Bathinda News: SSD Girls College Bathinda ; ਐਸ.ਐਸ.ਡੀ. ਗਰੁੱਪ ਆਫ ਗਰਲਜ਼ ਕਾਲਜ਼ ਬਠਿੰਡਾ ਵਿਖੇ ਪ੍ਰਿੰਸੀਪਲ ਡਾ. ਨੀਰੂ ਗਰਗ ਦੀ ਗਵਾਈ ਹੇਠ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ । ਇਸ ਕਾਲਜ ਦੀ ਇਹ ਪਰੰਪਰਾ ਰਹੀ ਹੈ ਕਿ ਪੜ੍ਹਾਈ ਦੇ ਨਾਲ ਵਿਦਿਆਰਥਣਾਂ ਵਿੱਚ ਹਰ ਧਰਮ ਪ੍ਰਤੀ ਸਤਿਕਾਰ ਅਤੇ ਧਾਰਮਿਕ ਰੁਚੀ ਪੈਦਾ ਕਰਨ ਲਈ ਹਰ ਧਰਮ ਨਾਲ ਸਬੰਧਤ ਅਤੇ ਇਤਿਹਾਸਿਕ ਦਿਵਸ ਮਨਾਏ ਜਾਦੇ ਹਨ।
ਇਹ ਵੀ ਪੜ੍ਹੋ Big News: ਅਜ਼ਾਦੀ ਘੁਲਾਟੀਆਂ ਦੀਆਂ ਪੋਤਰੀਆਂ ਦੇ ਮੌਕੇ ਸੂਬਾ ਸਰਕਾਰ ਦੇਵੇਗੀ 51,000 ਰੁਪਏ ਦੀ ਆਰਥਕ ਸਹਾਇਤਾ
ਇਸ ਮੌਕੇ ਕਾਲਜ਼ ਦੀਆਂ ਵਿਦਿਆਰਥਣਾਂ ਅਤੇ ਸਮੂਹ ਸਟਾਫ ਨੇ ਸੁਖਮਨੀ ਸਾਹਿਬ ਦਾ ਪਾਠ ਕੀਤਾ ਅਤੇ ਸੇਵਾ ਭਾਵਨਾ ਨੂੰ ਮੁੱਖ ਰੱਖਦੇ ਹੋਏ ਲੰਗਰ ਦੀ ਸੇਵਾ ਕੀਤੀ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ । ਇਸ ਮੌਕੇ ਕਾਲਜ ਦੀ ਸਮੁੱਚੀ ਮੈਨੇਜਮੈਂਟ ਜਿਸ ਵਿੱਚ ਐਸ.ਐਸ.ਡੀ. ਸਭਾ ਪ੍ਰਧਾਨ ਸ਼੍ਰੀ ਅਭੈ ਸਿੰਗਲਾ, ਐਸ.ਐਸ.ਡੀ. ਗਰੁੱਪ ਆਫ ਗਰਲਜ਼ ਕਾਲਜ ਦੇ ਪ੍ਰਧਾਨ ਐਡਵੋਕੇਟ ਸ਼੍ਰੀ ਸੰਜੈ ਗੋਇਲ, ਵਾਈਸ ਪ੍ਰਧਾਨ ਸ਼੍ਰੀ ਸਤੀਸ਼ ਅਰੋੜਾ ,ਕਾਲਜ ਦੇ ਸਕੱਤਰ ਸ਼੍ਰੀ ਵਿਕਾਸ ਗਰਗ, ਵਿੱਟ ਦੇ ਵਾਈਸ ਪ੍ਰਧਾਨ ਸ਼੍ਰੀ ਯਸ਼ਵੰਤ ਰਾਏ ਸਿੰਗਲਾ, ਬੀ.ਐੱਡ ਕਾਲਜ ਦੇ ਸਕੱਤਰ ਸ਼੍ਰੀ ਸੁਦਰਸ਼ਨ ਗੋਇਲ, ਸ਼ਾਮਿਲ ਰਹੇ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।









