Friday, April 17, 2026
spot_img
spot_img

ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਮਨਾਇਆ ਗਿਆ ਅੰਤਰਰਾਸ਼ਟਰੀ ਮਹਿਲਾ ਦਿਵਸ

Date:

spot_img

Muktsar News: ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਉਤਸਵ ਤਹਿਤ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਗਿਆ। ਇਹ ਸਮਾਗਮ ਵਿੱਚ ਮੁੱਖ ਮਹਿਮਾਨ ਡਾਕਟਰ ਬਲਜੀਤ ਕੌਰ ਮਾਨਯੋਗ ਬਾਲ ਅਤੇ ਵਿਕਾਸ ਮੰਤਰੀ ਪੰਜਾਬ ਜੀ ਨੇ ਸ਼ਿਰਕਤ ਕੀਤੀ ਅਤੇ ਇਸ ਮੌਕੇ ਡਾਕਟਰ ਅਖਿਲ ਚੌਧਰੀ ਆਈ.ਪੀ.ਐਸ ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਅਤੇ ਇਸ ਸ਼੍ਰੀ ਕਵਲਪ੍ਰੀਤ ਸਿੰਘ ਚਾਹਲ ਐਸ.ਪੀ(ਐਚ) ਮੌਜੂਦ ਰਹੇ। ਇਹ ਪ੍ਰੋਗਰਾਮ ਕਾਨਫਰੰਸ ਹਾਲ ਦਫਤਰ ਐਸ.ਐਸ.ਪੀ ਵਿਖੇ ਆਯੋਜਿਤ ਕੀਤਾ ਗਿਆ। ਇਸ ਦੇ ਨਾਲ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਜਿਲ੍ਹੇ ਦੀਆਂ ਚਾਰੇ ਸਬ ਡਿਵੀਜ਼ਨਾਂ ਸ਼੍ਰੀ ਮੁਕਤਸਰ ਸਾਹਿਬ, ਮਲੋਟ, ਗਿੱਦੜਬਾਹਾ ਅਤੇ ਲੰਬੀ ਵਿਖੇ ਵੀ ਮਹਿਲਾ ਦਿਵਸ ਮਨਾਇਆ ਗਿਆ। ਪੰਜੇ ਪ੍ਰੋਗਰਾਮ ਇੱਕ ਸਾਰ ਇਕੱਠੇ ਹੀ ਸ਼ੁਰੂ ਹੋਏ ਅਤੇ ਇਸ ਦਾ ਲਾਈਵ ਕਾਨਫਰੰਸ ਹਾਲ ਦਫਤਰ ਐਸ.ਐਸ.ਪੀ ਵਿਖੇ ਕੀਤਾ ਗਿਆ।ਇਸ ਮੌਕੇ ਸਟੇਜ ਸੈਕਟਰੀ ਵਜੋਂ ਮਹਿਲਾ ਸੀ. ਸਿਪਾਹੀ ਪ੍ਰਭਜੋਤ ਕੌਰ ਅਤੇ ਸਿਪਾਹੀ ਹਰਮੀਤ ਕੌਰ ਵੱਲੋਂ ਨਿਭਾਈ ਗਈ।

ਇਹ ਵੀ ਪੜ੍ਹੋ  ਗੁਰਦਾਸਪੁਰ ਦਾ ਮਾਧਵ ਸ਼ਰਮਾ ਭਾਰਤੀ ਫ਼ੌਜ ਦੀ ਆਰਟਿਲਰੀ ਰੈਜੀਮੈਂਟ ਵਿੱਚ ਬਣਿਆ ਲੈਫਟੀਨੈਂਟ

ਐਸ.ਆਈ ਰਜਨੀ ਬਾਲਾ ਵੱਲੋਂ ਮਹਿਲਾ ਦਿਵਸ ਤੇ ਆਪਣੇ ਵਿਚਾਰ ਰੱਖੇ ਗਏ, ਐਸ.ਆਈ ਰਵਿੰਦਰ ਕੌਰ ਨੇ ਸਿਹਤ ਅਤੇ ਤੰਦਰੁਸਤੀ ਬਾਰੇ ਆਪਣੇ ਵਿਚਾਰ ਰੱਖੇ ਅਤੇ ਲੇਡੀ ਕਾਂਸਟੇਬਲ ਵੀਰਪਾਲ ਕੌਰ ਨੇ ਔਰਤਾਂ ਦੀ ਮਹੱਤਤਾ ਤੇ ਕਵਿਤਾ ਗਾ ਕੇ ਸੁਣਾਈ।ਇਸ ਮੌਕੇ ਮੁੱਖ ਮਹਿਮਾਨ ਡਾਕਟਰ ਬਲਜੀਤ ਕੌਰ ਕੈਬਿਨਟ ਮੰਤਰੀ ਜੀ ਨੇ ਸੰਬੋਧਨ ਕਰਦਿਆਂ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਤੇ ਸਭ ਨੂੰ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਮਹਿਲਾ ਦਿਵਸ ਛੋਟੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਭ ਨੂੰ ਮਨਾਉਣਾ ਚਾਹੀਦਾ ਕਿਉਂਕਿ ਔਰਤਾਂ ਦਾ ਸਾਰਿਆਂ ਦੇ ਜੀਵਨ ਵਿੱਚ ਇੱਕ ਬਹੁਤ ਵੱਡਾ ਮਹੱਤਵ ਹੈ। ਉਨ੍ਹਾਂ ਨੇ ਕਿਹਾ ਕਿ ਮਹਿਲਾਵਾਂ ਸਮਾਜ ਦਾ ਆਧਾਰ ਹਨ ਅਤੇ ਉਨ੍ਹਾਂ ਦੀ ਭੂਮਿਕਾ ਸਿਰਫ਼ ਪਰਿਵਾਰ ਤੱਕ ਸੀਮਿਤ ਨਹੀਂ, ਬਲਕਿ ਹਰ ਖੇਤਰ ਵਿੱਚ ਵੱਡੇ ਪੱਧਰ ਤੇ ਹੈ ਜਿਵੇਂ ਕਿ– ਵਿਦਿਆ, ਵਿਪਾਰ, ਵਿਗਿਆਨ, ਰਾਜਨੀਤੀ, ਅਤੇ ਪੁਲਿਸ ਸੇਵਾ ਤੱਕ ਵਿਸ਼ਾਲ ਹੈ।

ਇਹ ਵੀ ਪੜ੍ਹੋ  ‘ਯੁੱਧ ਨਸ਼ਿਆਂ ਦੇ ਵਿਰੁੱਧ’ ਫਾਜ਼ਿਲਕਾ ਪੁਲਿਸ ਨੇ ਨਸ਼ਾ ਤਸਕਰ ਦੇ ਘਰ ਤੇ ਚਲਾਇਆ ਬੁਲਡੋਜ਼ਰ

ਉਹਨਾਂ ਕਿਹਾ ਕਿ ਅੱਜ ਮਹਿਲਾ ਪੁਲਿਸ ਕਰਮਚਾਰੀਆਂ ਨਾਲ ਅੰਤਰਰਾਸ਼ਟਰੀ ਦਿਵਸ ਮਨਾਇਆ ਗਿਆ ਜੋ ਇੱਕ ਬਹੁਤ ਵਧੀਆ ਉਪਰਾਲਾ ਸੀ ਜਿਸ ਦਾ ਮੈਂ ਐਸ.ਐਸ.ਪੀ ਅਤੇ ਉਹਨਾਂ ਦੇ ਸਟਾਫ ਦਾ ਤਹਿ ਦਿਲੋਂ ਧੰਨਵਾਦ ਕਰਦੀ ਆਂ।ਇਸ ਮੌਕੇ ਸ਼੍ਰੀ ਕੰਵਲਪ੍ਰੀਤ ਸਿੰਘ ਚਾਹਲ ਐਸ.ਪੀ (ਐਚ) ਵੱਲੋਂ ਮੁੱਖ ਮਹਿਮਾਨ ਡਾਕਟਰ ਬਲਜੀਤ ਕੌਰ ਅਤੇ ਸਾਰੀਆਂ ਸਬ ਡਿਵੀਜ਼ਨਾਂ ਵਿੱਚ ਕਰਵਾਏ ਗਏ ਮਹਿਲਾ ਦਿਵਸ ਪ੍ਰੋਗਰਾਮ ਲਈ ਧੰਨਵਾਦ ਕੀਤਾ ਗਿਆ।ਇਸ ਮੌਕੇ ਵਧੀਆ ਡਿਊਟੀ ਕਰਨ ਕਰਨ ਵਾਲੀਆਂ ਮਹਿਲਾ ਪੁਲਿਸ ਕਰਮਚਾਰੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਿਸ ਵਿੱਚ ਇੰਸਪੈਕਟਰ ਮਹਿਲਾ ਰਮਨਦੀਪ ਸੰਧੂ, ਇੰਸਪੈਕਟਰ ਮਹਿਲਾ ਲਵਮੀਤ ਕੌਰ, ਐਸ.ਆਈ ਰਜਨੀ ਬਾਲਾ, ਏ.ਐਸ.ਆਈ ਰਾਜਵੀਰ ਕੌਰ, ਹੌਲਦਾਰ ਕਿਰਨਦੀਪ ਕੌਰ, ਸੀ. ਸਿਪਾਹੀ ਮਨਪ੍ਰੀਤ ਕੌਰ, ਸਿਪਾਹੀ ਨਿੰਦਰਪਾਲ ਕੌਰ, ਸਿਪਾਹੀ ਮਨਪ੍ਰੀਤ ਕੌਰ, ਸਿਪਾਹੀ ਲਵਪ੍ਰੀਤ ਕੌਰ, ਸਿਪਾਹੀ ਵੀਰਪਾਲ ਕੌਰ, ਸੀ. ਸਿਪਾਹੀ ਪ੍ਰਭਜੋਤ ਕੌਰ,ਸਿਪਾਹੀ ਬਬਲਪ੍ਰੀਤ ਕੌਰ, ਸਿਪਾਹੀ ਕਰਮਜੀਤ ਕੌਰ ਨੂੰ ਸਨਮਾਨਿਤ ਕੀਤਾ ਗਿਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

LEAVE A REPLY

Please enter your comment!
Please enter your name here

Share post:

spot_img
spot_img

Popular

More like this
Related

ਥਾਣਾ ਕੋਟਭਾਈ ਪੁਲਿਸ ਵੱਲੋਂ ਅੰਨ੍ਹੇ ਕਤਲ ਕੇਸ ਦੀ ਗੁੱਥੀ ਸੁਲਝਾਈ; ਦੋਸ਼ੀ ਗ੍ਰਿਫਤਾਰ

Sri Mukatsar Sahib News: ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ...

ਘੋਰ ਕਲਯੁਗ; ਪੁੱਤ ਤੇ ਨੂੰਹ ਨੇ ਆਪਣੀ ਬਜ਼ੁਰਗ ਮਾਤਾ ਨੂੰ ਸੰਗਲਾਂ ਨਾਲ ਬੰਨ ਕੇ ਘਰ ਬਾਹਰ ਛੱਡਿਆ

Amritsar News: ਮਾਪੇ ਆਪਣੇ ਬੱਚਿਆਂ ਹਰ ਖਾਹਿਸ਼ ਪੂਰੀ ਕਰਦੇ...

ਪੰਜਾਬ ਭਾਜਪਾ ਦਫ਼ਤਰ ‘ਤੇ ਗ੍ਰਨੇਡ ਹਮਲੇ ਦੇ ਮੁਲਜ਼ਮ ਚੰਡੀਗੜ੍ਹ ਪੁਲਿਸ ਦੀ ਹਿਰਾਸਤ ‘ਚ

Chandigarh News:ਪਿਛਲੇ ਦਿਨੀਂ ਚੰਡੀਗੜ੍ਹ ਸਥਿਤ ਪੰਜਾਬ ਭਾਜਪਾ ਦੇ ਦਫ਼ਤਰ...