ਸ਼੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਜ਼ਿਲ੍ਹਾ ਵਾਲੀਵਾਲ ਟੂਰਨਾਮੈਂਟ 21 ਤੋਂ 23 ਫ਼ਰਵਰੀ ਨੂੰ: ਐਸਐਸਪੀ

Date:

spot_img

Muktsar News: ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਤੁਸ਼ਾਰ ਗੁਪਤਾ ਦੀ ਅਗਵਾਈ ਹੇਠ ਜਿੱਥੇ ਜ਼ਿਲ੍ਹਾ ਪੁਲਿਸ ਵੱਲੋਂ ਨਸ਼ਿਆਂ ਦੇ ਖਾਤਮੇ ਦੇ ਲਈ ਨਸ਼ਾ ਤਸਕਰਾਂ ਖਿਲਾਫ ਬਣਦੀ ਕਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ, ਉੱਥੇ ਹੀ ਲੋਕਾਂ ਨਾਲ ਸਿੱਧਾ ਰਾਬਤਾ ਬਣਾਉਂਦਿਆਂ ਲੋਕਾਂ ਦੇ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ । ਇਸਤੋਂ ਇਲਾਵਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਦਿੰਦੇ ਹੋਏ ਚੰਗੇ ਖਿਡਾਰੀ ਬਣਨ ਦੇ ਲਈ ਅਪੀਲ ਕੀਤੀ ਜਾ ਰਹੀ ਹੈ ਜਿਸ ਤਹਿਤ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਵਾਲੀਬਾਲ ਸ਼ੂਟਿੰਗ(ਕੱਚੀ)ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ।

ਇਹ ਵੀ ਪੜ੍ਹੋ Punjab Govt ਵੱਲੋਂ ਵੱਡੀ ਕਾਰਵਾਈ, ਮੁਕਤਸਰ ਦਾ DC ਮੁਅੱਤਲ

ਇਨਾ ਖੇਡ ਮੁਕਾਬਲਿਆਂ ਵਿੱਚ ਭਾਗ ਲੈਣ ਦੇ ਲਈ ਜਿਲਾ ਸ਼੍ਰੀ ਮੁਕਤਸਰ ਸਾਹਿਬ ਦੇ ਹਰ ਪਿੰਡ ਦੇ ਨੌਜਵਾਨਾਂ ਨੂੰ ਖੁੱਲਾ ਸੱਦਾ ਦਿੱਤਾ ਗਿਆ ਹੈ। ਇਸ ਵਿੱਚ ਭਾਗ ਲੈਣ ਵਾਲੀ ਟੀਮ ਇੱਕੋ ਪਿੰਡ ਦੀ ਨਿਰੋਲ ਟੀਮ ਹੋਣੀ ਚਾਹੀਦੀ ਹੈ।ਇਹ ਟੂਰਨਾਮੈਂਟ ਮਿਤੀ 21-22-23 ਫਰਵਰੀ ਨੂੰ ਖੇਡ ਗਰਾਊਂਡ ਪਿੰਡ ਸੰਗੂਧੌਣ ਵਿਖੇ ਆਯੋਜਿਤ ਕੀਤਾ ਗਿਆ ਹੈ। ਇਸ ਖੇਡ ਮੁਕਾਬਲੇ ਦੀ ਐਂਟਰੀ ਫੀਸ ਬਿਲਕੁਲ ਮੁਫਤ ਹੈ ਅਤੇ ਇਸ ਦੀ ਰਜਿਸਟਰੇਸ਼ਨ ਦੇ ਲਈ ਮੋਬਾਈਲ ਨੰਬਰ 95929-70777, 8053-70482, 80543-29006 ਤੇ ਸੰਪਰਕ ਕਰ ਸਕਦੇ ਹੋ ਅਤੇ ਮਿਤੀ 19 ਫਰਵਰੀ ਨੂੰ ਸ਼ਾਮ ਤੱਕ ਰਜਿਸਟਰੇਸ਼ਨ ਕਰਵਾ ਸਕਦੀ ਜਾ ਸਕਦੀ ਹੈ।

ਇਹ ਵੀ ਪੜ੍ਹੋ  Punjab Vigilance ਦਾ DGP ਬਦਲਿਆਂ, Varinder Kumar ਦੀ ਥਾਂ ਇਸ ਅਧਿਕਾਰੀ ਨੂੰ ਦਿੱਤੀ ਜਿੰਮੇਵਾਰੀ

ਟੂਰਨਾਮੈਂਟ ਦੌਰਾਨ ਜੇਤੂ ਰਹਿਣ ਵਾਲੇ ਖਿਡਾਰੀਆਂ ਨੂੰ ਪਹਿਲਾ ਇਨਾਮ 25000 ਸਮੇਤ ਟਰਾਫੀ, ਦੂਸਰਾ ਇਨਾਮ 15000 ਸਮੇਤ ਟਰਾਫੀ, ਤੀਸਰਾ ਇਨਾਮ 10000 ਸਮੇਤ ਟਰਾਫੀ, ਚੌਥਾ ਇਨਾਮ 6000 ਸਮੇਤ ਟਰਾਫੀ, ਪੰਜਵਾਂ ਇਨਾਮ 5000 ਸਮੇਤ ਟਰਾਫੀ ਤੋਂ ਇਲਾਵਾ ਛੇਵਾਂ ਇਨਾਮ 4000 ਸਮੇਤ ਟਰਾਫੀ ਮਿਲੇਗਾ। ਟੂਰਨਾਮੈਂਟ ਵਿੱਚ ਆਉਣ ਵਾਲੇ ਖਿਡਾਰੀਆਂ ਤੋਂ ਇਲਾਵਾ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਪੰਜਾਬ ਦੇ ਮਸ਼ਹੂਰ ਕਲਾਕਾਰ ਗਾਇਕ ਸਿੱਪੀ ਗਿੱਲ, ਹਰਸਿਮਰਨ ਕੰਗ, ਅਤੇ ਗਗਨ ਕੋਕਰੀ ਵੱਲੋਂ ਖੁੱਲਾ ਅਖਾੜਾ ਲਗਾਇਆ ਜਾਵੇਗਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

LEAVE A REPLY

Please enter your comment!
Please enter your name here

spot_img

Share post:

Popular

More like this
Related

5000 ਰੁਪਏ ਰਿਸ਼ਵਤ ਲੈਂਦਾ ਇੱਕ ਪ੍ਰਾਈਵੇਟ ਵਿਅਕਤੀ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫਤਾਰ

Chandigarh News:ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ...