👉ਐਸ.ਐਸ.ਪੀ ਸ੍ਰੀ ਅਭਿਮੰਨਿਊ ਰਾਣਾ ਵੱਲੋਂ ਖੁੱਦ ਪੁਲਿਸ ਫੋਰਸ ਨਾਲ ਏਰੀਏ ਵਿੱਚ ਚਲਾਇਆ ਸਰਚ ਅਭਿਆਨ
Sri Muktsar Sahib News: Sri Muktsar Sahib Police; ਪੰਜਾਬ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ Sri Muktsar Sahib Police ਵੱਲੋਂ SSP ਅਭਿਮੰਨਿਊ ਰਾਣਾ ਦੀ ਅਗਵਾਈ ਹੇਠ ਇਕੋ ਸਮੇਂ ਜ਼ਿਲ੍ਹੇ ਦੀਆਂ ਚਾਰੇ ਸਬ ਡਿਵੀਜ਼ਨਾਂ (ਸ੍ਰੀ ਮੁਕਤਸਰ ਸਾਹਿਬ, ਮਲੋਟ, ਗਿੱਦੜਬਾਹਾ ਅਤੇ ਲੰਬੀ) ਵਿੱਚ ਵੱਡੇ ਪੱਧਰ ‘ਤੇ ਸਰਚ ਓਪਰੇਸ਼ਨ (CASO) ਚਲਾਇਆ ਗਿਆ।
ਇਹ ਵੀ ਪੜ੍ਹੋ Punjab ਦੀ ਸਰਹੱਦ ‘ਤੇ ਲੱਗੀ ਕੰਡਿਆਲੀ ਵਾੜ ‘ਚ ਹੋਵੇਗੀ ਤਬਦੀਲੀ; Amit Shah ਨੇ CM Mann ਨੂੰ ਦਿੱਤਾ ਭਰੋਸਾ
ਇਸ ਦੌਰਾਨ ਸ੍ਰੀ ਬਚਨ ਸਿੰਘ ਡੀ.ਐਸ.ਪੀ (ਸ੍ਰੀ ਮੁਕਤਸਰ ਸਾਹਿਬ), ਸ੍ਰੀ ਹਰਜੀਤ ਸਿੰਘ ਡੀ.ਐਸ.ਪੀ (CAW & C), ਸ੍ਰੀ ਰਛਪਾਲ ਸਿੰਘ ਡੀ.ਐਸ.ਪੀ(ਡੀ), ਸ੍ਰੀ ਰਾਜੇਸ਼ ਠਾਕੁਰ ਡੀ.ਐਸ.ਪੀ (ਐਚ & ਐਫ਼), ਸ੍ਰੀ ਅੰਗਰੇਜ ਸਿੰਘ ਡੀ.ਐਸ.ਪੀ (ਮਲੋਟ), ਸ੍ਰੀ ਪ੍ਰਦੀਪ ਸਿੰਘ ਡੀ.ਐਸ.ਪੀ (ਐਨ.ਡੀ.ਪੀ.ਐਸ), ਸ੍ਰੀ ਹਰਬੰਸ ਸਿੰਘ ਡੀ.ਐਸ.ਪੀ (ਲੰਬੀ), ਸ੍ਰੀ ਅਰੁਣ ਮੁੰਡਨ ਡੀ.ਐਸ.ਪੀ (ਗਿੱਦੜਬਾਹਾ) ਸਮੇਤ ਮੁੱਖ ਅਧਿਕਾਰੀਆਂ ਦੇ 500 ਪੁਲਿਸ ਅਧਿਕਾਰੀ/ਕਰਮਚਾਰੀ ਤਾਇਨਾਤ ਕੀਤੇ ਗਏ ਸਨ।
ਇਹ ਵੀ ਪੜ੍ਹੋ Rana Balachauria ਦਾ ਕਾ+ਤਲ ‘ਕਰਨ ਡਿਫ਼ਾਲਟਰ’ ਪੁਲਿਸ ਮੁਕਾਬਲੇ ‘ਚ ਢੇਰ!
ਇਸ ਸਰਚ ਮੁਹਿੰਮ ਦੌਰਾਨ ਪਿੰਡ ਫਤਿਹਪੁਰ ਮਨੀਆ, ਗੁਰੂਸਰ ਯੋਧਾ, ਕਬਰਵਾਲਾ, ਕਿੱਲਿਆਂਵਾਲੀ ਮੰਡੀ, ਤਪਾ ਖੇੜਾ, ਬਾਬਾ ਦੀਪ ਸਿੰਘ ਨਗਰ ਮਲੋਟ, ਕੈਂਪ ਇਲਾਕਾ ਮਲੋਟ, ਛੱਜਘੜ ਮਹੱਲਾ, ਕੋਟਭਾਈ, ਭਲਾਈਆਣਾ, ਬੁੱਟਰ ਸ਼ਰੀਹ, ਹਰੀਕੇ ਕਲਾਂ, ਰੁੜ੍ਹਿਆਂਵਾਲੀ, ਗੋਨਿਆਣਾ, ਬਰੀਵਾਲਾ, ਮਾਡਲ ਟਾਊਨ, ਕੋਟਲੀ ਰੋਡ, ਛੱਜ ਘੱਟ ਮਹਲਾ, ਸਫੈਦਿਆਂ ਲਈ ਬਸਤੀ ਜੁਵਿੱਚ ਨਸ਼ੇ ਦਾ ਕਾਰੋਬਾਰ ਜਾਂ ਗੈਰ ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਿਲ ਵਿਅਕਤੀਆਂ ਦੇ ਟਿਕਾਣਿਆਂ ‘ਤੇ ਰੇਡ ਕੀਤੇ ਗਏ।
ਇਹ ਵੀ ਪੜ੍ਹੋ Bathinda ‘ਚ ਤੜਕਸਾਰ ਹੋਇਆ ਪੁਲਿਸ ਮੁਕਾਬਲਾ; ਕਰੋੜ ਦੀ ਫ਼ਿਰੌਤੀ ਮੰਗਣ ਵਾਲਾ ਬਦਮਾਸ਼ ਜਖ਼ਮੀ
ਇਸ ਤੋਂ ਇਲਾਵਾ ਜਿੰਨਾਂ ਵਿਅਕਤੀਆਂ ਖਿਲਾਫ ਪਹਿਲਾਂ ਤੋਂ ਐਨ.ਡੀ.ਪੀ.ਐਸ ਐਕਟ ਦੇ ਮੁਕਦਮੇ ਦਰਜ ਸਨ, ਉਹਨਾਂ ਦੇ ਟਿਕਾਣਿਆਂ ਦੀ ਵੀ ਚੈਕਿੰਗ ਕੀਤੀ ਗਈ। ਸਰਚ ਮੁਹਿੰਮ ਦੌਰਾਨ ਪੁਲਿਸ ਵੱਲੋਂ ਏਰੀਏ ਨੂੰ ਸੀਲ ਕੀਤਾ ਗਿਆ ਅਤੇ ਨਾਕਾਬੰਦੀ ਕਰਕੇ ਨਸ਼ਾ ਤਕਸਰਾਂ, ਵਾਹਨਾਂ ਅਤੇ ਸ਼ੱਕੀ ਨੰਬਰ ਪਲੇਟਾਂ ਵਾਲੀਆਂ ਗੱਡੀਆਂ ਦੀ ਜਾਂਚ ਲਈ VAHAN ਐਪ ਦੀ ਮਦਦ ਲਈ ਗਈ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਲਈ PAIS ਐਪ ਦੀ ਵਰਤੋਂ ਕੀਤੀ ਗਈ।ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋ ਖਾਸ ਤੌਰ ਤੇ ਆਵਾਜਾਈ ਵਾਲੀਆਂ ਜਗ੍ਹਾਵਾਂ ਜਿਵੇਂ ਬੱਸ ਅੱਡਿਆਂ ਅਤੇ ਰੇਲਵੇ ਸਟੇਸ਼ਨਾਂ ‘ਤੇ ਵਿਸ਼ੇਸ਼ ਤੌਰ ਤੇ ਟੀਮਾਂ ਤਾਇਨਾਤ ਕਰਕੇ ਬੱਸਾਂ ਤੇ ਰੇਲਵੇ ਸਟੇਸ਼ਨਾਂ ਦੀ ਚੈਕਿੰਗ ਕੀਤੀ ਗਈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।


