SSD Girls College Bathinda ਵਿਖੇ ਪੰਜਾਬੀ ਮਾਹ ਮਨਾਇਆ ਗਿਆ

Date:

spot_img

Bathinda News: SSD Girls College Bathinda ਵਿਖੇ ਕਾਲਜ ਪ੍ਰਿੰਸੀਪਲ ਡਾ. ਨੀਰੂ ਗਰਗ ਦੀ ਯੋਗ ਅਗਵਾਈ ਹੇਠ ਡਾ. ਸਿਮਰਜੀਤ ਕੌਰ (ਮੁਖੀ, ਪੰਜਾਬੀ ਵਿਭਾਗ ) ਅਤੇ ਮੈਡਮ ਰਸ਼ਮੀ ਤਿਵਾੜੀ ਸਕੂਲ ਪ੍ਰਿੰਸੀਪਲ (ਐਸ.ਐਸ.ਡੀ. ਗਰਲਜ਼ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ) ਦੀ ਸਰਪ੍ਰਸਤੀ ਵਿੱਚ ਪੰਜਾਬੀ ਵਿਭਾਗ ਵਲੋਂ ਕਾਲਜ ਅਤੇ ਸਕੂਲ ਦੇ ਵਿਦਿਆਰਥੀਆਂ ਦੇ ਸੁੰਦਰ ਲਿਖਾਈ ਅਤੇ ਭਾਸ਼ਣ ਮੁਕਾਬਲੇ ਕਰਵਾ ਕੇ ਪੰਜਾਬੀ ਮਾਹ ਮਨਾਇਆ ਗਿਆ । ਭਾਸ਼ਣ ਮੁਕਾਬਲਿਆ ਦੇ ਵਿਸ਼ੇ ਮਾਤ ਭਾਸ਼ਾ ਦੀ ਮਹੱਤਤਾ, ਪੰਜਾਬੀ ਸੱਭਿਆਚਾਰ ਤੇ ਪੈ ਰਿਹਾ ਪੱਛਮੀ ਸੱਭਿਆਚਾਰ ਦਾ ਪ੍ਰਭਾਵ ਅਤੇ ਪੰਜਾਬੀ ਭਾਸ਼ਾ ਦੀ ਵਰਤਮਾਨ ਸਥਿਤੀ ਰੱਖੇ ਗਏ ਅਤੇ ਸੁੰਦਰ ਲਿਖਾਈ ਲਈ “ਮੇਰਾ ਪੰਜਾਬ” ਵਿਸ਼ਾ ਰੱਖਿਆ ਗਿਆ।

ਇਹ ਵੀ ਪੜ੍ਹੋ ਪੰਜਾਬ ਵਿਧਾਨ ਸਭਾ ਦੇ ਸਪੀਕਰ ਦੀ ਪੰਜਾਬੀਆਂ ਨੂੰ ਅਪੀਲ; ਨਸਲ ਨੂੰ ਬਚਾਉਣ ਲਈ ਵੱਧ ਬੱਚੇ ਪੈਦਾ ਕਰੋਂ!

ਜਿਸ ਵਿੱਚ 60 ਵਿਦਿਆਰਥੀਆਂ ਨੇ ਭਾਗ ਲਿਆ ਜਿਸ ਤਹਿਤ ਸੁੰਦਰ ਲਿਖਾਈ ਵਿੱਚ ਜਸ਼ਨਪ੍ਰੀਤ ਕੌਰ (ਨਾਨ-ਮੈਡੀਕਲ ਭਾਗ ਪਹਿਲਾ) ਨੇ ਪਹਿਲਾ, ਗੁਰਨੂਰ ਜੋਤ ਕੌਰ (ਬੀ.ਕਾਮ ਭਾਗ ਤੀਜਾ) ਨੇ ਦੂਜਾ, ਤਨਵੀਰ ਕੌਰ (ਬੀ.ਏ. ਭਾਗ ਦੂਜਾ) ਤੇ ਯਸ਼ੀਕਾ (ਬੀ.ਐਸ.ਸੀ. ਸੀ.ਐਸ.ਐਮ. ਭਾਗ ਦੂਜਾ) ਨੇ ਤੀਜਾ ਸਥਾਨ ਹਾਸਿਲ ਕੀਤਾ । ਇਸੇ ਮੁਕਾਬਲੇ ਵਿੱਚ ਸਕੂਲ ਦੀ ਨਵਜੋਤ ਕੌਰ (ਗਿਆਰਵੀ ਕਾਮਰਸ) ਨੇ ਪਹਿਲਾ, ਰੰਜਨਾ (ਗਿਆਰਵੀਂ ਆਰਟਸ) ਨੇ ਦੂਜਾ ਅਕਸ਼ਰਾ (ਬਾਰਵੀਂ ਕਾਮਰਸ) ਨੇ ਤੀਜਾ ਸਥਾਨ ਹਾਸਿਲ ਕੀਤਾ । ਭਾਸ਼ਣ ਪ੍ਰਤੀਯੋਗਤਾ ਵਿੱਚ ਦਲਜੀਤ ਕੌਰ (ਬੀ.ਐਸ.ਸੀ. ਨਾਨ-ਮੈਡੀਕਲ ਭਾਗ ਨੇ ਪਹਿਲਾ) ਪਹਿਲਾ, ਅੰਸ਼ਿਕਾ (ਬੀ.ਏ. ਭਾਗ ਪਹਿਲਾ )ਨੇ ਦੂਜਾ ਅਤੇ ਜਸਪ੍ਰੀਤ ਕੌਰ (ਬੀ.ਐਸ.ਨਾਨ-ਮੈਡੀਕਲ ਭਾਗ ਤੀਜਾ) ਤੇ ਉਮੀਦ ਸਰਾਂ (ਬੀ.ਕਾਮ ਭਾਗ ਦੂਜਾ) ਨੇ ਤੀਜਾ ਸਥਾਨ ਹਾਸਿਲ ਕੀਤਾ ।

ਇਹ ਵੀ ਪੜ੍ਹੋ Big News; ਅੰਮ੍ਰਿਤਸਰ ਦੇ ਬੱਸ ਅੱਡੇ ‘ਚ ਦਿਨ-ਦਿਹਾੜੇ ਫ਼ਾਈਰਿੰਗ; ਨਾਮੀ ਟ੍ਰਾਂਸਪੋਰਟ ਕੰਪਨੀ ਦੇ ਮੈਨੇਜ਼ਰ ਦਾ ਕ+ਤ+ਲ

ਮੰਨਤ ਬਾਂਸਲ (ਬਾਰਵੀਂ ਆਰਟਸ) ਨੇ ਪਹਿਲਾ ਸਥਾਨ ਹਾਸਿਲ ਕੀਤਾ। ਇਸ ਮੌਕੇ ਨਿਰਨਾਇਕ ਮੰਡਲ ਦੀ ਭੂਮਿਕਾ ਮੈਡਮ ਰਮਨਦੀਪ ਕੌਰ ਅਤੇ ਮੈਡਮ ਅਨੁਪਮ ਮੁਖੀ, ਹਿੰਦੀ ਵਿਭਾਗ ਵਲੋਂ ਨਿਭਾਇਆ ਗਿਆ । ਇਸ ਸਮੇਂ ਪ੍ਰਿੰਸੀਪਲ ਮੈਡਮ ਨੇ ਕਿਹਾ ਕਿ ਸਾਨੂੰ ਹਰ ਭਾਸ਼ਾ ਸਿੱਖਣੀ ਚਾਹੀਦੀ ਹੈ ਪ੍ਰੰਤੂ ਆਪਣੀ ਮਾਤ ਭਾਸ਼ਾ ਨੂੰ ਨਹੀਂ ਵਿਸਾਰਨਾ ਚਾਹੀਦਾ। ਇਸ ਮੌਕੇ ਮੈਡਮ ਰਤਿੰਦਰ ਕੌਰ, ਮੈਡਮ ਗੁਰਮਿੰਦਰ ਜੀਤ ਕੌਰ, ਮੈਡਮ ਸੀਮਾ, ਮੈਡਮ ਸੁਖਦੀਪ ਕੌਰ ਅਤੇ ਮੈਡਮ ਕੁਲਦੀਪ ਕੌਰ ਵੀ ਸ਼ਾਮਿਲ ਰਹੇ । ਮੈਡਮ ਅਮਨਦੀਪ ਕੌਰ ਨੇ ਮੰਚ ਦਾ ਸੰਚਾਲਨ ਕੀਤਾ ।ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਸੰਜੇ ਗੋਇਲ, ਜਨਰਲ ਵਿਕਾਸ ਗਰਗ ਅਤੇ ਪ੍ਰਿੰਸੀਪਲ ਨੇ ਪੰਜਾਬੀ ਵਿਭਾਗ ਨੂੰ ਪੰਜਾਬੀ ਮਾਹ ਮਨਾਉਣ ਤੇ ਵਧਾਈ ਦਿੱਤੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related

CM Nayab Singh Saini ने स्वीडिश कंपनियों के प्रतिनिधियों से राउंड टेबल वार्ता की, निवेश का न्यौता दिया

👉मेक इन इंडिया अभियान में मेक विद स्वीडन निभाएगा...