮਨਦੀਪ ਸਿੰਘ ਉਰਫ਼ ਕਾਲਾ,ਨਿਵਾਸੀ ਅਮਰਪੁਰਾ ਬਸਤੀ, ਵਾਰਡ ਨੰਬਰ 20,ਬਠਿੰਡਾ,ਹੈਪੀ,ਨਿਵਾਸੀ ਨਹਿਰ ਕਾਲੋਨੀ ਦੇ ਨੇੜੇ, ਵਾਰਡ ਨੰਬਰ 17, ਬਠਿੰਡਾ।ਅਗਲੀ ਜਾਂਚ ਜਾਰੀ ਹੈ, ਤਾਂ ਜੋ ਇਸ ਸਪਲਾਈ ਚੇਨ ਦੇ ਅੱਗੇ ਤੇ ਪਿੱਛਲੇ ਕੜੀਆਂ ਦੀ ਪੂਰੀ ਤਰ੍ਹਾਂ ਤਫ਼ਤੀਸ਼ ਕਰਕੇ ਇਸ ਵਿੱਚ ਸ਼ਾਮਲ ਹਰੇਕ ਵਿਅਕਤੀ ਅਤੇ ਗਿਰੋਹ ਦੀ ਪਹਿਚਾਣ ਕੀਤੀ ਜਾ ਸਕੇ।

ਇਹ ਵੀ ਪੜ੍ਹੋ  ਹਿਮਾਚਲ ‘ਚ ਵੱਡਾ ਹਾਦਸਾ; ਡੂੰਘੀ ਖਾਈ ‘ਚ ਕਾਰ ਡਿੱਗਣ ਕਾਰਨ 6 ਲੋਕਾਂ ਦੀ ਹੋਈ ਮੌ+ਤ

ਐਸ.ਐਸ.ਪੀ ਡਾ. ਅਖਿਲ ਚੌਧਰੀ ਨੇ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ ਪੁਲਿਸ ਨਸ਼ਿਆਂ ਦੇ ਖ਼ਾਤਮੇ ਲਈ ਵਚਨਬੱਧ ਹੈ। ਉਨ੍ਹਾਂ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਨਾਲ ਸੰਬੰਧਤ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਸੂਚਨਾ ਹੇਠ ਲਿਖੇ ਹੈਲਪਲਾਈਨ ਨੰਬਰਾਂ ‘ਤੇ ਸਾਂਝੀ ਕਰਨ:📞 ਸੇਵ ਪੰਜਾਬ ਹੈਲਪਲਾਈਨ: 97791-00200📞 ਪੁਲਿਸ ਕੰਟਰੋਲ ਰੂਮ: 80549-42100 ਸਾਂਝੀ ਕੀਤੀ ਜਾਣਕਾਰੀ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

 

LEAVE A REPLY

Please enter your comment!
Please enter your name here

Share post:

spot_img

Popular

More like this
Related

Bathinda ‘ਚ ਨੌਜਵਾਨ ਇੰਸਪੈਕਟਰ ਨੇ ਗੋ+ਲੀ ਮਾਰ ਕੇ ਕੀਤੀ ਖੁਦ+ਕਸ਼ੀ; ਇਹ ਸਨ ਕਾਰਨ

Bathinda News: Bathinda ਸ਼ਹਿਰ 'ਚ ਵਾਪਰੀ ਇੱਕ ਦੁਖਦਾਈ ਘਟਨਾ...